Hoshiarpur

ਗ਼ਜ਼ਲ- ਝੂਠੀ ਸ਼ੁਹਰਤ ਪਾਉਣ ਵਾਲੇ

ਗ਼ਜ਼ਲ
ਝੂਠੀ ਸ਼ੁਹਰਤ ਪਾਉਣ ਵਾਲੇ,
ਬਹੁਤੀ ਖ਼ੁਸ਼ੀ ਮਨਾਉਂਦੇ ਲੋਕੀਂ।
ਚਾਪਲੂਸੀ ਵਾਲੇ ਸੁਰਖੀਆਂ ਬਣਦੇ,
ਮਿਹਨਤੀ ‘‘ਨਿਕੰਮੇ’’ ਅਖਵਾਂਉਂਦੇ ਲੋਕੀਂ।
ਕਰ ਕਰ ਵਿਖਾਵੇ ਅੱਗੇ ਆਉਂਦੇ,
ਇਮਾਨਦਾਰੀ ਨੂੰ ਠਿੱਬੀ ਲਾਉਂਦੇ ਲੋਕੀਂ।
ਉਚੀਆਂ ਮੰਜ਼ਲਾਂ ਪਾਉਣੇ ਦੇ ਲਈ,
ਨੀਵੇਂ ਰਾਹ ਅਪਣਾਉਂਦੇ ਲੋਕੀਂ।
ਦਿਆਂਤਦਾਰੀ ਨੂੰ ਪਿੱਛੇ ਛੱਡ ਕੇ,
ਠੱਗੀ ਲਈ ਭਰਮਾਉਂਦੇ ਲੋਕੀਂ।
ਮਿਹਨਤਕਸ਼ਾਂ ਦੀ ਸਾਰ ਨਾ ਕੋਈ,
ਕਰ ਵਿਖਾਵੇ, ਸਿਹਰੇ ਲਵਾਂਉਂਦੇ ਲੋਕੀਂ।
Îਮੂੰਹ ਵਿਚ ਰਾਮ, ਬਗਲ ਵਿਚ ਛੁਰੀਆਂ,
ਵਾਹ-ਵਾਹ ਫਿਰ ਵੀ ਪਾਂਉਂਦੇ ਲੋਕੀਂ।
ਆਪਣਾ-ਆਪਣਾ ਕਰਦੇ ਦੇਖੇ,
Ñਲੋੜ ’ਤੇ ਰੰਗ ਵਟਾਂਉਂਦੇ ਲੋਕੀਂ।
ਆਪਣਿਆਂ ਦੀਆਂ ਜੜ੍ਹਾਂ ਵੱਢਦੇ,
ਫਿਰ ਵੀ ਆਪਣੇ ਕਹਾਉਂਦੇ ਲੋਕੀਂ।
‘‘ਰੋਜ਼’’ ਨਹੀਂ ਸ਼ਿਕਵਾ ਕਿਸੇ ’ਤੇ,
ਆਪੋ-ਆਪਣਾ ਦਾਅ ਲਾਉਂਦੇ ਲੋਕੀਂ।
-ਹਰਸ਼ਰਨ ਕੌਰ ਰੋਜ਼, 7009287036

Tags