Hoshiarpur

ਸਾਬਕਾ ਸੈਨਿਕਾਂ ਦੇ ਹਸਪਤਾਲ ਚ ਬੈੱਡ, ਗੱਦੇ, ਚਾਦਰਾਂ, ਪਿੱਲੋ,ਵੀਲ ਚੇਅਰ ਦਾਨ ਕੀਤੇ

ਹੁਸ਼ਿਆਰਪੁਰ (ਦਲਜੀਤ ਅਜਨੋਹਾ)— ਕੁਟੀਆ 108 ਸੰਤ ਬਾਬਾ ਧਿਆਨ ਦਾਸ ਜੀ ਧੂਣੇ ਵਾਲੇ ਗਊਸ਼ਾਲਾ ਲੰਗੇਰੀ ਰੋਡ ਮਾਹਿਲਪਰ ਦੇ ਮੋਜ਼ੂਦਾ ਗੱਦੀ ਨਸ਼ੀਨ ਬਾਬਾ ਹਰੀ ਦਾਸ ਜੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮਲੀਨ ਸੰਤ ਬਾਬਾ ਚਰਨ ਦਾਸ ਜੀ ਧੂਣੇ ਵਾਲਿਆਂ ਦੀ ਯਾਦ ਨੂੰ ਸਮਰਪਿਤ ਸਾਬਕਾ ਸੈਨਿਕਾਂ ਦੇ ਹਸਪਤਾਲ (ਗੜ੍ਹਸ਼ੰਕਰ) ਵਿਖੇ ਬੈੱਡ, ਗੱਦੇ, ਚਾਦਰਾਂ, ਪਿੱਲੋ ਤੇ ਵੀਲ ਚੇਅਰ ਦਾਨ ਕੀਤੇ ਗਏ। ਇਸ ਮੌਕੇ ਹਾਜ਼ਰ ਡਾਕਟਰਾਂ ਦੀ ਟੀਮ ਵਿੱਚ ਕਰਨਲ ਡਾ. ਜੈ ਕਰਨ ਸਿੰਘ, ਡਾ. ਗਗਨਦੀਪ, ਡਾ. ਰੇਨੂੰ ਸੂਦ, ਡਾ. ਅਰਪਣ, ਅਜੀਤ ਸਿੰਘ, ਸੁਨੀਲ ਕੁਮਾਰ, ਬਲਜੀਤ ਦਾਸ, ਵੀਨਾ ਦੱਤਾ, ਵਿਨੋਦ ਕੁਮਾਰ ਹਾਂਡਾ, ਕਿਰਨ ਹਾਂਡਾ, ਰਮੇਸ਼ ਬਾਬਾ ਆਦਿ ਹਾਜ਼ਰ ਸਨ। ਇਸ ਮੌਕੇ ਬਾਬਾ ਹਰੀ ਦਾਸ ਜੀ ਨੇ ਦੱਸਿਆ ਕੁਟੀਆ ਦੀਆਂ ਸੰਗਤਾਂ ਵਲੋਂ ਪਹਿਲਾਂ ਵੀ ਇਲਾਕੇ ਦੇ ਦੂਸਰੇ ਹਸਪਤਾਲਾਂ ਨੂੰ ਦਵਾਈਆਂ ਤੇ ਹੋਰ ਜ਼ਰੂਰਤ।ਦਾ ਸਮਾਨ ਭੇਟ ਕੀਤਾ ਗਿਆ ਹੈ।

Tags