Hoshiarpur

ਪੜਾਈ ਦੇ ਨਾਲ ਹੀ ਜੀਵਨ ’ਚ ਸਫਤਲਤਾ ਹਾਸਲ ਕੀਤੀ ਜਾ ਸਕਦੀ ਹੈ ਦਾ ਦਿੱਤਾ ਹਰੇਕ ਨੂੰ ਸੰਦੇਸ਼

ਹੁਸ਼ਿਆਰਪੁਰ, ਚੰਡੀਗੜ, ਅਮਰੀਕਾ ਵਿਖੇ ਵਾਪਾਰਿਕ ਅਤੇ ਸਮਾਜਿਕ ਕੰਮਾਂ ’ਚ ਬਣਾਈ ਅਲੱਗ ਪਹਿਚਾਣ
ਮਹਾਨ ਸ਼ਖਸੀਅਤ ਸਨ ਲਾਲਾ ਕਰਮ ਚੰਦ
ਲਾਲਾ ਕਰਮ ਚੰਦ ਦਾ ਪਿਛਲੀ 20 ਮਈ 2020 ਨੂੰ ਦੇਹਾਂਤ ਹੋ ਗਿਆ। ਉਹ ਬਹੁਤ ਹੀ ਮਹਾਨ ਸ਼ਖਸੀਅਤ ਸਨ, ਜਿਨਾਂ ਨੇ ਜਿਥੇ ਵਾਪਾਰ ਵਿਚ ਚੰਗਾ ਨਾਮ ਬਣਾਇਆ ਉਥੇ ਸਮਾਜ ਸੇਵਾ ਦੇ ਵਿਚ ਇਕ ਅਲੱਗ ਮੁਕਾਮ ਬਣਾਇਆ। ਉਨਾਂ ਦਾ ਜਨਮ ਪਿੰਡ ਨੈਣੋਵਾਲ ਜੱਟਾਂ ਸਵ. ਮੁਣਸ਼ੀ ਰਾਮ ਨੰਬਰਦਾਰ ਦੇ ਘਰ ਹੋਇਆ। ਉਹ 7ਵੀਂ ਜਮਾਤ ਵਿਚ ਪੜਦੇ ਹੋਏ ਅਚਾਨਕ ਬੀਮਾਰ ਹੋਣ ਕਰਕੇ ਪੜਾਈ ਅੱਗੇ ਜਾਰੀ ਨਹੀਂ ਰੱਖ ਸਕੇ। ਉਨਾਂ ਆਪਣੀ ਮਾਤਾ ਜੀ ਨੂੰ ਕੋਲੋ ਪੈਸੇ ਲਏ ਅਤੇ ਫਿਰ ਹੁਸ਼ਿਆਰਪੁਰ ਵਿਖੇ ਆ ਗਏ ਅਤੇ ਇਕ ਦੁਕਾਨ ਖੋਲ ਲਈ। ਹੁਸ਼ਿਆਰਪੁਰ ਵਿਖੇ ਹੀ ਜਮੀਨ ਖਰੀਦੀ, ਆਟਾ ਮਿਲ ਬਣਾਈ ਅਤੇ ਆਪਣਾ ਕਾਰੋਬਾਰ ਕਾਲਕਾ ਤੋਂ ਚੰਡੀਗੜ ਤੱਕ ਵਧਾਇਆ। ਇਸ ਦੌਰਾਨ ਉਨਾਂ ਬੱਚਿਆਂ ਨੂੰ ਉੱਚ ਪੱਧਰੀ ਪੜਾਈ ਵੀ ਕਰਵਾਈ ਕਿਉਂਕਿ ਉਨਾਂ ਦੀ ਸੋਚ ਸੀ ਕਿ ਸਿੱਖਿਆ ਜੀਵਨ ਦੀ ਸਫਲਤਾ ਲਈ ਜਰੂਰੀ ਹੈ। ਇਸਦੇ ਨਾਲ ਹੀ ਉਨਾਂ ਆਣੇ ਭੈਣ, ਭਰਾਵਾਂ ਅਤੇ ਹੋਰਨਾਂ ਰਿਸ਼ਤੇਦਾਰਾਂ ਦੀ ਵੀ ਪੜਾਈ ਵਿਚ ਮਦਦ ਕੀਤੀ ਅਤੇ ਹੁਸ਼ਿਆਰਪੁਰ ਵਿਖੇ ਪੜਾਇਆ। ਇਸ ਦੌਰਾਨ ਉਨਾਂ ਸੁਭਾਸ਼ ਨਗਰ ਵਿਚ ਇਕ ਸਕੂਲ ਅਤੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਉਣ ਵਾਲਿਆਂ ਦੇ ਵਿਚ ਅਹਿਮ ਭੂਮਿਕਾ ਅਦਾ ਕੀਤੀ ਸੀ। 1996 ਦੇ ਵਿਚ ਚੰਡੀਗੜ ਵਿਖੇ ਨੈਸ਼ਨਲ ਰੀਹੈਥਿਲੀਟੇਸ਼ਨ ਇੰਸਟੀਚਿੳੂਟ ਟਰਸਟ ਦਾ ਨਿਰਮਾਣ ਕੀਤਾ। ਟਰਾਈਸਿਟੀ ਵਿਚ ਲੋੜਵੰਦਾਂ ਨੂੰ ਸੁਣਨ ਵਾਲੀਆਂ ਮੁਫਤ ਮਸ਼ੀਨਾ ਦਿੱਤੀਆਂ, ਡਾਕਟਰੀ ਕੈਂਪ ਲਗਾਏ। 1999 ਦੇ ਵਿਚ ਅਮਰੀਕਾ ਚਲੇ ਗਏ, ਜਿਥੇ ਉਨਾਂ ਨੇ ਆਪਣਾ ਕਾਰੋਬਾਰ ਵਧਾਇਆ। ਲਗਭਗ ਅੱਠ ਦਹਾਇਕਾ ਤੋਂ ਵੱਧ ਸਮਾਂ ਜੀਵਨ ਬਤੀਤ ਕੀਤਾ। ਉਨਾਂ ਵਲੋਂ ਕੀਤੇ ਸਮਾਜਿਕ ਕਾਰਜਾਂ ਤੋਂ ਸਿੱਖਿਆ ਲੈ ਕੇ ਉਨਾਂ ਦਾ ਪਰਿਵਾਰ ਵੀ ਅੱਗੇ ਸਮਾਜ ਸੇਵੀ ਕੰਮਾਂ ਦੇ ਵਿਚ ਅਹਿਮ ਯੋਗਦਾਨ ਦੇ ਰਹੇ ਹਨ।
ਵਲੋਂ ਤਰਸੇਮ ਦੀਵਾਨਾ,
ਹੁਸ਼ਿਆਰਪੁਰ।  

Tags