ਇਸਦੇ ਦੂਸਰੇ ਪਾਸੇ ਪੁਲਿਸ ਵਿਭਾਗ ਦੇ ਵਿਚ ਇਹੋ ਜਿਹੇ ਮੁਲਾਜ਼ਮ ਵੀ ਹਨ ਜੋ ਕਿ ਨਸ਼ਿਆਂ ਨੂੰ ਸਮਾਜ ਵਿਚ ਫੈਲਾਉਣ, ਰਿਸ਼ਵਤ ਲੈ ਕੇ ਅਤੇ ਨਾਜ਼ਾਇਜ਼ ਕੁੱਟਮਾਰ ਕਰਕੇ ਪੁਲਿਸ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ। ਪਿਛਲੇ ਦਿਨੀਂ ਕਪੂਰਥਲਾ ਦੇ ਇਕ ਪ੍ਰਸਿੱਧ ਕਬੱਡੀ ਖਿਡਾਰੀ ਨੂੰ ਇਕ ਪੁਲਿਸ ਮੁਲਾਜ਼ਮ ਵਲੋਂ ਗੋਲੀਆਂ ਨਾਲ ਮਾਰੇ ਜਾਣ ਦੀ ਘਟਨਾ ਨੇ ਪੁਲਿਸ ਤੇ ਸਮਾਜ ਵਿਚ ਇਕ ਪਾੜ ਪੈਣ ਦੀ ਸੰਭਾਵਨਾ ਬਣ ਗਈ ਹੈ। ਕਈ ਸੋਸ਼ਲ ਮੀਡਿਆ ਤੇ ਕਈ ਤਰਾਂ ਦੀਆਂ ਵੀਡਿਓ ਵਾਇਰਲ ਹੋਈਆਂ ਜਿਨਾਂ ਵਿਚ ਕਈ ਪੁਲਿਸ ਮੁਲਾਜ਼ਮਾਂ ਵਲੋਂ ਨਾਜ਼ਾਇਜ ਤੌਰ ’ਤੇ ਮੁਲਾਜ਼ਮਾਂ ਵਲੋਂ ਲੋਕਾਂ ਨਾਲ ਮਾਰਕੁੱਟ ਕਰਨ , ਵਰਦੀ ਵਿਚ ਨਸ਼ੇ ਵਿਚ ਟਲੀ ਮੁਲਾਜ਼ਮ ਦਿਖਾਈ ਦੇ ਰਹੇ ਹਨ। ਕੁੱਲ ਮਿਲਾ ਕੇ ਜੇਕਰ ਕਿਹ ਦਿੱਤਾ ਜਾਵੇ ਤਾਂ ਇਹ ਗੱਲ ਸਾਫ ਤੌਰ ’ਤੇ ਸਮਝ ਆ ਜਾਂਦੀ ਹੈ ਕਿ ਪੰਜੇ ਉਂਗਲਾਂ ਕਦੇ ਇਕ ਬਰਾਬਰ ਨਹੀਂ ਹੋ ਸਕਦੀਆਂ। ਪੁਲਿਸ ਦੇ ਵਿਚ ਕਈ ਮੁਲਾਜ਼ਮ ਪੁਲਿਸ ਤੇ ਜਨਤਾ ਵਿਚ ਪੁੱਲ ਬਣਨ ਦਾ ਕੰਮ ਕਰਦੇ ਹਨ ਅਤੇ ਦੂਸਰੇ ਪਾਸੇ ਇਹੋ ਜਿਹੇ ਮੁਲਾਜ਼ਮ ਤੇ ਅਫਸਰ ਵੀ ਹਨ ਜੋ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਪੁਲਿਸ ਦੀ ਇਮੇਜ ਨੂੰ ਖਰਾਬ ਕਰਨ ਵਿਚ ਆਪਣਾ ਯੋਗਦਾਨ ਦਿੰਦੇ ਹਨ। ਲੇਖਕ ਮਨਪ੍ਰੀਤ ਸਿੰਘ ਮੰਨਾ ਗੜਦੀਵਾਲਾ। ਮੋਬਾ ਤੇ ਵੱਟਸਅਪ 07814800439,09417717095
"/>
Hoshiarpur

ਪੰਜੇ ਉਗਲਾ ਇਕ ਬਰਾਬਰ ਨਹੀਂ ਹੁੰਦੀਆਂ

ਲਾਕਡਾਊਨ ’ਚ ਪੁਲਿਸ ਦੇ ਕਈ ਚਿਹਰੇ ਦੇਖਣ ਨੂੰ ਮਿਲੇ
ਪੁਲਿਸ ਦਾ ਇਕ ਹਿੱਸਾ ਚੌਕਾਂ ’ਤੇ ਖੜ ਦਿਨ ਰਾਤ ਡਿਊਟੀ ਤੇ ਜਰੂਰਤਮੰਦਾਂ ਦੀ ਕਰ ਰਿਹਾ ਮਦਦ
ਦੂਸਰਾ ਹਿੱਸਾ ਨਜ਼ਾਇਜ ਮਾਰਕੁੱਟ ਤੇ ਹੱਤਿਆਵਾਂ ਕਰਕੇ ਪੁਲਿਸ ਨੂੰ ਕਰ ਰਿਹਾ ਬਦਨਾਮ
ਅਕਸਰ ਸਿਆਣਿਆਂ ਕੋਲੋਂ ਇਕ ਕਹਾਵਤ ਸੁਣਨ ਨੂੰ ਮਿਲਦੀ ਹੈ ਕਿ ਪੰਜੇ ਉਂਗਲਾ ਕਦੇ ਵੀ ਇਕ ਬਰਾਬਰ ਨਹੀਂ ਹੁੰਦੀਆਂ। ਇਹ ਕਹਾਵਤ ਅੱਜ ਕੱਲ ਪੁਲਿਸ ਪ੍ਰਸ਼ਾਸਨ ’ਤੇ ਲਾਗੁੂ ਹੁੰਦੀ ਦਿਖਾਈ ਦੇ ਰਹੀ ਹੈ। ਪੁਲਿਸ ਦੀ ਕਾਰਜ ਪ੍ਰਣਾਲੀ ਦੇ ਕਈ ਰੂਪ ਦੇਖ ਕੇ ਇਹ ਸਮਝ ਆ ਗਈ ਹੈ ਪੰਜੇ ਉਗਲਾ ਕਦੇ ਇਕ ਬਰਾਬਰ ਨਹੀਂ ਹੰੁਦੀਆਂ। ਲਾਕਡਾਊਨ ਤੋਂ ਪਹਿਲਾਂ ਦੀ ਪੁਲਿਸ ’ਤੇ ਰਿਸ਼ਵਤਖੋਰੀ, ਨਾਜ਼ਾਇਜ ਮਾਰਕੁੱਟ ਕਰਨ, ਪੈਸੇ ਲੈ ਕੇ ਬੇਕਸੂਰ ਲੋਕਾਂ ’ਤੇ ਪਰਚੇ ਕਰਨ, ਨਾਜ਼ਾਇਜ ਰੋਹਬ ਦਿਖਾਉਣ ਦੇ ਕਥਿਤ ਤੌਰ ’ਤੇ ਦੋਸ਼ ਲਗਦੇ ਰਹੇ ਹਨ ਪਰ ਕੋਰੋਨਾ ਦੇ ਚਲਦਿਆਂ ਲੱਗੇ ਕਰਫਿਊ  ਦੇ ਦੌਰਾਨ ਪੁਲਿਸ ਦਾ ਇਕ ਅਲੱਗ ਹੀ ਰੂਪ ਦੇਖਣ ਨੂੰ ਮਿਲਿਆ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਦਿਨ-ਰਾਤ ਚੌਕਾਂ ’ਤੇ ਖੜੇ ਹੋ ਕੇ ਡਿੳੂਟੀ ਨਿਭਾਈ ਗਈ, ਦੂਸਰਾ ਜਰੂਰਤਮੰਦਾਂ ਨੂੰ ਲੰਗਰ ਵੀ ਪੰਹੁਚਾਇਆ ਗਿਆ , ਜਿਸ ਨਾਲ ਪੁਲਿਸ ਦੇ ਪ੍ਰਤੀ ਲੋਕਾਂ ਦੀ ਸੋਚ ਕੁਝ ਬਦਲਦੀ ਦਿਖਾਈ ਦਿੱਤੀ। ਇਸਦੇ ਨਾਲ-ਨਾਲ ਕਈ ਜਿਲਿਆਂ ਦੀ ਪੁਲਿਸ ਵਲੋਂ ਬੱਚਿਆਂ ਨੂੰ ਉਨਾਂ ਦੇ ਜਨਮ ਦਿਨ ਦੇ ਮੌਕੇ ’ਤੇ ਉਨਾਂ ਦੇ ਘਰ ਕੇਕ ਪਹੁੰਚਾਉਣਾ, ਲਾਕਡਾਊਨ ਦੌਰਾਨ ਵਿਆਹ ਕਰਵਾ ਕੇ ਆਉਂਦੇ ਨਵੇਂ ਵਿਆਹੇ ਜੋੜਿਆਂ ਨੂੰ ਸ਼ਗਨ ਦੇਣ, ਉਨਾਂ ਨਾਲ ਮਿਲ ਕੇ ਕੇਕ ਕੱਟ ਕੇ ਉਨਾਂ ਨੂੰ ਵਧਾਈਆਂ ਦੇਣ ਦੀਆਂ ਖਬਰਾਂ ਅਖਬਾਰਾਂ, ਟੀ.ਬੀ. ਚੈਨਲਾਂ ਅਤੇ ਸ਼ੋਸਲ ਮੀਡਿਆ ਤੇ ਦੇਖਣ ਨੂੰ ਮਿਲੀਆਂ ਇਨਾਂ ਖਬਰਾਂ ਦੇ ਨਾਲ ਪੁਲਿਸ ਆਪਣੀ ਈਮੇਜ ਵਿਚ ਸੁਧਾਰ ਕਰਨ ਵਿਚ ਕਾਮਯਾਬ ਹੋਈ ਦਿਖਾਈ ਦਿੱਤੀ ਹੈ। ਲਾਕਡਾਊਨ ਦੌਰਾਨ ਪਟਿਆਲਾ ਵਿਖੇ ਹੋਈ ਘਟਨਾ ਦੇ ਬਾਅਦ ਤਾਂ ਲੋਕਾਂ ਦੇ ਮਨਾਂ ਵਿਚ ਪੁਲਿਸ ਦੇ ਪ੍ਰਤੀ ਸੋਚ ਵਿਚ ਵੀ ਬਦਲਾਅ ਆਇਆ ਤੇ ਘਟਨਾ ਦੇ ਜ਼ਖਮੀ ਹੋਏ ਐਸ.ਆਈ.ਹਰਜੀਤ ਸਿੰਘ ਦੇ ਪ੍ਰਤੀ ਲੋਕਾਂ ਵਲੋਂ ਕੀਤੇ ਗਈ ਸ਼ੋਸਲ ਮੀਡਿਆ ਤੇ ਅਖਬਾਰਾਂ ਦੇ ਵਿਚ ਦਿੱਤੇ ਬਿਆਨਾਂ ਨੇ ਲੋਕਾਂ ਤੇ ਪੁਲਿਸ ਦੇ ਵਿਚ ਜੋ ਪਹਿਲਾਂ ਇਕ ਦੂਰੀ ਬਣ ਗਈ ਸੀ, ਉਸ ਨੂੰ ਭਰਨ ਦਾ ਕੰਮ ਕੀਤਾ। ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਵਲੋਂ ਚਲਾਈ ਗਈ ਮੁਹਿੰਮ ਮੈਂ ਵੀ ਹਾਂ ਹਰਜੀਤ ਸਿੰਘ ਨੇ ਉਨਾਂ ਪੁਲਿਸ ਮੁਲਾਜ਼ਮਾਂ ਦੇ ਹੌਂਸਲੇ ਹੋਰ ਬੁਲੰਦ ਕੀਤੇ, ਜੋ ਦਿਨ ਰਾਤ ਲੋਕਾਂ ਦੀ ਸੇਵਾ ਲਈ ਤਿਆਰ ਰਹਿੰਦੇ ਹਨ। ਇਸ ਦੌਰਾਨ ਡਿਊਟੀ ਦੇ ਦੌਰਾਨ ਲੁਧਿਆਣਾ ਵਿਖੇ ਕੋਰੋਨਾ ਦੀ ਚਪੇਟ ਵਿਚ ਆਏ ਏ.ਸੀ.ਪੀ. ਅਨਿਲ ਕੋਹਲੀ ਜਿਨਾਂ ਦਾ ਦੇਹਾਂਤ ਹੋ ਗਿਆ ਸੀ, ਇਸਦੇ ਨਾਲ ਪੁਲਿਸ ਨੂੰ ਕੋਰੋਨਾ ਵਾਰੀਅਰਜ਼ ਦਾ ਨਾਂ ਦਿੱਤਾ ਗਿਆ। ਪੁਲਿਸ ਵਲੋਂ ਦਿਨ ਰਾਤ ਇਕਜੁੱਟਤਾ ਤੇ ਤਨਦੇਹੀ ਦੇ ਨਾਲ ਕੀਤੀ ਜਾ ਰਹੀ ਡਿਊਟੀ ਨੇ ਪੁਲਿਸ ਦਾ ਇਕ ਅਲੱਗ ਹੀ ਰੂਪ ਸਮਾਜ ਦੇ ਵਿਚ ਦੇਖਣ ਨੂੰ ਮਿਲਿਆ।

ਇਸਦੇ ਦੂਸਰੇ ਪਾਸੇ ਪੁਲਿਸ ਵਿਭਾਗ ਦੇ ਵਿਚ ਇਹੋ ਜਿਹੇ ਮੁਲਾਜ਼ਮ ਵੀ ਹਨ ਜੋ ਕਿ ਨਸ਼ਿਆਂ ਨੂੰ ਸਮਾਜ ਵਿਚ ਫੈਲਾਉਣ, ਰਿਸ਼ਵਤ ਲੈ ਕੇ ਅਤੇ ਨਾਜ਼ਾਇਜ਼ ਕੁੱਟਮਾਰ ਕਰਕੇ ਪੁਲਿਸ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ। ਪਿਛਲੇ ਦਿਨੀਂ ਕਪੂਰਥਲਾ ਦੇ ਇਕ ਪ੍ਰਸਿੱਧ ਕਬੱਡੀ ਖਿਡਾਰੀ ਨੂੰ ਇਕ ਪੁਲਿਸ ਮੁਲਾਜ਼ਮ ਵਲੋਂ ਗੋਲੀਆਂ ਨਾਲ ਮਾਰੇ ਜਾਣ ਦੀ ਘਟਨਾ ਨੇ ਪੁਲਿਸ ਤੇ ਸਮਾਜ ਵਿਚ ਇਕ ਪਾੜ ਪੈਣ ਦੀ ਸੰਭਾਵਨਾ ਬਣ ਗਈ ਹੈ। ਕਈ ਸੋਸ਼ਲ ਮੀਡਿਆ ਤੇ ਕਈ ਤਰਾਂ ਦੀਆਂ ਵੀਡਿਓ ਵਾਇਰਲ ਹੋਈਆਂ ਜਿਨਾਂ ਵਿਚ ਕਈ ਪੁਲਿਸ ਮੁਲਾਜ਼ਮਾਂ ਵਲੋਂ ਨਾਜ਼ਾਇਜ ਤੌਰ ’ਤੇ ਮੁਲਾਜ਼ਮਾਂ ਵਲੋਂ ਲੋਕਾਂ ਨਾਲ ਮਾਰਕੁੱਟ ਕਰਨ , ਵਰਦੀ ਵਿਚ ਨਸ਼ੇ ਵਿਚ ਟਲੀ ਮੁਲਾਜ਼ਮ ਦਿਖਾਈ ਦੇ ਰਹੇ ਹਨ। ਕੁੱਲ ਮਿਲਾ ਕੇ ਜੇਕਰ ਕਿਹ ਦਿੱਤਾ ਜਾਵੇ ਤਾਂ ਇਹ ਗੱਲ ਸਾਫ ਤੌਰ ’ਤੇ ਸਮਝ ਆ ਜਾਂਦੀ ਹੈ ਕਿ ਪੰਜੇ ਉਂਗਲਾਂ ਕਦੇ ਇਕ ਬਰਾਬਰ ਨਹੀਂ ਹੋ ਸਕਦੀਆਂ। ਪੁਲਿਸ ਦੇ ਵਿਚ ਕਈ ਮੁਲਾਜ਼ਮ ਪੁਲਿਸ ਤੇ ਜਨਤਾ ਵਿਚ ਪੁੱਲ ਬਣਨ ਦਾ ਕੰਮ ਕਰਦੇ ਹਨ ਅਤੇ ਦੂਸਰੇ ਪਾਸੇ ਇਹੋ ਜਿਹੇ ਮੁਲਾਜ਼ਮ ਤੇ ਅਫਸਰ ਵੀ ਹਨ ਜੋ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਪੁਲਿਸ ਦੀ ਇਮੇਜ ਨੂੰ ਖਰਾਬ ਕਰਨ ਵਿਚ ਆਪਣਾ ਯੋਗਦਾਨ ਦਿੰਦੇ ਹਨ।
ਲੇਖਕ
ਮਨਪ੍ਰੀਤ ਸਿੰਘ ਮੰਨਾ
ਗੜਦੀਵਾਲਾ।
ਮੋਬਾ ਤੇ ਵੱਟਸਅਪ 07814800439,09417717095
Tags