Hoshiarpur

ਲਾਕ ਡਾਊਨ ਦੇ ਚੱਲਦਿਆ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ- ਇੰਸਪੈਕਟਰ ਸੁਖਵਿੰਦਰ ਸਿੰਘ

ਹੁਸ਼ਿਆਰਪੁਰ-27 ਅਪ੍ਰੈਲ-ਦਲਜੀਤ ਅਜਨੋਹਾ- ਕਰੋਨਾ ਵਾਇਰਸ ਦੇ ਚੱਲਦਿਆ ਗਰੀਬ ਤੇ ਜਰੂਰਤ ਮੰਦ ਲੋਕਾਂ ਲਈ ਜਿੱਥੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਖਾਣ ਪੀਣ ਦਾ ਰਾਸ਼ਨ ਮੁਹਈਆ ਕਰਵਾਇਆ ਜਾਂਦਾਂ ਹੈ ਉੱਥੇ ਸਰਕਾਰ ਵਲੋਂ ਵੀ ਇਨਾਂ ਲੋਕਾਂ ਦੀ ਜਰੂਰਤ ਮੁਤਾਬਕ ਇਨਾਂ ਨੂੰ ਹਰ ਸੁਵਿਧਾ ਦਿੱਤੀ ਜਾ ਰਹੀ ਹੈ ਤਾਂ ਲਾਕ ਡਾਊਨ ਦੇ ਚੱਲਦਿਆ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸੇ ਦੇ ਚੱਲਦਿਆ ਹੀ ਪੁਲਿਸ ਥਾਣਾ ਮਾਹਿਲਪੁਰ ਦੇ ਮੁੱਖੀ ਇੰਸਪੈਕਟਰ ਸੁਖਵਿੰਦਰ ਸਿੰਘ ਜੋ ਆਪਣੇ ਕੋਲੋ ਗਰੀਬ ਤੇ ਜਰੂਰਤ ਮੰਦ ਲੋਕਾਂ ਦੀ ਰਾਸ਼ਨ ਆਦਿ ਦੇ ਕਿ ਸਹਾਇਤਾ ਕਰ ਰਹੇ ਹਨ ਉਨਾਂ ਦੱਸਿਆ ਕਿ ਉਨਾਂ ਦੀ ਕਿੱਟ ਵਿੱਚ 1 ਮਹੀਨੇ ਦਾ ਰਾਸ਼ਨ ਹੁੰਦਾ ਹੈ ਇਹ ਰਾਸ਼ਨ ਉਹ ਉਨਾਂ ਲੋਕਾਂ ਨੂੰ ਦਿੰਦੇ ਹਨ ਜਿਨਾਂ ਦੀ ਕੋਈ ਸਹਾਰਾ ਨਹੀ ਹੈ ਤੇ ਉਹ ਆਪ ਕਮਾ ਕਿ ਖਾ ਨਹੀ ਸਕਦੇ ਅੱਜ ਉਨਾਂ ਨੇ ਇੱਸ ਤਰਾਂ ਦੇ 3 ਪਰਿਵਾਰਾਂ ਨੂੰ ਇਹ ਰਾਸ਼ਨ ਕਿੱਟਾਂ ਦਿੱਤੀਆਂ ਉਨਾਂ ਕਿਹਾ ਕਿ ਉਨਾਂ ਦਾ ਇਹ ਕੋਸ਼ਿਸ਼ ਕਰਨ ਦਾ ਮਕਸਦ ਹੈ ਕਿ ਹੋਰ ਲੋਕ ਵੀ ਇੱਸ ਤਰਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਅੱਗੇ ਆਉਣ ਇੱਸ ਮੌਕੇ ਉਨਾਂ ਨਾਲ ਏ ਐਸ ਆਈ ਦਿਲਬਾਗ ਸਿੰਘ, ਚੰਚਲ ਵਰਮਾ ਤੇ ਮੁਨੀਸ਼ ਕੁਮਾਰ ਆਦਿ ਹਾਜਰ ਸਨ

Tags