Hoshiarpur

ਅਲਾਇੰਸ ਕਲੱਬ ਗ੍ਰੇਟਰ ਵੱਲੋਂ ‘ਸੋਸ਼ਲ ਡਿਸਟੈਂਸਿੰਗ ਤੇ ਪਹਿਲੀ ਸਕੂਲਿੰਗ’ ਅਤੇ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ

ਹੁਸ਼ਿਆਰਪੁਰ –20 ਮਈ-ਦਲਜੀਤ ਅਜਨੋਹਾ- ਅਲਾਇੰਸ ਕਲੱਬ ਹੁਸ਼ਿਆਰਪੁਰ ਗ੍ਰੇਟਰ ਵੱਲੋਂ ਆਦਰਸ਼ ਨਗਰ ਕਲੋਨੀ, ਪਿੱਪਲਾਂਵਾਲਾ ਵਿਖੇ ‘ਸੋਸ਼ਲ ਡਿਸਟੈਂਸਿੰਗ ਤੇ ਪਹਿਲੀ ਸਕੂਲਿੰਗ’ ਅਤੇ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।ਇਸ ਮੌਕੇ ਤੇ ਪਾਸਟ ਡਿਸਟਿ੍ਰਕ ਗਵਰਨਰ ਐਲੀ.ਅਸ਼ੋਕ ਪੁਰੀ, ਵੀ.ਡੀ.ਜੀ-1 ਐਲੀ ਸੁਮੇਸ਼ ਕੁਮਾਰ ਅਤੇ ਐਲੀ ਸੰਦੀਪ ਕਪੂਰ ਦੇ ਪਿਤਾ ਸ਼੍ਰੀ ਰਾਜਪਾਲ ਕਪੂਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
‘ਸੋਸ਼ਲ ਡਿਸਟੈਂਸਿੰਗ ਤੇ ਪਹਿਲੀ ਸਕੂਲਿੰਗ’ ਮੌਕੇ ਤੇ ਸੈਮੀਨਾਰ ਅਤੇ ਰਾਸ਼ਨ ਵੰਡ ਪ੍ਰੋਗਰਾਮ ਦੇ ਪ੍ਰੋਜੈਕਟ ਚੇਅਰਮੈਨ ਐਲੀ ਦੀਪਕ ਵਰਮਾ ਅਤੇ ਐਲੀ ਮਨੋਜ ਕੁਮਾਰੀ ਸਨ। ਇਸ ਪ੍ਰੋਗਰਾਮ ਦੇ ਆਦਰਸ਼ ਕਲੋਨੀ ਦੇ ਸੂਤਰਧਾਰ ਸ਼੍ਰੀ ਕੁਲਦੀਪ ਸਿੰਘ ਸਨ। ਅਲਾਇੰਸ ਕਲੱਬ ਦੇ ਸਿਧਾਂਤ ਸਭ ਨੂੰ ਇਕ ਨਜ਼ਰ ਨਾਲ ਦੇਖਣ ਨੂੰ ਮੰਨਦੇ ਹੋਏ ਸ਼੍ਰੀ ਰਾਜਪਾਲ ਕਪੂਰ ਦੇ ਸਹਿਯੋਗ ਨਾਲ ਕਲੋਨੀ ਦੇ ਸਮੁੱਚੇ 60 ਘਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਤੇ ਐਲੀ ਅਸ਼ੋਕ ਪੁਰੀ ਨੇ ਐਲੀ. ਦੀਪਕ ਵਰਮਾ, ਐਲੀ. ਮਨੋਜ ਕੁਮਾਰੀ, ਐਲੀ. ਸੰਦੀਪ ਕਪੂਰ ਨੂੰ ਸਾਲ 2019-20 ਦੇ ਬੈਚ ਲਗਾ ਕੇ ਸਨਮਾਨਿਤ ਕਰਨ ਉਪਰੰਤ ਦੱਸਿਆ ਕਿ ਸਮਾਜ ਦੀ ਅੱਜ ਦੀ ਸਭ ਤੋਂ ਵੱਡੀ ਜ਼ਰੂਰ ਸੋਸ਼ਲ ਡਿਸਟੈਂਸਿੰਗ ਉਪਰ ਜਾਗਰੂਕਤਾ ਅਭਿਆਨ ਦੀ ਜ਼ਰੂਰਤ ਹੈ। ਉਹਨਾਂ ਇਹ ਵੀ ਦੱਸਿਆ ਕਿ ਇਹ ਜਾਗਰੂਕਤਾ ਅਭਿਆਨ ਜਿੱਥੋਂ ਤੱਕ ਸਰਕਾਰਾਂ ਅਤੇ ਐਨ.ਜੀ.ਓਜ਼ ਵੱਲੋਂ ਕੀਤਾ ਜਾ ਰਿਹਾ ਹੈ, ਉਥੇ ਸਾਨੂੰ ਸਵੈ-ਪ੍ਰਭਾਵਿਤ ਅਨੁਸ਼ਾਸਨ (ਸੈਲਫ ਇੰਪੋਸਡ ਡਿਸਿਪਲਨ) ਦੇ ਸਿਧਾਂਤ ਉਪਰ ਚੱਲਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਕਰੋਨਾ ਵਰਗੀ ਬਿਮਾਰੀ ਤੋਂ ਬਚਾਉਣ ਦੀ ਜ਼ਰੂਰਤ ਹੈ। ਇਸ ਮੌਕੇ ਤੇ ਵੀ.ਡੀ.ਜੀ-1 ਐਲੀ ਸੁਮੇਸ਼ ਕੁਮਾਰ ਨੇ ਦੱਸਿਆ ਕਿ ਅਲਾਇੰਸ ਕਲੱਬ ਹੁਸ਼ਿਆਰਪੁਰ ਪਿ੍ਰੰਸ ਵੱਲੋਂ ਵੀ ‘ਸੋਸ਼ਲ ਡਿਸਟੈਂਸਿੰਗ ਤੇ ਪਹਿਲੀ ਸਕੂਲਿੰਗ’ ਉਪਰ ਪ੍ਰੋਗਰਮ ਕਰਨਗੇ ਜੋ ਕਿ ਅੱਜ ਦੀ ਸਭ ਤੋਂ ਪਹਿਲੀ ਜ਼ਰੂਰਤ ਹੈ।
ਪ੍ਰੋਗਰਾਮ ਦੇ ਅਖੀਰ ਵਿੱਚ ਅਲਾਇੰਸ ਕਲੱਬ ਹੁਸ਼ਿਆਰਪੁਰ ਗ੍ਰੇਟਰ ਵੱਲੋਂ ਸ਼੍ਰੀ ਰਾਜਪਾਲ ਕਪੂਰ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਐਲੀ ਅਸ਼ੋਕ ਪੁਰੀ ਨੇ ਐਲੀ. ਸੰਦੀਪ ਕਪੂਰ ਨੂੰ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਪ੍ਰੈਜ਼ੀਡੈਂਟ ਐਪ੍ਰੀਸੀਏਸ਼ਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਸਥਾਨਕ ਆਦਰਸ਼ ਨਗਰ ਕਲੋਨੀ ਪਿੱਪਲਾਂਵਾਲਾ ਦੇ ਸਮਾਜ ਸੇਵੀ ਕੁਲਦੀਪ ਸਿੰਘ ਨੇ ਅਲਾਇੰਸ ਕਲੱਬ ਅਤੇ ਸ਼੍ਰੀ ਰਾਜਪਾਲ ਕਪੂਰ ਵੱਲੋਂ ਕਲੋਨੀ ਦੇ ਸਮੁੱਚੇ 60 ਪਰਿਵਾਰਾਂ ਨੂੰ ਇਕ ਬਰਾਬਰ ਸਮਝਦੇ ਹੋਏ ਰਾਸ਼ਨ ਵੰਡਣ ਲਈ ਅਤੇ ‘ਸੋਸ਼ਲ ਡਿਸਟੈਂਸਿੰਗ ਤੇ ਸਕੂਲਿੰਗ’ਲਈ ਧੰਨਵਾਦ ਕੀਤਾ।
ਫੋਟੋ:-01

Tags