Hoshiarpur

ਫਿਲਮ ਸ਼ਹੀਦ ਭਗਤ ਸਿੰਘ ਕੋ ਇੱਕ ਔਰ ਫਾਂਸੀ ਦੇ ਡਾਇਰੈਕਟਰ ਲੇਖਕ ਰਾਜਵੀਰ ਬਾਵਾ ਨਾਲ ਵਿਸ਼ੇਸ਼ ਗੱਲਬਾਤ

ਹੁਸ਼ਿਆਰਪੁਰ-22 ਮਾਰਚ-ਦਲਜੀਤ ਅਜਨੋਹਾ- ਕਿਸਮਤ ਆਦਮੀ ਨੂੰ ਕਿਸ ਸਮੇਂ ਕਿਸ ਪਾਸੇ ਲੈ ਜਾਵੇ ਇੱਸ ਦਾ ਕਿਸੇ ਨੂੰ ਕੁਝ ਨਹੀ ਪਤਾ ਲੱਗਦਾ ਬੱਸ ਸਮਾਂ ਆਉਣ ਤੇ ਆਪਣੇ ਆਪ ਹੀ ਸਭ ਕੁਝ ਸਾਹਣਣੇ ਆ ਜਾਦਾਂ ਹੈ ਬਸ਼ਰਤੇ ਕਿ ਆਦਮੀ ਕੁਝ ਕਰਨ ਦਾ ਹੌਸਲਾ ਸਾਹਸ ਰੱਖਦਾ ਹੋਵੇ ਤੇ ਉਸਦੇ ਲਈ ਲਗਨ ਨਾਲ ਮੇਹਨਤ ਵੀ ਕਰਦਾ ਹੋਵੇ ਇਨਾਂ ਸਭ ਗੁਣਾਂ ਦਾ ਸੁਮੇਲ ਹੈ ਫਿਲਮ ਸ਼ਹੀਦ ਭਗਤ ਸਿੰਘ ਕੋ ਅੇਕ ਔਰ ਫਾਂਸÄ ਦਾ ਲੇਖਕ ਤੇ ਡਾਇਰੈਕਟਰ ਰਾਜਵੀਰ ਬਾਵਾ
ਜਦੋ ਰਾਜਵੀਰ ਬਾਵਾ ਨਾਲ ਉਨਾਂ ਦੇ ਸੰਘਰਸ਼ ਤੇ ਪ੍ਰਾਪਤੀਆਂ ਸਬੰਧੀ ਗੱਲ ਕਰਨ ਬਾਤ ਕਰਨ ਲਈ ਸੰਪਰਕ ਕੀਤਾ ਤਾਂ ਜੋ ਉਨਾਂ ਨੇ ਸਾਨੂੰ ਆਪਣੇ ਜੀਵਨ ਬਾਰੇ ਦੱਸਿਆ ਉਸਨੂੰ ਅੱਖਰਾਂ ਦੇ ਰੂਪ ਵਿੱਚ ਪਾਠਕਾਂ ਦੇ ਰੂ ਬ ਰੂ ਕਰਨ ਦੀ ਕੋਸ਼ਿਸ ਕਰ ਰਿਹਾ ਹੈ
ਜਿਲਾ ਹੁਸਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਕਰੀਬੀ ਪਿੰਡ ਹਵੇਲੀ ਵਿਖੇ ਮਾਤਾ ਗੁਰਮੇਜ ਕੌਰ ਤੇ ਪਿਤਾ ਸੂਬੇਦਾਰ ਜਗੀਰ ਸਿੰਘ ਦੇ ਘਰ 1974 ਵਿੱਚ ਜਨਮੇ ਪੁੱਤਰ ਜਿਸਦਾ ਨਾਨਕਿਆ ਦਾ ਨਾਮ ਕਾਕਾ ਤੇ ਸਕੂਲ ਤੇ ਤੇ ਦਾਦਕਿਆ ਦਾ ਨਾਮ ਸੁਰਿੰਦਰ ਸਿੰਘ (ਸਿੰਦਾ) ਸੀ ਜਿਸਨੇ ਮੁੱਢਲੀ ਪੜਾਈ ਗੁਰੂ ਨਾਨਕ ਸਕੂਲ ਮਾਹਿਲਪੁਰ ਤੋ ਕੀਤੀ ਤੇ ਕੰਮ ਦੀ ਭਾਲ ਵਿੱਚ ਮੁੰਬਈ ਚਲਾ ਗਿਆ ਉੱਥੇ ਫਿਲਮ ਇੰਡਸਟਰੀ ਵਿੱਚ ਕਿਸੇ ਤਰਾਂ ਪਹੁੰਚ ਬਣ ਗਈ ਤੇ ਫਿਲਮਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਫਿਲਮ ਇੰਡਸਟਰੀ ਵਿੱਚ ਨਾਮ ਮਿਲਿਆ ਰਾਜਵੀਰ ਬਾਵਾ ਇਸੇ ਦੌਰਾਨ ਫਿਲਮਾ ਵਿੱਚ ਵੱਖ ਵੱਖ ਰੋਲ ਕੀਤੇ ਤੇ ਪਿਛਲੇ ਸਮੇਂ ਵਿੱਚ ਇਨਾਂ ਨੇ ਫਿਲਮ ਸੁੱਖਾ ਥਾਣੇਦਾਰ ਫਿਲਮ ਬਣਾਉਣ ਲਈ ਸਾਥੀ ਪ੍ਰੋਡਿਊਸਰ ਨਾਲ ਗੱਲ ਕੀਤੀ ਤਾਂ ਜਿੱਥੇ ਇਨਾਂ ਨਾਲ ਕੋਈ ਮਤਭੇਦ ਹੋ ਗਏ ਤਾਂ ਇਨਾਂ ਦੀ ਫਿਲਮ ਨਹੀ ਬਣ ਸਕੀ ਜੋ ਦੂਸਰੇ ਪ੍ਰੋਡਿਉਸਰ ਨੇ ਕਿਸੇ ਹੋਰ ਨਾਮ ਤੇ ਉਹ ਫਿਲਮ ਬਣਾ ਦਿੱਤੀ
ਰਾਜਵੀਰ ਬਾਵਾ ਵਲੋਂ ਸ਼ਹੀਦ ਭਗਤ ਸਿੰਘ ਕੋ ਏਕ ਔਰ ਫਾਂਸੀ ਫਿਲਮ ਬਣਾਉਣੀ ਸ਼ੁਰੂ ਕੀਤੀ ਗਈ ਜਦੋਂ ਇੱਸ ਸਬੰਧੀ ਇਨਾਂ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਇਹ ਫਿਲਮ ਬਣਾਉਣ ਤੇ ਲਿਖਣ ਲਈ ਉਨਾਂ ਨੂੰ ਉਸ ਸਮੇਂ ਲੱਗਾ ਜਦੋਂ ਉਹ ਮੱਥਾ ਟੇਕਣ ਲਈ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾ ਆਏ ਤਾ ਉਨਾਂ ਨੂੰ ਬੱਸ ਵਾਲੇ ਵਲੋਂ ਉੱਥੇ ਉਤਾਰਿਆ ਹੀਨਹੀ ਬਲਕਿ ਕਿਹਾ ਕਿ ਇੱਸ ਅੱਡੇ (ਬੱਸ ਸਟਾਪ) ਦਾ ਉਨਾਂ ਦੀ ਲਿਸਟਵਿੱਟ ਨਾਮ ਹੀ ਨਹੀ ਹੈ
ਉਸ ਗੱਲਸ ਨੂੰ ਲੈ ਕਿ ਉਨਾ ਅਲੱਗ ਤਰਾਂ ਦੀ ਕਹਾਣੀ ਲਿਖੀ ਜਿਸ ਦਾ ਨਾਮ ਰੱਖਿਆ ਭਗਤ ਸਿੰਘ ਕੋ ਏਕ ਔਰ ਫਾਸੀ -ਜਿਸ ਵਿੱਚ ਦੱਸਿਆ ਗਿਆ ਕਿ ਸ਼ਹੀਦ ਭਗਤ ਸਿੰਘ ਹੋਰਾਂ ਨੇ ਕੁਰਬਾਨੀ ਦਿੱਤੀ ਲੋਕਾ ਲਈ ਪਰ ਲੋਕਾਂ ਨੂੰ ਉਹ ਭਗਤ ਸਿੰਘ ਦੇ ਸੁਪਨਿਆ ਵਾਲਾ ਦੇਸ਼ (ਪੰਜਾਬ) ਤਾਂ ਬਣਿਆ ਹੀ ਨਹੀ ਵੱਡੇ -ਵੱਡੇਮਕਾਨ, ਕੋਠੀਆਂ ਸ਼ਹੀਦ ਭਗਤ ਸਿੰਘ ਹੋਰਾਂ ਦਾ ਸੁਪਨਾ ਨਹੀ ਸੀ
ਉਨਾ ਕਹਾਣੀ ਦਾ ਇਕ ਡਾਇਲੌਗ ਦੱਸਦਿਆ ਕਿਹਾ ਕਿ ਇੱਕ ਛੋਟੀ ਬੱਚੀ ਬੋਲਦੀ ਹੈ ਕਿ ਮੈਂ ਭਗਤ ਸਿੰਘ ਬਣਨਾ ਚਾਹੁੰਦੀ ਹੈ ਉਸਦਾ ਚਾਚਾ ਉਸ ਬੱਚੀ ਨੂੰ ਕਹਿੰਦਾ ਹੈ ਕਿ ਤੂੰ ਭਗਤ ਸਿੰਘ ਨਹੀ ਬਣ ਸਕਦੀ ਕਿਉਕਿ ਉਹ ਲੜਕਾ ਸੀ ਤਾਂ ਲੜਕੀ ਆਪਣੇ ਚਾਚੇ ਨੂੰ ਕਹਿੰਦੀ ਹੈ ਕਿ ਚਾਚਾ ਆਪ ਇੱਕ ਗੱਲ ਤੇ ਰਿਹਾ ਕਰੋ ਕਦੇ ਤੁਸੀ ਕਹਿੰਦੇ ਹੋ ਕਿ ਭਗਤ ਸਿੰਘ ਇੱਕ ਸੋਚ ਹੈ ਹੈ ਤੇ ਹੁਣ ਤੁਸੀ ਕਹਿੰਦੇ ਹੋ ਭਗਤ ਸਿੰਘ ਲੜਕਾ ਸੀ ਉਨਾ ਕਿਹਾ ਕਿ ਉਹ ਇੱਸ ਫਿਲਮ ਰਾਂਹੀ ਭਗਤ ਸਿੰਘ ਦੀ ਸੋਚ ਨੂੰ ਦਰਸਾ ਰਹੇ ਹਨ
ਰਾਜਵੀਰ ਬਾਵਾ ਨੇ ਦੱਸਿਆ ਕਿ ਇੱਸ ਫਿਲਮ ਦੇ ਸਭ ਸਟਾਰ ਕਾਸਟ ਬਿਲਕੁਲ ਮੁਫਤ ਇੱਸ ਫਿਲਮ ਵਿੱਚ ਕੰਮ ਕਰ ਰਹੇ ਹਨ ਇੱਸ ਦਾ ਕਾਰਣ ਇਹ ਹੈ ਕਿ ਉਹ ਵੀ ਸ਼ਹੀਦ ਭਗਤ ਸਿੰਘ ਦੀ ਸੋਚ ਨਾਲ ਸਹਿਮਤ ਹਨ ਉਨਾਂ ਕਿਹਾ ਕਿ ਕੁਲ ਮਿਲਾ ਕਿ ਇਹ ਫਿਲਮ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਇੱਕ ਸ਼ਰਧਾਜਲੀ ਹੈ
ਫੋਟੋ-01

Tags