Hoshiarpur

ਜਹਾਨਖੇਲ੍ਹਾਂ ਵਿਖੇ ਬਹੁਤ ਹੀ ਪ੍ਰਭਾਵਾਲੀ ਪਰੇਡ ਹੋਈ

ਹੁਸ਼ਿਆਰਪੁਰ (ਦਲਜੀਤ ਅਜਨੋਹਾ)- ਪੀ.ਆਰ.ਟੀ.ਸੀ ਜਹਾਨਖੇਲ੍ਹਾਂ ਵਿਖੇ ਮੁੱਢਲੇ ਫ੍ਰੀ ਸਿਖਲਾਈ ਕੋਰਸ ਬੈਚ ਨੰਬਰ 260 ਦੀ ਬਹੁਤ ਹੀ ਪ੍ਰਭਾਵਾਲੀ ਪਰੇਡ ਹੋਈ। ਇਸ ਸਮਾਗਮ ਦੇ ਮੁਖ ਮਹਿਮਾਨ ਸ੍ਰੀ ਰਾਕੇਸ ਕੌਸ਼ਲ, ਪੀ.ਪੀ.ਐਸ ਕਮਾਡੈਟ, ਪੀ.ਆਰ.ਟੀ.ਸੀ ਜਹਾਨਖੇਲ੍ਹਾਂ ਨੇ ਪਾਸ ਆਉਟ ਹੋ ਕੇ ਜਾ ਰਹੇ ਰਿਕਰੂਟ ਸਿਪਾਹੀਆਂ ਤੋ ਸਲੂਟ ਲਿਆ। ਇਸ ਬੈਚ ਨੰਬਰ 260 ਵਿੱਚ 289 (256 ਲੜਕੇ ਅਤੇ 33 ਲੜਕੀਆਂ) ਸਿਪਾਹੀਆਂ ਨੇ ਹਿੱਸਾ ਲਿਆ। ਇਸ ਬੈਚ ਵਿੱਚ ਜਿਲ੍ਹਾ ਪੁਲਿਸ, ਆਈ.ਟੀ.ਐਡ ਟੀ, ਆਈ.ਐਨ.ਟੀ ਅਤੇ ਐਸ.ਪੀ.ਯੂ. ਦੇ ਰਿਕਰੂਟ ਸਿਪਾਹੀ ਪਾਸ ਹੋਏ ਹਨ। ਇਸ ਪਾਸਿੰਗ ਆਊਟ ਪਰੇਡ ਦੇ ਸਾਰੇ ਸਮਾਗਮ ਨੂੰ ਕੋਵਿਡੑ19 ਦੀ ਮਹਾਮਾਰੀ ਬਾਰੇ ਜਾਰੀ ਸਾਰੇੇ ਨਿਰਦੇਸ਼ਾ ਅਤੇ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਕਾਰਜੀਲ ਕੀਤਾ ਗਿਆ ਸੀ। ਜਿਸ ਦੇ ਤਹਿਤ ਸਮਾਜਿਕ ਦੂਰੀ, ਮਾਸਕ ਆਦਿ ਬਾਰੇ ਵਿਸ਼ੇਸ਼ ਧਿਆਨ ਰੱਖਿਆ ਗਿਆ। ਸ੍ਰੀ ਰਾਕੇਸ ਕੌਸ਼ਲ, ਪੀ.ਪੀ.ਐਸ ਕਮਾਡੈਟ, ਪੀ.ਆਰ.ਟੀ.ਸੀ. ਜਹਾਨਖੇਲ੍ਹਾਂ ਜੀ ਨੇ ਇਸ ਮੌਕੇ ਤੇ ਪਾਸ ਆਊਟ ਹੋ ਕੇ ਜਾ ਰਹੇ ਸਾਰੇ ਸਿਪਾਹੀਆਂ ਨੂੰ ਵਧਾਈ ਦਿਦਿਆ ਇਹ ਜੋਰ ਦੇ ਕੇ ਕਿਹਾ ਕਿ ਸਿਪਾਹੀ ਪੁਲਿਸ ਵਿਭਾਗ ਦੀ ਰੀਡ ਦੀ ਹੱਡੀ ਹਨ ਅਤੇ ਪਰੇਡ ਦੇ ਮਿਆਰ ਤੋ ਹੀ ਇਹਨਾਂ ਸਿਖਿਆਰਥੀਆਂ ਦੀ ਸਿਖਲਾਈ ਬਾਰੇ ਅੰਦਾਜਾ ਲਗਾਇਆ ਜਾ ਸਕਦਾ ਹੈ। ਇਸ ਤੋ ਇਲਾਵਾ ਉਹਨਾਂ ਨੇ ਇਸ ਬਾਰੇ ਵਿਸ਼ੇਸ਼ ਜਿਕਰ ਕੀਤਾ ਕਿ ਪਰੇਡ ਦੀ ਕਮਾਂਡ ਮਹਿਲਾ ਰਿਕਰੂਟ ਸਿਪਾਹੀ ਹਰਪ੍ਰੀਤ ਕੋਰ ਨੰਬਰ 652/ਜਲੰਧਰ ਸਿਟੀ ਨੇ ਬਹੁਤ ਹੀ ਮੁਸ਼ਤੈਦੀ ਅਤੇ ਚੁਸਤੀ ਨਾਲ ਸੰਭਾਲੀ, ਜੋ ਕਿ ਨਾਰੀ ਸਕਤੀਕਰਨ ਦੀ ਮਿਸਾਲ ਹੈ। ਮੁੱਖ ਮਹਿਮਾਨ ਜੀ ਇਸ ਮੌਕੇ ਤੇ ਅਜੋਕੇ ਕੋਵਿਡੑ19 ਦੀ ਮਹਾਮਾਰੀ ਦੇ ਸਮੇ ਵਿੱਚ ਪ੍ਰਭਾਵਸਾਲੀ ਪਰੇਡ ਅਤੇ ਪਾਸਿੰਗ ਆਊਟ ਸਮਾਗਮ ਕਰਵਾਉਣ ਲਈ ਸਮੂਹ ਪੀ.ਆਰ.ਟੀ.ਸੀ. ਜਹਾਨਖੇਲ੍ਹਾ
ਦੇ ਸਟਾਫ ਨੂੰ ਵਧਾਈ ਦਿਤੀ/ ਸ੍ਰੀ ਰਾਕੇਸ ਕੌਸ਼ਲ, ਪੀ.ਪੀ.ਐਸ, ਕਮਾਡੈਟ ਪੀ.ਆਰ.ਟੀ.ਸੀ. ਜਹਾਨਖੇਲ੍ਹਾਂ ਜੀ ਨੇ ਪਾਸ ਆਊਟ ਹੋ ਕੇ ਜਾ ਰਹੇ ਸਿਖਿਆਰਥੀਆਂ ਦੇ ਭਵਿੱਖ ਲਈ ਕਾਮਯਾਬੀ ਦੀ ਕਾਮਨਾ ਕਰਦੇ ਹੋਏ ਅਜੋਕੇ ਸਮੇ ਇਸ ਕੋਵਿਡੑ19 ਦੀ ਮਹਾਮਾਰੀ ਤੋ ਸੁਚੇਤ ਰਹਿਣ ਦੀ ਨਸੀਹਤ ਵੀ ਦਿੱਤੀ। ਇਸ ਮੌਕੇ ਤੇ ਪੁਰਸਕਾਰ ਵਿਜੇਤਾ ਅਤੇ ਪੀ.ਆਰ.ਟੀ.ਸੀ. ਜਹਾਨਖੇਲ੍ਹਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਸਲਾਘਾਯੋਗ ਸੇਵਾਵਾਂ ਲਈ ਉਹਨਾਂ ਨੂੰ ਸਮਾਨਿਤ ਵੀ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸਿਖਿਆਰਥੀਆਂ ਦੁਆਰਾ ਗਿੱਦਾ ਅਤੇ ਮਲਵਈ ਗਿੱਧਾ
ਦੇ ਖੂਬਸੂਰਤ ਪ੍ਰਦਰਨ ਨੇ ਸਮਾਗਮ ਦੀ ਸੋਭਾ ਵਧਾਈ।

Tags