Hoshiarpur

ਸਕੂਲ ਦੇ ਵਿਦਿਆਰਥੀਆਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਆਨਲਾਈਨ ਸਿੱਖਿਆ ਪ੍ਰਦਾਨ ਕਰਵਾਈ ਜਾ ਰਹੀ ਹੈ-ਪਿ੍ਰੰਸੀਪਲ ਇੰਦਰਜੀਤ ਸਿੰਘ

ਹੁਸ਼ਿਆਰਪੁਰ 23 ਅਪ੍ਰੈਲ (ਦਲਜੀਤ ਅਜਨੋਹਾ)- ਸਿੱਖਿਆ ਸਕੱਤਰ ਆਈ. ਏ. ਐਸ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਪੜੋ ਪੰਜਾਬ, ਪੜਾਓ ਪੰਜਾਬ ਤਹਿਤ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਅਜਨੋਹਾ ਦੇ ਪਿ੍ਰੰਸੀਪਲ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਦੇ ਵਿਸ਼ਾ ਅਧਿਆਪਕਾਂ ਵੱਲੋ ਸ਼ੋਸਲ ਮੀਡੀਆ ਤੇ ਵੱਖ ਵੱਖ ਸਾਧਨਾਂ ਰਾਹੀਂ ਆਨਲਾਈਨ ਸਿੱਖਿਆ ਪ੍ਰਦਾਨ ਕਰਵਾਈ ਜਾ ਰਹੀ ਹੈ। ਤਾਂ ਕਿ ਵਿਦਿਆਰਥੀਆਂ ਦਾ ਬਿਨ੍ਹਾਂ ਆਧਿਆਤਮਿਕ ਪੜਾਈ ਦਾ ਨੁਕਸਾਨ ਨਾ ਹੋਏ। ਉਨ੍ਹਾਂ ਦਾ ਸਿਲੇਬਸ ਸਮੇਂ ਸਿਰ ਹੋ ਸਕੇ। ਇਥੇ ਇਹ ਦੱਸਣਯੋਗ ਹੈ ਕਿ ਸਰਕਾਰ ਵੱਲੋਂ ਪੰਜਾਬ ਦੇ ਸਮੂਹ ਸਕੂਲਾਂ ਵਿਚ ਕੋਰੋਨਾ ਵਾਇਰਸ ਕਰਕੇ 10 ਮਈ ਤੱਕ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਹੋਈਆਂ ਹਨ। ਇਸ ਮੌਕੇ ਪਿ੍ਰੰਸੀਪਲ ਇੰਦਰਜੀਤ ਸਿੰਘ ਨੇ ਕਿਹਾ ਅਧਿਆਪਕ ਅਮਰਜੀਤ ਕੌਰ, ਜਤਿੰਦਰ ਸਿੰਘ, ਰਾਜਵਿੰਦਰ ਕੌਰ, ਪਵਨ ਕੁਮਾਰ, ਹਰਮਨੋਜ ਕੁਮਾਰ, ਨਰਿੰਦਰਪਾਲ ਸਿੰਘ ਈਸਪੁਰ, ਹਰਪ੍ਰੀਤ ਕੌਰ, ਧਰਮਿੰਦਰ ਸਿੰਘ, ਉਕਾਰ ਸਿੰਘ, ਜੈਤਸ਼ਾਹੂਦੀਪ ਸਿੰਘ, ਮਨਜੀਤ ਕੌਰ, ਅਮਨਜੀਤ ਕੌਰ, ਦੀਪਕ ਕੁਮਾਰ, ਗੁਰਦਿਆਲ ਸਿੰਘ, ਸਰਬਜੀਤ ਸਿੰਘ, ਸਿਮਰਤਪਾਲ ਵਲੋ ਵਿਦਿਆਰਥੀਆ ਨੂੰ ਬਹਤ ਜੋਸ਼ ਨਾਲ ਆਨਲਾਈਨ ਪੜਾਈ ਕਰਵਾਈ ਜਾ ਰਹੀ ਹੈ।

Tags