Hoshiarpur

ਪੁਕਾਰ ਨਿਮਾਣੀ ਦੀ……….

ਪੁਕਾਰ ਨਿਮਾਣੀ ਦੀ……….
ਮੈਂ ਕਰਦੀ ਹੱਥ ਜੋੜ ਅਰਦਾਸਾਂ
ਜੇ ਰੱਬ ਪੂਰੀਆਂ ਕਰਦੇ ਆਸਾਂ ।
ਸੁਣੀ ਪੁਕਾਰ ਨਿਮਾਣੀ ਦੀ ਮਾਲਕਾ ਰਹਿਜੇ ਨਾ ਵਿਚਕਾਰੇ
ਨਿਗਾਹ ਰੱਖੀਂ ਮੇਹਰ ਦੀ ਤੂ,ਤੈਨੂੰ ਅੱਜ ਦੁਨੀਆ ਪਈ ਪੁਕਾਰੇ ।
ਸੁਣੀ ਪੁਕਾਰ ਨਿਮਾਣੀ ਦੀ………..
ਅੱਜ ਪੂਰੀ ਦੁਨੀਆ ਤੇ ਮਾਲਕਾ , ਸੰਕਟ ਨਜ਼ਰੀ ਆਵੇ
ਗਮ-ਗੀਨ ਮਹੌਲਾਂ ਚੌਂ ,ਹਵਾ ਨਾ ਕਿਧਰੋ ਸੱਜ਼ਰੀ ਆਵੇ
ਅੱਜ ਬੱਚਾ –ਬੁੱਢਾ ਕੀ ਮਾਲਕਾ ,ਕਰਦੇ ਮਿੰਨਤਾਂ ਸਾਰੇ ।
ਸੁਣੀ ਪੁਕਾਰ ਨਿਮਾਣੀ ਦੀ………..
ਕੋਈ ਦੀਹਦਾਂ ਹੱਲ ਨਹੀਂ , ਇਹ ਵਾਇਰਸ ਵੱਧਦਾ –ਫੁੱਲਦਾ ਜਾਵੇ
ਬਿਨਾਂ ਪਸ਼ੂ –ਪੰਛੀਆ ਦੇ ,ਏਹ ਮਾਨਵਤਾ ਵਿੱਚ ਘੁਲਦਾ ਜਾਵੇ
ਬਿਨ ਤੇਰੇ ਸਾਈਆਂ ਵੇ ਸਾਡੇ ,ਚਲਦੇ ਨਾ ਕੋਈ ਚਾਰੇ ।
ਸੁਣੀ ਪੁਕਾਰ ਨਿਮਾਣੀ ਦੀ………..
ਕੋਈ ਵੈਦ –ਹਕੀਮ ਨਹੀਂ ਮਾਲਕਾ ,ਨਾ ਹੀ ਜਾਦੂ –ਟੂਣਾ
ਰੋਕਿਆ ਇਹ ਰੁਕਦਾ ਨਹੀਂ ,ਫੈਲਦਾ ਜਾਂਦਾ ਹੈ ਇਹ ਦੂਣਾ
ਇਸ ਚੰਦਰੇ ਵਾਇਰਸ ਨੇ ,ਲੱਖਾਂ ਹੀ ਧੀਆਂ –ਪੁੱਤਰ ਮਾਰੇ ।
ਸੁਣੀ ਪੁਕਾਰ ਨਿਮਾਣੀ ਦੀ………..
ਜੋਤੀ ਵਰਗੇ ਅਰਬਾਂ ਹੀ ,ਮਾਲਕਾ ਤੈਨੂੰ ਸੱਜਦਾ ਕਰਦੇ
ਅਸੀਂ ਤਾਂ ਤੇਰੀ ਲੀਲ੍ਹਾ ਤੋਂ ,ਮਾਲਕਾ ਸਦਾ ਹੀ ਰਹਿੰਦੇ ਡਰਦੇ
ਤੂੰ ਸਰਬ ਕਲਾ ਸੰਪੂਰਨ ਏ ਮਾਲਕਾ ,ਤੇਰੇ ਚੋਜ ਨਿਆਰੇ ।
ਸੁਣੀ ਪੁਕਾਰ ਨਿਮਾਣੀ ਦੀ………..
ਰਚਨਾ – ਸਰਬਜੀਤ ਕੌਰ ਜੋਤੀ
ਖੋਜਾਰਥਣ ,ਪੰਜਾਬੀ ਯੂਨੀਵਰਸਿਟੀ,
ਰੀਜ਼ਨਲ ਸੈਂਟਰ,ਬਠਿੰਡਾ।

Tags