Hoshiarpur

ਸਿਵਲ ਹਸਪਤਾਲ ਮਾਹਿਲਪੁਰ ਤੇ ਪੁਲਿਸ ਸਟੇਸ਼ਨ ਮਾਹਿਲਪੁਰ ਦੇ ਸਟਾਫ ਨੂੰ ਮਾਸਕ, ਸੈਨੇਟਾਈਜ਼ਰ ਤੇ ਗਲੱਬਜ ਭੇਟ ਕੀਤੇ

ਹੁਸ਼ਿਆਰਪੁਰ 23 ਅਪ੍ਰੈਲ (ਦਲਜੀਤ ਅਜਨੋਹਾ)- ਕੁਟੀਆ ਸੰਤ ਬਾਬਾ ਦਲੇਲ ਸਿੰਘ ਜੀ ਟੂਟੋਮਜਾਰਾ ਦੇ ਗੱਦੀ ਨਸ਼ੀਨ ਬਾਬਾ ਮੱਖਣ ਸਿੰਘ ਤੇ ਸਹਿਯੋਗੀ ਸੰਤ ਬਾਬਾ ਬਲਵੀਰ ਸਿੰਘ ਸ਼ਾਸ਼ਤਰੀ ਵਲੋਂ ਕਰੋਨਾ ਵਾਇਰਸ ਦੇ ਚੱਲਦਿਆਂ ਸਿਵਲ ਹਸਪਤਾਲ ਤੇ ਪੁਲਿਸ ਸਟੇਸ਼ਨ ਮਾਹਿਲਪੁਰ ਵਿਖੇ ਤਾਇਨਾਤ ਸਟਾਫ ਨੂੰ ਮਾਸਕ, ਸੈਨੇਟਾਈਜ਼ਰ ਤੇ ਗਲੱਬਜ ਦਿੱਤੇ ਗਏ। ਇਸ ਮੌਕੇ ਸਿਵਲ ਹਸਪਤਾਲ ਮਾਹਿਲਪੁਰ ਦੇ ਐਸ.ਐਮ.ਉ ਡਾ. ਸੰਦੀਪ ਆਹੀਰ ਨੇ ਬਾਬਾ ਜੀ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਹਾਂਮਾਰੀ ਦੇ ਦੌਰਾਨ ਉਨਾਂ ਦੇ ਹਸਪਤਾਲ ਸਟਾਫ ਲਈ ਜਿੱਥੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਮਾਸਕ, ਸੈਨੇਟਾਈਜ਼ਰ ਦੇ ਕਿ ਸਹਾਇਤਾ ਕੀਤੀ ਗਈ ਉਥੇ ਮਹੰਤ ਹਰੀ ਦਾਸ ਮੌਜੂਦਾ ਗੱਦੀ ਨਸ਼ੀਨ ਕੁਟੀਆ 108 ਸੰਤ ਬਾਬਾ ਧਿਆਨ ਦਾਸ ਜੀ ਧੁਣੇ ਵਾਲਿਆਂ ਵਲੋਂ ਬ੍ਰਹਮਲੀਨ ਸੰਤ ਬਾਬਾ ਚਰਨ ਦਾਸ ਜੀ (ਗੂਰੂ ਜੀ) ਦੀ ਯਾਦ ਨੂੰ ਸਮਰਪਿਤ 21 ਹਜਾਰ ਰੁਪਏ ਦਾ ਚੈਕ ਦਵਾਈਆਂ ਵਾਸਤੇ ਵੀ ਭੇਟ ਕੀਤਾ ਗਿਆ ਗਿਆ। ਇੱਸੇ ਤਰਾਂ ਸੰਤ ਮੱਖਣ ਸਿੰਘ ਤੇ ਸੰਤ ਬਲਬੀਰ ਸਿੰਘ ਸ਼ਾਸਤਰੀ ਵਲੋਂ ਪੁਲਿਸ ਸਟੇਸ਼ਨ ਮਾਹਿਲਪੁਰ ਦੇ ਸਟਾਫ ਨੂੰ ਵੀ ਸੈਨੇਟਾਈਜਰ ਤੇ ਮਾਸਕ ਦਿੱਤੇ ਗਏ। ਇਸ ਮੌਕੇ ਸਬ ਇੰਸਪੈਕਟਰ ਕੁਲਦੀਪ ਸਿੰਘ ਵਲੋਂ ਉਨਾਂ ਦਾ ਧੰਨਵਾਦ ਕੀਤਾ ਗਿਆ।

Tags