Hoshiarpur

ਮਹੰਤ ਹਰੀ ਦਾਸ ਜੀ ਵਲੋਂ ਕਰੋਨਾ ਵਾਇਰਸ ਦੇ ਚੱਲਦਿਆਂ ਤਿੰਨ  ਸਰਕਾਰੀ ਹਸਪਤਾਲਾਂ ਨੂੰ  ਦਵਾਈਆਂ ਦਾਨ

ਹੁਸ਼ਿਆਰਪੁਰ-ਦਲਜੀਤ ਅਜਨੋਹਾ-19 ਮਈ
ਕਰੋਨਾ ਵਾਇਰਸ ਦੇ ਚੱਲਦਿਆਂ ਜਰੂਰਤ ਮੰਦ ਤੇ ਗਰੀਬ ਮਰੀਜਾਂ ਲਈ ਕੁਟੀਆ 108 ਸੰਤ ਬਾਬਾ ਧਿਆਨ ਦਾਸ ਜੀ ਧੂਣੇ ਵਾਲਿਆਂ ਗਊਸ਼ਾਲਾ ਲੰਗੇਰੀ ਰੋਡ ਮਾਹਿਲਪੁਰ ਦੇ ਮੌਜੂਦਾ ਮਹੰਤ ਹਰੀ ਦਾਸ ਜੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮਲੀਨ ਸੰਤ ਬਾਬਾ ਚਰਨ ਦਾਸ ਜੀ ਧੂਣੇ ਵਾਲਿਆਂ  ਦੀ ਯਾਦ ਨੂੰ ਸਮਰਪਿਤ ਇਲਾਕੇ ਦੇ ਤਿੰਨ  ਸਰਕਾਰੀ ਹਸਪਤਾਲਾਂ ਨੂੰ ਦੂਸਰੀ ਵਾਰ ਦਵਾਈਆਂ ਦਾਨ ਦਿੱਤੀਆਂ
ਮਹੰਤ ਹਰੀ ਦਾਸ ਜੀ ਨੇ ਦੱਸਿਆ ਉਨਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮਲੀਨ ਸੰਤ ਬਾਬਾ ਚਰਨ ਦਾਸ ਜੀ ਧੂਣੇ ਵਾਲਿਆਂ ਦੀ ਯਾਦ ਨੂੰ ਸਮਰਪਿਤ ਸਰਕਾਰੀ ਹਸਪਤਾਲ ਮਾਹਿਲਪੁਰ ਨੂੰ 21 ਹਜਾਰ ਰੁਪਏ ਤੇ ਪੀ ਐਚ ਸੀ ਪਾਲਦੀ ਨੂੰ ਪਹਿਲਾਂ 25 ਹਜਾਰ ਤੇ ਅੱਜ 20 ਹਜਾਰ ਤੇ ਇਸੇ ਤਰਾਂ ਪੀ ਐਚ ਸੀ ਪੋਸੀ ਨੂੰ ਪਹਿਲਾਂ 40 ਹਜਾਰ ਤੇ ਅੱਜ 30 ਹਜਾਰ ਰੁਪਏ ਦੀਆਂ ਦਵਾਈਆਂ ਦਾਨ ਦਿੱਤੀਆ ਗਈਆਂ ਇੱਸ ਮੋਕੇ ਉਨਾਂ ਨਾਲ ਬਾਬੂ ਕੀਮਤੀ ਲਾਲ ਬਾਲੀ,ਬਲਜੀਤ ਦਾਸ, ਮੈਡਮ ਵੀਨਾ ਦੱਤਾ, ਆਦਿ ਹਾਜਰ ਸਨ ਇੱਸ ਮੋਕੇ ਪੀ ਐਚ ਸੀ ਪਾਲਦੀ ਦੇ ਐਸ ਐਮ ੳ ਡਾ. ਬਲਵਿੰਦਰ ਸਿੰਘ ਤੇ ਪੀ ਐਚ ਸੀ ਪੋਸੀ ਦੇ ਐਸ ਐਮ ਉ ਡਾ. ਰਘੁਵੀਰ ਸਿੰਘ ਤੇ ਸਰਕਾਰੀ ਹਸਪਤਾਲ ਮਾਹਿਲਪੁਰ ਦੇ ਐਸ ਐਮ ਉ ਡਾ. ਸੰਦੀਪ ਆਹੀਰ ਨੇ ਮਹੰਤ ਹਰੀ ਦਾਸ ਜੀ ਦਾ ਇੱਸ ਉਪਰਾਲੇ ਲਈ ਧੰਨਵਾਦ ਕੀਤਾ

Tags