Hoshiarpur

ਕਿਸੇ ਨਾ ਕਿਸੇ ਤਰੀਕੇ ਨਾਲ ਬੇਸਹਾਰਾ ਪੰਛੀ ਵੀ ਬੁਝਾ ਲੈਦੇਂ ਹਨ ਆਪਣੀ ਪਿਆਸ 

ਹੁਸ਼ਿਆਰਪੁਰ : ਜੂਨ ਦਾ ਮਹੀਨਾ ਚਲ ਰਿਹਾ ਹੈ। ਗਰਮੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਨਸਾਨ ਪਾਣੀ ਦੇ ਕਈ ਤਰਾਂ ਦੇ ਅਲੱਗ-ਅਲੱਗ ਰੂਪ ਬਣਾ ਕੇ ਆਪਣੀ ਪਿਆਸ ਬੁਝਾ ਲੈਦਾਂ ਹੈ ਪਰੰਤੂ ਪੰਛੀ ਬੇਸਹਾਰਾ ਹੁੰਦੇ ਹਨ, ਉਨਾਂ ਨੂੰ ਜਿਥੇ ਕੋਈ ਵਸਤੂ ਮਿਲ ਗਈ ਉਹ ਆਪਣੀ ਭੁੱਖ ਤੇ ਪਿਆਸ ਬੁਝਾ ਲੈਦੇਂ ਹਨ। ਇਹੋ ਜਿਹਾ ਇਕ ਰੰਗ ਦੇਖਣ ਨੂੰ ਮਿਲਿਆ। ਜਦੋਂ ਇਕ ਕਾਂ ਇਕ ਘਰ ਦੀ ਪਾਣੀ ਦੀ ਟੈਂਕੀ ਦੇ ਭਰਨ ਤੋਂ ਬਾਅਦ ਨਿਕਲ ਲਈ ਵਾਧੂ ਪਾਣੀ ਨਾਲ ਆਪਣੀ ਪਿਆਸ ਬੁਝਾ ਰਿਹਾ ਸੀ । ਇਹ ਸੀਨ ਦੇਖ ਕੇ ਇਕ ਹੀ ਅਵਾਜ਼ ਮੂੰਹ ਵਿਚੋਂ ਨਿਕਲ ਰਹੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬੇਸਹਾਰਾ ਪੰਛੀ ਵੀ ਬੁਝਾ ਲੈਦੇਂ ਹਨ ਆਪਣੀ ਪਿਆਸ
ਫੋਟੋ ਤੇ ਵੇਰਵਾ
ਮਨਪ੍ਰੀਤ ਸਿੰਘ ਮੰਨਾ
ਗੜਦੀਵਾਲਾ,
ਮੋਬਾਇਲ. 09417717095,7814800439।

Tags