ਅੱਜ ਲੌਢੇ ਵੇਲੇ ਅਚਾਨਕ ਘਰ ਦੀ ਘੰਟੀ ਵੱਜੀ ਤੇ ਮੈਂ ਜਲਦੀ ਨਾਲ ਘਰ ਦਾ ਦਰਵਾਜ਼ਾ ਖੋਲ੍ਹਿਆ। ਬਾਹਰ ਮੇਰੇ ਸਕੂਲ ਦਾ ਵਿਦਿਆਰਥੀ ਇੱਕ ਟੁੱਟੇ ਜਿਹੇ ਸਾਈਕਲ ਨਾਲ ਖੜ੍ਹਾ ਸੀ। ਫਤਹਿ ਬੁਲਾਉਂਦਿਆਂ ਸਾਰ ਹੀ ਉਹ ਬਿਨ੍ਹਾਂ ਕੁਝ ਪੁੱਛੇ ਸਾਈਕਲ ਸਣੇ ਘਰ ਅੰਦਰ ਵੜ ਆਇਆ ਤੇ ਸਾਈਕਲ ਦਾ ਸਟੈਂਡ ਲਾ ਕੇ ਪੈਰੀਂ ਹੱਥ ਲਾਉਂਦਿਆਂ ਸਾਰ ਹੀ ਬੋਲਿਆ ,"ਸਰ ਜੀ, ਮੈਂ ਇੱਧਰੋਂ  ਲੰਘਿਆ ਤਾਂ ਸੋਚਿਆ ਤੁਹਾਨੂੰ ਮਿਲਦਾ ਜਾਵਾਂ।" ਰੱਬ ਵੱਲੋਂ ਕਈ ਬੱਚਿਆਂ ਨਾਲ ਤੁਹਾਡਾ ਅਧਿਆਪਕ ਤੋਂ ਵੱਧ ਰਿਸ਼ਤਾ ਹੁੰਦਾ ਹੈ ,ਜਿਹੜੇ ਤੁਹਾਡੇ ਵਿੱਚ ਆਪਣੇ ਮਾਂ ਬਾਪ ਤੇ ਅਧਿਆਪਕ ਦੇ ਨਾਲ- ਨਾਲ ਦੋਸਤੀ ਦਾ ਰਿਸ਼ਤਾ ਵੀ ਭਾਲਦੇ ਹਨ। ਉਨ੍ਹਾਂ ਦਾ ਤੁਹਾਡੇ ਨਾਲ ਕੇਵਲ ਡਰ ਦਾ ਹੀ ਨਹੀਂ ਪਿਆਰ ਦਾ ਆਤਮਿਕ ਰਿਸ਼ਤਾ ਹੁੰਦਾ ਹੈ।ਸ਼ਾਇਦ ਇਹੀ ਭਾਵਨਾ ਉਸ ਨੂੰ ਟੁੱਟੇ ਸਾਈਕਲ ਸਣੇ ਘਰ ਦੇ ਅੰਦਰ ਲੈ ਆਈ।
                ਟੀਵੀ ਤੇ ਖਬਰਾਂ ਚੱਲ ਰਹੀਆਂ ਸਨ ਤੇ ਅਸੀਂ ਦੋਵੇਂ ਬੈਠੇ ਕਦੇ ਸਕੂਲ ਦੀਆਂ,ਕਦੇ ਬੱਚਿਆਂ ਦੀਆਂ ਤੇ ਕਦੇ ਹੋਰ ਹੋਰ ਗੱਲਾਂ ਕਰਦੇ ਚਾਹ ਦੀਆਂ ਚੁਸਕੀਆਂ ਲੈਣ ਲੱਗੇ।ਉਸੀ ਸਮੇਂ ਟੀਵੀ ਤੇ ਮਦਰਜ਼ ਡੇਅ ਦੀ ਨਿਊਜ਼ ਚੱਲਣ ਲੱਗੀ।ਕਿਉਂਕਿ ਮਈ ਮਹੀਨੇ ਦੇ ਦੂਜੇ ਐਤਵਾਰ ਮਦਰਜ਼ ਡੇਅ ਹੁੰਦਾ ਹੈ।ਉਹ ਕਹਿਣ ਲੱਗਾ ਸਰ ਜੀ, ਕੀ ਅੱਜ ਮਦਰਜ਼ ਡੇਅ ਹੈ? ਭਾਵ ਮਾਂ ਦਾ ਦਿਨ?ਇਸ ਦਿਨ ਕੀ ਹੁੰਦਾ ਹੈ? ਉਸ ਨਾਲ ਮੁਖਾਤਿਬ ਹੁੰਦਿਆਂ  ਮੈਂ ਆਖਿਆ ,ਇਸ ਦਿਨ ਬੱਚੇ ਆਪਣੀ ਮਾਂ ਨੂੰ ਵਿਸ਼ ਕਰਦੇ ਹਨ ,ਗਿਫਟ ਆਦਿ ਦਿੰਦੇ ਹਨ ਤੇ ਉਸਦੇ ਅਹਿਸਾਨਾਂ ਲਈ ਨਤਮਸਤਕ ਹੁੰਦੇ ਹਨ। ਵੈਸੇ ਤਾਂ ਮਾਂ ਦਾ ਦੇਣਾ ਦੁਨੀਆ ਦਾ ਕੋਈ ਇਨਸਾਨ ਨਹੀਂ ਦੇ ਸਕਦਾ । ਇਹ ਕੇਵਲ ਇੱਕ ਦਿਨ ਤੱਕ ਹੀ ਸੀਮਤ ਨਹੀਂ ਬਲਕਿ ਜ਼ਿੰਦਗੀ ਦੇ ਆਖਰੀ ਸਾਹ ਤੱਕ ਵੀ ਅਸੀਂ ਉਸ ਦਾ ਕਰਜ਼ ਨਹੀਂ ਉਤਾਰ ਸਕਦੇ।ਅਸਲ ਵਿੱਚ ਤਾਂ ਹਰ ਦਿਨ ਹੀ ਮਦਰਜ਼ ਡੇਅ ਹੈ।ਜਨਮ ਤੋਂ ਪਹਿਲਾਂ ਦੇ ਨੌਂ ਮਹੀਨਿਆਂ ਤੋਂ ਲੈ ਕੇ, ਕੀ ਸਾਨੂੰ ਉਸ ਦੀ ਮਮਤਾ ਦਾ ਅਹਿਸਾਸ ਨਹੀਂ ਹੁੰਦਾ ਰਹਿੰਦਾ ? ਗਿਫਟ ਤਾਂ ਸੂਰਜ ਨੂੰ ਦੀਵਾ ਦਿਖਾਉਣ ਦੇ ਤੁੱਲ ਹੈ।
              ਇੰਨਾ ਸੁਣਦਿਆਂ ਹੀ ਉਸ ਨੂੰ ਪਤਾ ਨਹੀਂ ਕੀ ਹੋਇਆ। ਉਹ ਉੱਠ ਕੇ ਕਾਹਲੀ ਨਾਲ ਪੈਡਲਾਂ ਨੂੰ ਚੈਨ ਕਵਰ ਨਾਲ ਰਗੜਾ ਲਾਉਂਦਾ ਤੁਰ ਗਿਆ।
               ਉਸ ਦਿਨ ਤੋਂ ਬਾਅਦ ਉਹ ਅਕਸਰ ਸਕੂਲ ਲੇਟ ਆਉਣ ਲੱਗਾ ਤੇ ਕਦੇ ਕਦੇ ਘਰ ਦਾ ਕੰਮ ਕਰਕੇ ਵੀ ਨਹੀਂ ਆਉਂਦਾ। ਇੱਕ ਦਿਨ ਮੈਂ ਤੜਕਸਾਰ ਸਬਜ਼ੀ ਲੈਣ  ਸਬਜ਼ੀ ਮੰਡੀ ਗਿਆ ਤਾਂ ਉੱਥੇ ਮੈਂ ਉਸਨੂੰ ਇੱਕ ਚਾਹ ਵਾਲੇ ਕੋਲ ਚਾਹ ਦੀਆਂ ਜੁੂਠੀਆਂ  ਗਿਲਾਸੀਆਂ ਨੂੰ ਧੋਂਦੇ ਵੇਖਿਆ   ਤੇ ਹੈਰਾਨ ਰਹਿ ਗਿਆ। ਸ਼ਾਇਦ ਤਾਂ ਹੀ ਉਹ ਸਕੂਲ ਲੇਟ ਪਹੁੰਚਦਾ ਸੀ ਤੇ ਮੈਂ ਐਵੇਂ ਉਸ ਨੂੰ ਮਾੜਾ ਚੰਗਾ ਬੋਲਦਾ  ਰਹਿੰਦਾ।
                ਰੱਬ ਦਾ ਐਸਾ ਭਾਣਾ ਕਿ ਉਸੇ ਦਿਨ ਮੈਂ ਸ਼ਾਮ ਨੂੰ ਬੱਸ ਸਟੈਂਡ ਆਪਣੇ ਇੱਕ ਰਿਸ਼ਤੇਦਾਰ ਨੂੰ ਲੈਣ ਲਈ ਗਿਆ ਤਾਂ ਉਸੇ ਲੜਕੇ ਨੂੰ ਬੱਸ ਸਟੈਂਡ ਦੀ ਇੱਕ ਨੁੱਕਰੇ ਗੱਲ ਵਿੱਚ ਪੇਟੀ  ਪਾਈ ਬੂਟ ਪਾਲਿਸ਼ਾਂ ਕਰਦੇ ਵੇਖਿਆ ਤਾਂ ਮੇਰੀਆਂ ਅੱਖਾਂ ਭਰ ਆਈਆਂ ਤੇ ਉਸ ਦੀਆਂ ਕਾਪੀਆਂ ਤੇ ਕੀਤਾ ਅਧੂਰਾ ਕੰਮ ਮੇਰੀਆਂ ਅੱਖਾਂ ਮੁਹਰੇ ਘੁੰਮਣ ਲੱਗਾ।
                   ਉਸ ਰਾਤ ਮੈਂ ਚੰਗੀ ਤਰ੍ਹਾਂ ਸੌਂ ਨਾ ਸਕਿਆ ਤੇ ਉਸ ਦੀ ਸ਼ਕਲ ਮੇਰੀਆਂ ਅੱਖਾਂ ਅੱਗੇ ਘੁੰਮਦੀ ਰਹੀ। ਸਵੇਰੇ ਜਦ ਉਹ ਲੇਟ ਆਇਆ ਤਾਂ ਮੈਂ ਉਸ ਨੂੰ ਕੁੱਝ ਨਾ ਕਿਹਾ। ਉਹ ਆ ਕੇ ਮੈਨੂੰ ਕਹਿਣ ਲੱਗਾ ਸਰ, ਮੈਂ ਕੱਲ੍ਹ ਤੋਂ ਸਮੇਂ ਤੇ ਸਕੂਲ ਆਵਾਂਗਾ । ਮੈਂ ਭਰੇ ਹੋਏ ਮਨ ਨਾਲ ਉਸ ਦੇ ਮੋਢੇ ਤੇ ਹੱਥ ਰੱਖ ਕੇ ਚੁੱਪ ਹੀ ਖੜ੍ਹਾ ਸੀ ਕਿ ਉਹ ਆਪੇ ਬੋਲ ਪਿਆ," ਸਰ, ਹਰ ਡੇਅ ਮਦਰਜ਼ ਡੇਅ ਹੁੰਦਾ ਹੈ ਨਾ ? ਸਰ, ਐਤਵਾਰ ਨੂੰ ਜਦ ਮੈਂ ਤੁਹਾਡੇ ਘਰ ਆਇਆ ਸੀ, ਉਸ ਦਿਨ ਮਦਰਜ਼ ਡੇਅ ਸੀ । ਤੁਹਾਡੇ ਨਾਲ ਗੱਲਾਂ ਕਰਦਿਆਂ ਮੇਰੇ ਮਨ ਵਿੱਚ ਵੀ ਆਪਣੀ ਮਾਂ ਨੂੰ ਕੋਈ ਗਿਫਟ ਦੇਣ ਦਾ ਵਿਚਾਰ ਆਇਆ ਸੀ । ਸਰ, ਮੇਰੀ ਮਾਂ, ਬਾਪੂ ਦੀ ਮੌਤ ਤੋਂ ਬਾਅਦ ਦਿਨ ਰਾਤ ਸਾਡੇ ਲਈ ਰੁਲਦੀ ਰਹਿੰਦੀ  ਹੈ । ਲੋਕਾਂ ਦੇ ਘਰਾਂ ਵਿੱਚ ਵੀ ਕੰਮ ਕਰਦੀ ਹੈ ਤੇ ਸਾਡਾ ਖਿਆਲ ਵੀ ਰੱਖਦੀ ਹੈ । ਕੱਪੜੇ ਵੀ ਚੰਗੇ ਨਹੀਂ ਪਾਉਂਦੀ । ਸਰ, ਮੈਂ ਸਵੇਰੇ ਮੰਡੀ ਵਿੱਚ ਚਾਹ ਦੇ ਖੋਖੇ ਤੇ ਕੰਮ ਕਰਕੇ ਤੇ ਸ਼ਾਮ ਨੂੰ ਬੱਸ ਸਟੈਂਡ ਤੇ ਬੂਟ ਪਾਲਸ਼ਾਂ ਕਰਕੇ ਆਹ ਅੱਠ ਸੌ ਰੁਪਏ ਇਕੱਠੇ ਕੀਤੇ ਹਨ । ਮੈਂ ਆਪਣੀ ਮਾਂ ਲਈ ਇੱਕ ਸੂਟ ਲੈਣਾ ਹੈ । ਕੀ ਤੁਸੀਂ ਸੂਟ ਲੈਣ ਵਿੱਚ ਮੇਰੀ ਮਦਦ ਕਰੋਗੇ ?" ਮੈਂ ਆਪਣੇ ਭਾਵਾਂ ਦੇ ਵੇਗ ਨੂੰ ਬੜੀ ਮੁਸ਼ਕਿਲ ਨਾਲ ਰੋਕ ਸੱਕਿਆ । ਛੁੱਟੀ ਤੋਂ ਬਾਅਦ ਮੇਰਾ ਸਕੂਟਰ ਉਸ ਨਾਲ ਬਜਾਜੀ ਦੀ ਦੁਕਾਨ ਵੱਲ ਮੁਹਾਰਾਂ ਘੱਤੀ ਜਾਂਦਾ ਬਾਹਲਾ  ਹੀ ਹਲਕਾ ਜਾਪਿਆ । ਸੂਟ ਲੈਂਦਿਆਂ ਮੈਨੂੰ ਇੰਜ ਜਾਪਿਆ ਜਿਵੇਂ  ਉਸ ਦੀਆਂ ਚਮਕਦੀਆਂ ਅੱਖਾਂ ਮੈਨੂੰ ਆਖ ਰਹੀਆਂ ਹੋਣ; ਸਰ, ਮੇਰਾ ਮਦਰਜ਼ ਡੇਅ ਤਾਂ ਅੱਜ ਹੈ ।
ਸੰਜੀਵ ਅਰੋੜਾ(ਲੈਕਚਰਾਰ)
ਸ.ਕੰ.ਸ.ਸ. ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ 
ਫੋਨ ਨੰਬਰ 9417877033
"/>
Hoshiarpur

ਮੇਰਾ ਮਦਰਜ਼ ਡੇਅ

ਅੱਜ ਲੌਢੇ ਵੇਲੇ ਅਚਾਨਕ ਘਰ ਦੀ ਘੰਟੀ ਵੱਜੀ ਤੇ ਮੈਂ ਜਲਦੀ ਨਾਲ ਘਰ ਦਾ ਦਰਵਾਜ਼ਾ ਖੋਲ੍ਹਿਆ। ਬਾਹਰ ਮੇਰੇ ਸਕੂਲ ਦਾ ਵਿਦਿਆਰਥੀ ਇੱਕ ਟੁੱਟੇ ਜਿਹੇ ਸਾਈਕਲ ਨਾਲ ਖੜ੍ਹਾ ਸੀ। ਫਤਹਿ ਬੁਲਾਉਂਦਿਆਂ ਸਾਰ ਹੀ ਉਹ ਬਿਨ੍ਹਾਂ ਕੁਝ ਪੁੱਛੇ ਸਾਈਕਲ ਸਣੇ ਘਰ ਅੰਦਰ ਵੜ ਆਇਆ ਤੇ ਸਾਈਕਲ ਦਾ ਸਟੈਂਡ ਲਾ ਕੇ ਪੈਰੀਂ ਹੱਥ ਲਾਉਂਦਿਆਂ ਸਾਰ ਹੀ ਬੋਲਿਆ ,”ਸਰ ਜੀ, ਮੈਂ ਇੱਧਰੋਂ  ਲੰਘਿਆ ਤਾਂ ਸੋਚਿਆ ਤੁਹਾਨੂੰ ਮਿਲਦਾ ਜਾਵਾਂ।” ਰੱਬ ਵੱਲੋਂ ਕਈ ਬੱਚਿਆਂ ਨਾਲ ਤੁਹਾਡਾ ਅਧਿਆਪਕ ਤੋਂ ਵੱਧ ਰਿਸ਼ਤਾ ਹੁੰਦਾ ਹੈ ,ਜਿਹੜੇ ਤੁਹਾਡੇ ਵਿੱਚ ਆਪਣੇ ਮਾਂ ਬਾਪ ਤੇ ਅਧਿਆਪਕ ਦੇ ਨਾਲ- ਨਾਲ ਦੋਸਤੀ ਦਾ ਰਿਸ਼ਤਾ ਵੀ ਭਾਲਦੇ ਹਨ। ਉਨ੍ਹਾਂ ਦਾ ਤੁਹਾਡੇ ਨਾਲ ਕੇਵਲ ਡਰ ਦਾ ਹੀ ਨਹੀਂ ਪਿਆਰ ਦਾ ਆਤਮਿਕ ਰਿਸ਼ਤਾ ਹੁੰਦਾ ਹੈ।ਸ਼ਾਇਦ ਇਹੀ ਭਾਵਨਾ ਉਸ ਨੂੰ ਟੁੱਟੇ ਸਾਈਕਲ ਸਣੇ ਘਰ ਦੇ ਅੰਦਰ ਲੈ ਆਈ।
                ਟੀਵੀ ਤੇ ਖਬਰਾਂ ਚੱਲ ਰਹੀਆਂ ਸਨ ਤੇ ਅਸੀਂ ਦੋਵੇਂ ਬੈਠੇ ਕਦੇ ਸਕੂਲ ਦੀਆਂ,ਕਦੇ ਬੱਚਿਆਂ ਦੀਆਂ ਤੇ ਕਦੇ ਹੋਰ ਹੋਰ ਗੱਲਾਂ ਕਰਦੇ ਚਾਹ ਦੀਆਂ ਚੁਸਕੀਆਂ ਲੈਣ ਲੱਗੇ।ਉਸੀ ਸਮੇਂ ਟੀਵੀ ਤੇ ਮਦਰਜ਼ ਡੇਅ ਦੀ ਨਿਊਜ਼ ਚੱਲਣ ਲੱਗੀ।ਕਿਉਂਕਿ ਮਈ ਮਹੀਨੇ ਦੇ ਦੂਜੇ ਐਤਵਾਰ ਮਦਰਜ਼ ਡੇਅ ਹੁੰਦਾ ਹੈ।ਉਹ ਕਹਿਣ ਲੱਗਾ ਸਰ ਜੀ, ਕੀ ਅੱਜ ਮਦਰਜ਼ ਡੇਅ ਹੈ? ਭਾਵ ਮਾਂ ਦਾ ਦਿਨ?ਇਸ ਦਿਨ ਕੀ ਹੁੰਦਾ ਹੈ? ਉਸ ਨਾਲ ਮੁਖਾਤਿਬ ਹੁੰਦਿਆਂ  ਮੈਂ ਆਖਿਆ ,ਇਸ ਦਿਨ ਬੱਚੇ ਆਪਣੀ ਮਾਂ ਨੂੰ ਵਿਸ਼ ਕਰਦੇ ਹਨ ,ਗਿਫਟ ਆਦਿ ਦਿੰਦੇ ਹਨ ਤੇ ਉਸਦੇ ਅਹਿਸਾਨਾਂ ਲਈ ਨਤਮਸਤਕ ਹੁੰਦੇ ਹਨ। ਵੈਸੇ ਤਾਂ ਮਾਂ ਦਾ ਦੇਣਾ ਦੁਨੀਆ ਦਾ ਕੋਈ ਇਨਸਾਨ ਨਹੀਂ ਦੇ ਸਕਦਾ । ਇਹ ਕੇਵਲ ਇੱਕ ਦਿਨ ਤੱਕ ਹੀ ਸੀਮਤ ਨਹੀਂ ਬਲਕਿ ਜ਼ਿੰਦਗੀ ਦੇ ਆਖਰੀ ਸਾਹ ਤੱਕ ਵੀ ਅਸੀਂ ਉਸ ਦਾ ਕਰਜ਼ ਨਹੀਂ ਉਤਾਰ ਸਕਦੇ।ਅਸਲ ਵਿੱਚ ਤਾਂ ਹਰ ਦਿਨ ਹੀ ਮਦਰਜ਼ ਡੇਅ ਹੈ।ਜਨਮ ਤੋਂ ਪਹਿਲਾਂ ਦੇ ਨੌਂ ਮਹੀਨਿਆਂ ਤੋਂ ਲੈ ਕੇ, ਕੀ ਸਾਨੂੰ ਉਸ ਦੀ ਮਮਤਾ ਦਾ ਅਹਿਸਾਸ ਨਹੀਂ ਹੁੰਦਾ ਰਹਿੰਦਾ ? ਗਿਫਟ ਤਾਂ ਸੂਰਜ ਨੂੰ ਦੀਵਾ ਦਿਖਾਉਣ ਦੇ ਤੁੱਲ ਹੈ।
              ਇੰਨਾ ਸੁਣਦਿਆਂ ਹੀ ਉਸ ਨੂੰ ਪਤਾ ਨਹੀਂ ਕੀ ਹੋਇਆ। ਉਹ ਉੱਠ ਕੇ ਕਾਹਲੀ ਨਾਲ ਪੈਡਲਾਂ ਨੂੰ ਚੈਨ ਕਵਰ ਨਾਲ ਰਗੜਾ ਲਾਉਂਦਾ ਤੁਰ ਗਿਆ।
               ਉਸ ਦਿਨ ਤੋਂ ਬਾਅਦ ਉਹ ਅਕਸਰ ਸਕੂਲ ਲੇਟ ਆਉਣ ਲੱਗਾ ਤੇ ਕਦੇ ਕਦੇ ਘਰ ਦਾ ਕੰਮ ਕਰਕੇ ਵੀ ਨਹੀਂ ਆਉਂਦਾ। ਇੱਕ ਦਿਨ ਮੈਂ ਤੜਕਸਾਰ ਸਬਜ਼ੀ ਲੈਣ  ਸਬਜ਼ੀ ਮੰਡੀ ਗਿਆ ਤਾਂ ਉੱਥੇ ਮੈਂ ਉਸਨੂੰ ਇੱਕ ਚਾਹ ਵਾਲੇ ਕੋਲ ਚਾਹ ਦੀਆਂ ਜੁੂਠੀਆਂ  ਗਿਲਾਸੀਆਂ ਨੂੰ ਧੋਂਦੇ ਵੇਖਿਆ   ਤੇ ਹੈਰਾਨ ਰਹਿ ਗਿਆ। ਸ਼ਾਇਦ ਤਾਂ ਹੀ ਉਹ ਸਕੂਲ ਲੇਟ ਪਹੁੰਚਦਾ ਸੀ ਤੇ ਮੈਂ ਐਵੇਂ ਉਸ ਨੂੰ ਮਾੜਾ ਚੰਗਾ ਬੋਲਦਾ  ਰਹਿੰਦਾ।
                ਰੱਬ ਦਾ ਐਸਾ ਭਾਣਾ ਕਿ ਉਸੇ ਦਿਨ ਮੈਂ ਸ਼ਾਮ ਨੂੰ ਬੱਸ ਸਟੈਂਡ ਆਪਣੇ ਇੱਕ ਰਿਸ਼ਤੇਦਾਰ ਨੂੰ ਲੈਣ ਲਈ ਗਿਆ ਤਾਂ ਉਸੇ ਲੜਕੇ ਨੂੰ ਬੱਸ ਸਟੈਂਡ ਦੀ ਇੱਕ ਨੁੱਕਰੇ ਗੱਲ ਵਿੱਚ ਪੇਟੀ  ਪਾਈ ਬੂਟ ਪਾਲਿਸ਼ਾਂ ਕਰਦੇ ਵੇਖਿਆ ਤਾਂ ਮੇਰੀਆਂ ਅੱਖਾਂ ਭਰ ਆਈਆਂ ਤੇ ਉਸ ਦੀਆਂ ਕਾਪੀਆਂ ਤੇ ਕੀਤਾ ਅਧੂਰਾ ਕੰਮ ਮੇਰੀਆਂ ਅੱਖਾਂ ਮੁਹਰੇ ਘੁੰਮਣ ਲੱਗਾ।
                   ਉਸ ਰਾਤ ਮੈਂ ਚੰਗੀ ਤਰ੍ਹਾਂ ਸੌਂ ਨਾ ਸਕਿਆ ਤੇ ਉਸ ਦੀ ਸ਼ਕਲ ਮੇਰੀਆਂ ਅੱਖਾਂ ਅੱਗੇ ਘੁੰਮਦੀ ਰਹੀ। ਸਵੇਰੇ ਜਦ ਉਹ ਲੇਟ ਆਇਆ ਤਾਂ ਮੈਂ ਉਸ ਨੂੰ ਕੁੱਝ ਨਾ ਕਿਹਾ। ਉਹ ਆ ਕੇ ਮੈਨੂੰ ਕਹਿਣ ਲੱਗਾ ਸਰ, ਮੈਂ ਕੱਲ੍ਹ ਤੋਂ ਸਮੇਂ ਤੇ ਸਕੂਲ ਆਵਾਂਗਾ । ਮੈਂ ਭਰੇ ਹੋਏ ਮਨ ਨਾਲ ਉਸ ਦੇ ਮੋਢੇ ਤੇ ਹੱਥ ਰੱਖ ਕੇ ਚੁੱਪ ਹੀ ਖੜ੍ਹਾ ਸੀ ਕਿ ਉਹ ਆਪੇ ਬੋਲ ਪਿਆ,” ਸਰ, ਹਰ ਡੇਅ ਮਦਰਜ਼ ਡੇਅ ਹੁੰਦਾ ਹੈ ਨਾ ? ਸਰ, ਐਤਵਾਰ ਨੂੰ ਜਦ ਮੈਂ ਤੁਹਾਡੇ ਘਰ ਆਇਆ ਸੀ, ਉਸ ਦਿਨ ਮਦਰਜ਼ ਡੇਅ ਸੀ । ਤੁਹਾਡੇ ਨਾਲ ਗੱਲਾਂ ਕਰਦਿਆਂ ਮੇਰੇ ਮਨ ਵਿੱਚ ਵੀ ਆਪਣੀ ਮਾਂ ਨੂੰ ਕੋਈ ਗਿਫਟ ਦੇਣ ਦਾ ਵਿਚਾਰ ਆਇਆ ਸੀ । ਸਰ, ਮੇਰੀ ਮਾਂ, ਬਾਪੂ ਦੀ ਮੌਤ ਤੋਂ ਬਾਅਦ ਦਿਨ ਰਾਤ ਸਾਡੇ ਲਈ ਰੁਲਦੀ ਰਹਿੰਦੀ  ਹੈ । ਲੋਕਾਂ ਦੇ ਘਰਾਂ ਵਿੱਚ ਵੀ ਕੰਮ ਕਰਦੀ ਹੈ ਤੇ ਸਾਡਾ ਖਿਆਲ ਵੀ ਰੱਖਦੀ ਹੈ । ਕੱਪੜੇ ਵੀ ਚੰਗੇ ਨਹੀਂ ਪਾਉਂਦੀ । ਸਰ, ਮੈਂ ਸਵੇਰੇ ਮੰਡੀ ਵਿੱਚ ਚਾਹ ਦੇ ਖੋਖੇ ਤੇ ਕੰਮ ਕਰਕੇ ਤੇ ਸ਼ਾਮ ਨੂੰ ਬੱਸ ਸਟੈਂਡ ਤੇ ਬੂਟ ਪਾਲਸ਼ਾਂ ਕਰਕੇ ਆਹ ਅੱਠ ਸੌ ਰੁਪਏ ਇਕੱਠੇ ਕੀਤੇ ਹਨ । ਮੈਂ ਆਪਣੀ ਮਾਂ ਲਈ ਇੱਕ ਸੂਟ ਲੈਣਾ ਹੈ । ਕੀ ਤੁਸੀਂ ਸੂਟ ਲੈਣ ਵਿੱਚ ਮੇਰੀ ਮਦਦ ਕਰੋਗੇ ?” ਮੈਂ ਆਪਣੇ ਭਾਵਾਂ ਦੇ ਵੇਗ ਨੂੰ ਬੜੀ ਮੁਸ਼ਕਿਲ ਨਾਲ ਰੋਕ ਸੱਕਿਆ । ਛੁੱਟੀ ਤੋਂ ਬਾਅਦ ਮੇਰਾ ਸਕੂਟਰ ਉਸ ਨਾਲ ਬਜਾਜੀ ਦੀ ਦੁਕਾਨ ਵੱਲ ਮੁਹਾਰਾਂ ਘੱਤੀ ਜਾਂਦਾ ਬਾਹਲਾ  ਹੀ ਹਲਕਾ ਜਾਪਿਆ । ਸੂਟ ਲੈਂਦਿਆਂ ਮੈਨੂੰ ਇੰਜ ਜਾਪਿਆ ਜਿਵੇਂ  ਉਸ ਦੀਆਂ ਚਮਕਦੀਆਂ ਅੱਖਾਂ ਮੈਨੂੰ ਆਖ ਰਹੀਆਂ ਹੋਣ; ਸਰ, ਮੇਰਾ ਮਦਰਜ਼ ਡੇਅ ਤਾਂ ਅੱਜ ਹੈ ।
ਸੰਜੀਵ ਅਰੋੜਾ(ਲੈਕਚਰਾਰ)
ਸ.ਕੰ.ਸ.ਸ. ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ 
ਫੋਨ ਨੰਬਰ 9417877033
Tags