Hoshiarpur

ਕਵਿਤਾ ਸੁਨੇਹੜਾ

ਸੁਨੇਹੜਾ
ਚੱਲੀਂ ਏਂ ਤੂੰ ਚੱਲੀਂ ਮੇਰੇ ਯਾਰ ਵਾਲੇ ਦੇਸੜੇ ਨੂੰ
ਜਾਂਦੀ ਹੋਈ ਸੁਨੇਹੜਾ ਮੇਰਾ ਲੈ ’ਜੀਂ ਹਵਾ ਰਾਣੀਏਂ!
ਪੌਣਾਂ ਤੇਰੀਆਂ ਦੇ ਕੰਨੀਂ ਬੰਨ੍ਹਾਂ ਮੈਂ ਸੁਨੇਹੜਾ ਮੇਰਾ
ਯਾਰ ਦੇ ਤੂੰ ਹੱਥ ਪਕੜਾਵੀਂ ਹਵਾ ਰਾਣੀਏਂ!
ਹੰਝੂਆਂ ਦਾ ਭਰ ਕੇ ਕਟੋਰਾ ਇੱਕ ਪੌਣੀਂ ਰੱਖਾਂ
ਸੋਹਣੇ ਦੇ ਇਹ ਕਦਮੀਂ ਟਿਕਾਵੀਂ ਹਵਾ ਰਾਣੀਏਂ!
ਦਿਲਾਂ ਵਾਲੇ ਦੁੱਖੜੇ ਦੀ ਗੰਢ ਤੈਨੂੰ ਬੰਨ੍ਹ ਦੇਵਾਂ
ਸਨਮੁਖ ਯਾਰ ਦੇ ਖੁਲ੍ਹਾਵੀਂ ਹਵਾ ਰਾਣੀਏ!
ਸੱਧਰਾਂ ਦਾ ਸੇਕ ਲੈ ਜਾ, ਚਾਵਾਂ ਦੀ ਖ਼ੁਆਰੀ ਲੈ ਜਾ
ਬੁੱਲੇ ’ਨਾ ਉੜਾ ਕੇ ਇਹ ਲੈ ਜਾਵੀਂ ਹਵਾ ਰਾਣੀਏਂ!
ਮੁੜਦੀ ਹੋਈ, ਯਾਰ ਨੂੰ ਤੂੰ ਬਾਹੋਂ ਫੜ ਨਾਲ ਆਵੀਂ
ਜਿੰਦ ਮੇਰੀ ਕੱਢ, ਨਹੀਂ, ਲੈ ਜਾਵੀਂ ਹਵਾ ਰਾਣੀਏਂ!
(ਡਾ. ਬਲਵੀਰ ਮੰਨਣ)
94173-45485

Tags