Hoshiarpur

ਨੌਜਵਾਨ ਦਾ ਘਰ ਵਿੱਚ ਵੜ ਕੇ ਗੋਲੀਆਂ ਅਤੇ ਤੇਜ ਧਾਰ ਹਥਿਆਰਾਂ ਨਾਲ ਕਤਲ।

–ਪਿੰਡ ਵਾਲਿਆ ਵਲੋਂ ਲਗਾਇਆ ਮੇਨ ਸੜਕ ਤੇ ਜਾਮ ਪੁਲਿਸ ਵਲੋਂ ਜਲਦੀ ਆਰੋਪੀ ਗਿ੍ਰਫਤਾਰ ਕਰ ਲਏ ਜਾਣ ਦੇ ਭਰੋਸੇ ਤੋਂ ਬਾਦ ਹਟਾਇਆ ਜਾਮ
ਹੁਸ਼ਿਆਰਪੁਰ-12 ਦਸੰਬਰ- ਦਲਜੀਤ ਅਜਨੋਹਾ-ਪਿੰਡ ਸੇਖੋਵਾਲ ਵਿੱਚ ਦਿਨ ਦਿਹਾੜੇ ਸ਼ਾਮ ਕਰੀਬ 3 ਵਜੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਅਤੇ ਤੇਜ ਧਾਰ ਕਤਲ ਕਰ ਦਿੱਤਾ ਗਿਆ। ਹੱਤਿਆ ਕਰਨ ਵਾਲੇ ਨੌਜਵਾਨ ਵੀ ਲਾਗਲੇ ਪਿੰਡਾਂ ਦੇ ਦੱਸੇ ਜਾਂਦੇ ਹਨ। ਇਹ ਕਤਲ ਗੈਂਗਵਾਰ ਦਾ ਨਤੀਜਾ ਦੱਸਿਆ ਜਾਂਦਾ ਹੈ। ਮੌਕੇ ਤੇ ਮਿ੍ਰਤਕ ਦੇ ਤਾਇਆ ਯੁੱਧਵੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸ਼ਾਮ ਕਰੀਬ 3 ਵਜੇ ਉਸ ਦਾ ਭਤੀਜਾ ਦਵਿੰਦਰ ਪ੍ਰਤਾਪ ਸਿੰਘ ਉਰਫ ਬੰਟੀ(27)ਪੁੱਤਰ ਸਵਰਗੀ ਯਸ਼ਪਾਲ ਸਿੰਘ ਆਪਣੇ ਘਰ ਵਿੱਚ ਸੀ ਤਾਂ ਤੇਜਧਾਰ ਹੱਥਿਆਰਾਂ ਅਤੇ ਅਸਲੇ ਨਾਲ ਲੈਸ ਕਰੀਬ ਇੱਕ ਦਰਜਣ ਨੌਜਵਾਨ ਮੋਟਰ ਸਾਈਕਲਾਂ ਤੇ ਉਨਾਂ ਦੇ ਘਰ ਆਏ ਪਹਿਲਾਂ ਉਨਾਂ ਨੇ ਬੰਟੀ ਦੀ ਸੜਕ ਕਿਨਾਰੇ ਖੜੀ ਕਾਰ ਦੀ ਭੰਨ ਤੋੜ ਕੀਤੀ ਅਤੇ ਹਵਾ ਵਿੱਚ ਰਿਵਾਲਵਰ ਨਾਲ ਗੋਲੀ ਚਲਾਈ ਬਾਅਦ ਵਿੱਚ ਉਨਾਂ ਘਰ ਦਾ ਮੇਨ ਗੇਟ ਅਤੇ ਦਰਬਾਜਾ ਤੋੜ ਕੇ ਘਰ ਅੰਦਰ ਵੜ ਕੇ ਬੰਟੀ ਤੇ ਗੋਲੀ ਚਲਾਈ ਬਾਅਦ ਵਿੱਚ ਜਖਮੀ ਹਾਲਤ ਵਿੱਚ ਬੰਟੀ ਨੂੰ ਚੁੱਕ ਕੇ ਘਰ ਦੇ ਮੂਹਰੇ ਮੇਨ ਸੜਕ ਕੰਢੇ ਤੇਜ ਧਾਰ ਹਥਿਆਰਾਂ ਨਾਲ ਵੱਢ ਟੁੱਕ ਕਰਕੇ ਹੱਤਿਆ ਕਰ ਦਿੱਤੀ। ਉਨਾਂ ਦੱਸਿਆ ਕਿ ਮੌਕੇ ਤੋ ਤਿੰਨ ਰਾਊੰਡ ਫਾਇਰ ਵੀ ਹੋਏ। ਮੌਕੇ ਤੋ ਸੜਕ ਕੰਢੇ ਭਾਰੀ ਮਾਤਰਾ ਵਿੱਚ ਖੂਨ ਡੁੱਲਿਆ ਹੋਇਆ ਸੀ।
ਦੋਸ਼ੀ ਬਖਸ਼ੇ ਨਹੀ ਜਾਣਗੇ ਐਸ ਪੀ (ਡੀ) -ਸੂਚਨਾ ਮਿਲਣ ਤੇ ਐਸ ਪੀ (ਡੀ ) ਹੁਸ਼ਿਆਰਪੁਰ ਧਰਮਵੀਰ ਸਿੰਘ ਨੇ ਮੌਕੇ ਤੇ ਜਾ ਕੇ ਜਾਂਚ ਕੀਤੀ ਅਤੇ ਦੋਸ਼ੀਆਂ ਨੂੰ ਤੁਰੰਤ ਗਿ੍ਰਫਤਾਰ ਕਰਨ ਦੀ ਗਲ ਕਹੀ। ਐਸ ਪੀ (ਡੀ) ਨੇ ਦੱਸਿਆ ਕਿ ਪੁਲਿਸ ਨੂੰ ਮੌਕੇ ਤੇ ਪੰਜ ਜਿੰਦਾ ਕਾਰਤੂਸ ਮਿਲੇ ਹਨ ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਆਲੇ ਦੁਆਲੇ ਘਰਾਂ ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈਛ ਜਿਕਰਯੋਗ ਹੈ ਕਿ ਮਿ੍ਰਤਕ ਨੌਜਵਾਨ ਦੇ ਪਿਤਾ ਜਸਪਾਲ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਸਖਤ ਬਿਮਾਰ ਹੈ ਜੋ ਕਿ ਸਿਵਲ ਹਸਪਤਾਲ ਗੜਸ਼ੰਕਰ ਵਿੱਚ ਜੇਰੇ ਇਲਾਜ ਹੈ।
-ਇੱਸ ਮਾਮਲੇ ਨੂੰ ਲੈ ਕਿ ਕਰੀਬ ਤਿੰਨ ਘੰਟੇ ਜਾਮ ਲਗਾਇਆ ਗਿਆ ਪੁਲਿਸ ਵਲੋਂ ਪਿੰਡ ਤੇ ਇਲਾਕੇ ਦੇ ਲੋਕਾਂ ਨੂ ਭਰੋਸਾ ਦਿੱਤਾ ਕਿ ਇੱਸ ਮਾਮਲੇ ਵਿੱਚ ਲੋੜੀਦੇ ਦੋਸ਼ੀ ਬਹੁਤ ਜਲਦ ਗਿ੍ਰਫਤਾਰ ਕਰ ਲਏ ਜਾਣਗੇ ਇੱਸ ਭਰੋਸੇ ਤੋਂ ਬਾਦ ਹੀ ਲੋਕਾਂ ਵਲੋਂ ਜਾਮ ਹਟਾਇਆ ਗਿਆ

Tags