ਹੁਸ਼ਿਆਰਪੁਰ-ਦਲਜੀਤ ਅਜਨੋਹਾ-  ਵਿਦੇਸ਼ਾਂ ’ਚ ਪੰਜਾਬੀਆਂ ਦੀਆਂ ਪ੍ਰਾਪਤੀਆਂ ਦੀ ਬੇਹੱਦ ਲੰਬੀ ਸੂਚੀ ਨੇ ਕੁੱਲ ਦੁਨੀਆਂ ਨੂੰ ਹੈਰਾਨ ਅਤੇ ਪ੍ਰਭਾਵਿਤ ਕੀਤਾ ਹੈ। ਇਸੇ ਲੜੀ ਵਿਚ  ਪਿੰਡ ਹੱਪੋਵਾਲ ਦੀ ਅਨੂਰੀਤ ਕੌਰ (26) ਸਪੁੱਤਰੀ ਰਣਜੀਤ ਸਿੰਘ ਰਾਣਾ ਨੇ ਕੈਨੇਡੀਅਨ ਪੁਲਿਸ ’ਚ ਭਰਤੀ ਹੋ ਕੇ ਇਸ ਇਲਾਕੇ ਦਾ ਮਾਣ ਵਧਾਇਆ ਹੈ। ਬਤੌਰ ਸਿਪਾਹੀ ਭਰਤੀ ਹੋਈ ਅਨੂਰੀਤ ਕੌਰ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਹ ਕੈਨੇਡਾ ਦੇ ਸੂਬੇ ਸਸਕੈਚਵਨ ਦੇ ਸ਼ਹਿਰ ਮੂਸੇਜਾਹ ਦੀ ਜੇਲ੍ਹ ’ਚ ਤਾਇਨਾਤ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਉਹ 19 ਸਾਲ ਦੀ ਉਮਰ ’ਚ ਕੈਨੇਡਾ ਪੜ੍ਹਾਈ ਕਰਨ ਗਈ ਸੀ। ਉਸ ਦਾ ਸ਼ੁਰੂ ਤੋਂ ਹੀ ਕੈਨੇਡਾ ਪੁਲਿਸ ’ਚ ਜੌਬ ਕਰਨ ਦਾ ਸੁਪਨਾ ਸੀ ਜੋ ਪੂਰਾ ਹੋਇਆ ਹੈ"/>
Hoshiarpur

ਹੱਪੋਵਾਲ ਦੀ ਅਨੂਰੀਤ ਕੌਰ ਕੈਨੇਡਾ ਪੁਲਿਸ ’ਚ ਭਰਤੀ

ਹੁਸ਼ਿਆਰਪੁਰ-ਦਲਜੀਤ ਅਜਨੋਹਾ-  ਵਿਦੇਸ਼ਾਂ ’ਚ ਪੰਜਾਬੀਆਂ ਦੀਆਂ ਪ੍ਰਾਪਤੀਆਂ ਦੀ ਬੇਹੱਦ ਲੰਬੀ ਸੂਚੀ ਨੇ ਕੁੱਲ ਦੁਨੀਆਂ ਨੂੰ ਹੈਰਾਨ ਅਤੇ ਪ੍ਰਭਾਵਿਤ ਕੀਤਾ ਹੈ। ਇਸੇ ਲੜੀ ਵਿਚ  ਪਿੰਡ ਹੱਪੋਵਾਲ ਦੀ ਅਨੂਰੀਤ ਕੌਰ (26) ਸਪੁੱਤਰੀ ਰਣਜੀਤ ਸਿੰਘ ਰਾਣਾ ਨੇ ਕੈਨੇਡੀਅਨ ਪੁਲਿਸ ’ਚ ਭਰਤੀ ਹੋ ਕੇ ਇਸ ਇਲਾਕੇ ਦਾ ਮਾਣ ਵਧਾਇਆ ਹੈ। ਬਤੌਰ ਸਿਪਾਹੀ ਭਰਤੀ ਹੋਈ ਅਨੂਰੀਤ ਕੌਰ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਉਹ ਕੈਨੇਡਾ ਦੇ ਸੂਬੇ ਸਸਕੈਚਵਨ ਦੇ ਸ਼ਹਿਰ ਮੂਸੇਜਾਹ ਦੀ ਜੇਲ੍ਹ ’ਚ ਤਾਇਨਾਤ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਉਹ 19 ਸਾਲ ਦੀ ਉਮਰ ’ਚ ਕੈਨੇਡਾ ਪੜ੍ਹਾਈ ਕਰਨ ਗਈ ਸੀ। ਉਸ ਦਾ ਸ਼ੁਰੂ ਤੋਂ ਹੀ ਕੈਨੇਡਾ ਪੁਲਿਸ ’ਚ ਜੌਬ ਕਰਨ ਦਾ ਸੁਪਨਾ ਸੀ ਜੋ ਪੂਰਾ ਹੋਇਆ ਹੈ
Tags