Hoshiarpur

ਕਰੋਨਾ ਖਿਲਾਫ ਜੰਗ ’ਚ ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ਲੋਕ ਵੀ ਦੇਣ ਯੋਗਦਾਨ

ਕਰੋਨਾ ਖਿਲਾਫ ਜੰਗ ’ਚ ਸਰਕਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ਲੋਕ ਵੀ ਦੇਣ ਯੋਗਦਾਨ
ਇਸ ਵੇਲੇ ਦੇਸ਼ ਕਰੋਨਾ ਵਾਇਰਸ ਨੂੰ ਲੈ ਕੇ ਬਹੁਤ ਹੀ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ। ਇਸ ਬੀਮਾਰੀ ਦੀ ਗੰਭੀਰਤਾ ਦਾ ਅੰਦਾਜਾ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ ਜਿਨਾਂ ਦੇਸ਼ਾਂ ਦੇ ਵਿਚ ਚੰਗੇ ਡਾਕਟਰ, ਚੰਗੇ ਹਸਪਤਾਲ ਉਪਲਵਧ ਹਨ ਜਾਂ ਜਿਨ੍ਹਾਂ ਦੇਸ਼ਾਂ ਦੇ ਸਾਫ ਸਫਾਈ ਅਤੇ ਅਨੁਸ਼ਾਸਨ ਦੀਆਂ ਲੋਕ ਮਿਸਾਲਾਂ ਦਿੰਦੇ ਹਨ, ਉਨਾਂ ਦੇਸ਼ਾਂ ਨੇ ਕਰੋਨਾ ਵਾਇਰਸ ਨਾਲ ਲੜਨ ’ਚ ਹੱਥ ਖੜੇ ਕਰ ਦਿੱਤੇ ਅਤੇ ਕਈ ਦੇਸ਼ਾਂ ਵਿਚ ਤਾਂ ਹਾਲੇ ਤੱਕ ਵੀ ਹਾਲਾਤ ਕਾਬੂ ’ਚ ਨਹੀਂ ਆ ਰਹੇ। ਇਸ ਲਈ ਇਸ ਕਰੋਨਾ ਵਾਇਰਸ ਨੂੰ ਹਲਕੇ ਵਿਚ ਨਹੀਂ ਲੈਣਾ ਬਹੁਤ ਹੀ ਵੱਡੀ ਭੁੱਲ ਮੰਨੀ ਜਾ ਸਕਦੀ ਹੈ। ਇਸਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ 31 ਮਾਰਚ ਤੱਕ ਅਤੇ ਫਿਰ 21 ਦਿਨਾਂ ਦਾ ਹੋਰ ਸਖਤ ਤੌਰ ’ਤੇ ਲਾਕ ਡਾਉਨ ਦਾ ਐਲਾਨ ਵੀ ਕੀਤਾ ਹੈ ਕਿਉਂਕਿ ਉਨਾਂ ਨੂੰ ਇਹ ਗੱਲ ਚੰਗੀ ਤਰਾਂ ਨਾਲ ਪਤਾ ਹੈ ਕਿ ਜੇਕਰ ਇਹ ਕਰੋਨਾ ਵਾਇਰਸ ਪਰਮਾਤਮਾ ਨਾ ਕਰੇ ਕਿਤੇ ਭਾਰਤ ਵਿਚ ਫੈਲ ਗਿਆ ਤਾਂ ਇਸ ਨਾਲ ਲੜਨਾ ਬਹੁਤ ਹੀ ਮੁਸ਼ਿਕਲ ਹੋ ਜਾਵੇਗਾ। ਭਾਰਤ ਵਿਚ ਹਸਪਤਾਲਾਂ ਦੀ ਗਿਣਤੀ ਤੋਂ ਇਲਾਵਾ ਸਿਹਤ ਸਹੂਲਤਾਂ ਦੇਣ ਲਈ ਬਹੁਤ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਥੇ ਹੁਣ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਫਿਰ ਇਸ ਕਰੋਨਾ ਵਾਇਰਸ ਤੋਂ ਕਿਸ ਤਰਾਂ ਨਾਲ ਬਚਾਅ ਹੋ ਸਕਦਾ ਹੈ, ਆਖਰ ਕਿੰਨਾਂ ਗੱਲਾਂ ਦੇ ਨਾਲ ਇਸ ਨਾਮੁਰਾਦ ਬੀਮਾਰੀ ਨੂੰ ਦੇਸ਼ ਵਿਚ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਸਰਕਾਰ ਚਾਹੇ ਕੋਈ ਵੀ ਹੋਵੇ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਉਹ ਰਾਜ ਸਰਕਾਰਾਂ ਹੋਣ ਉਹ ਇਸ ਬੀਮਾਰੀ ਨੂੰ ਬਹੁਤ ਹੀ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਜਿਨਾਂ ਹੋ ਸਕਦਾ ਹੈ ਆਪਣਾ ਬਣਦਾ ਯੋਗਦਾਨ ਦੇ ਰਹੇ ਹਨ। ਇਸਦੇ ਨਾਲ ਸਮਾਜ ਸੇਵੀ ਸੰਸਥਾਵਾਂ ਵੀ ਇਸ ਲਈ ਅੱਗੇ ਆ ਰਹੀਆਂ ਹਨ ਪਰ ਇਸਦੇ ਨਾਲ ਨਾਲ ਲੋਕਾਂ ਦਾ ਸਹਿਯੋਗ ਬਹੁਤ ਹੀ ਜਰੂਰੀ ਹੈ। ਇਸ ਵਿਚ ਲੋਕਾਂ ਵਲੋਂ ਵੀ ਯੋਗਦਾਨ ਦੇਣਾ ਬਹੁਤ ਹੀ ਜਰੂਰੀ ਹੈ, ਲੋਕਾਂ ਦੇ ਸਹਿਯੋਗ ਦੇ ਨਾਲ ਬਿਨਾਂ ਇਸ ਬੀਮਾਰੀ ਨਾਲ ਲੜਨਾ ਸਰਕਾਰਾਂ ਲਈ ਬਹੁਤ ਹੀ ਮੁਸ਼ਿਕਲਾਂ ਪੈਦਾ ਕਰ ਸਕਦਾ ਹੈ। ਜਿਸ ਤਰਾਂ ਸਰਕਾਰਾਂ ਅਤੇ ਪ੍ਰਸ਼ਾਸਨ ਲੋਕਾਂ ਲਈ ਕੁਝ ਦਿਸ਼ਾ-ਨਿਰਦੇਸ਼ ਜਾਂ ਪ੍ਰਬੰਧ ਚਲਾਉਣ ਲਈ ਜਿਸ ਤਰਾਂ ਕਰਨ ਲਈ ਕਿਹਾ ਜਾ ਰਿਹਾ ਹੈ, ਉਸ ਤਰਾਂ ਕਰਨਾਂ ਬਹੁਤ ਹੀ ਜਰੂਰੀ ਹੈ।
ਇਕੱਲੇ ਆਪਣੇ ਪਰਿਵਾਰ ਦਾ ਹੀ ਨਹੀਂ ਬਲਕਿ ਸਮੂਚੀ ਮਾਨਵਤਾ ਦਾ ਸੋਚਣ ਲੋਕ- ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਕ ਡਾਉਨ ਦਾ ਐਲਾਨ ਕੀਤਾ ਤਾਂ ਚਾਰੇ ਪਾਸੇ ਹਫੜਾ-ਤਫੜੀ ਦਾ ਮਾਹੌਲ ਜਿਹਾ ਬਣ ਗਿਆ। ਹਰੇਕ ਬੰਦਾ ਇਹ ਸਵਾਲ ਕਰਨ ਲਗਾ ਕਿ ਸਾਡਾ ਖਾਣ ਦਾ ਸਮਾਨ, ਦਵਾਈਆਂ ਅਤੇ ਹੋਰ ਸਮਾਨ ਸਾਡੇ ਤੱਕ ਕਿਸ ਤਰਾਂ ਪਹੁੰਚੇਗਾ। ਹਰ ਵਿਅਕਤੀ ਨੇ ਸਮੁੱਚੀ ਮਾਨਵਤਾ ਦਾ ਨਾ ਸੋਚ ਕੇ ਕੇਵਲ ਆਪਣੇ ਪਰਿਵਾਰ ਦਾ ਸੋਚਦੇ ਹੋਏ ਆਪਣੇ ਪਰਿਵਾਰ ਦੇ ਲਈ ਬਹੁਤ ਸਾਰਾ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਇਸਦਾ ਨਤੀਜਾ ਕੀ ਹੋਇਆ ਕਈ ਲੋਕ ਜਰੂਰੀ ਵਸਤਾਂ ਤੋਂ ਰਹਿ ਗਏ, ਫਿਰ ਦੋਸ਼ ਕਿਸ ਨੂੰ ਦਿੱਤਾ ਜਾ ਰਿਹਾ ਹੈ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਕਿ ਉਨਾਂ ਦੇ ਸਾਰੀਆਂ ਚੀਜ਼ਾ ਦਾ ਪ੍ਰਬੰਧ ਨਹੀਂ ਕੀਤਾ। ਦੇਸ਼ ਦੀ ਸੰਖਿਆ ਕੋਈ ਥੋੜੀ ਨਹੀਂ ਹੈ, ਸਾਰਿਆਂ ਦਾ ਪ੍ਰਬੰਧ ਬਿਨਾਂ ਦੁਕਾਨਾਂ ਦੇ ਖੋਲੇ ਕਰਨਾ ਬਹੁਤ ਹੀ ਔਖਾ ਕੰਮ ਹੁੰਦਾ ਹੈ। ਹੋਲੀ ਹੋਲੀ ਸਾਰੇ ਪ੍ਰਬੰਧ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਹਨ। ਇਸ ਵਿਚ ਲੋਕਾਂ ਦਾ ਸਹਿਯੋਗ ਬਹੁਤ ਹੀ ਜਰੂਰੀ ਹੈ। ਕਰੋਨਾ ਵਾਇਰਸ ਕੋਈ ਇਹ ਨਹੀਂ ਹੈ ਕਿ ਕੇਵਲ ਇਕ ਰਾਜ ਦੇ ਫੈਲਿਆ ਹੈ, ਸਾਰੇ ਦੇਸ਼ ਵਿਚ ਇਹ ਵਾਇਰਸ ਹੋਲੀ ਹੋਲੀ ਫੈਲਦਾ ਦਿਖਾਈ ਦੇ ਰਿਹਾ ਹੈ, ਇਸ ਵਾਇਰਸ ਨੂੰ ਕਿਸ ਤਰਾਂ ਨਾਲ ਹਰਾਇਆ ਜਾ ਸਕਦਾ ਹੈ, ਇਸਦੇ ਲਈ ਸਾਰਿਆਂ ਨੂੰ ਮਿਲ ਕੇ ਯੋਗਦਾਨ ਦੇਣਾ ਹੋਵੇਗਾ। ਜਿਸ ਤਰ੍ਹਾ ਸਰਕਾਰਾਂ, ਸਿਹਤ ਵਿਭਾਗ, ਜਿਲਾ ਪ੍ਰਸ਼ਾਸਨ ਵਲੋਂ ਹਿਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਹਿਦਾਇਤਾਂ ਦਾ ਪਾਲਣ ਕਰਕੇ ਇਸ ਕਰੋਨਾ ਵਾਇਰਸ ਨੂੰ ਜੜ੍ਹਤੋਂ ਖਤਮ ਕੀਤਾ ਜਾ ਸਕਦਾ ਹੈ।
ਲੇਖਕ
ਮਨਪ੍ਰੀਤ ਸਿੰਘ।

Tags