jalandhar

ਝੰਡੇ ਤੇ ਚਾਦਰ ਦੀ ਰਸਮ ਨਾਲ ਦੋ ਦਿਨਾਂ ਜੋੜ ਮੇਲਾ ਸ਼ੁਰੂ

ਜਲੰਧਰ 01 ਜੂਨ (ਦਲਬੀਰ ਸਿੰਘ)- ਪਿੰਡ ਨਰੰਗਪੁਰ ਅਤੇ ਖਿੱਚੀਪੁਰ (ਜਲੰਧਰ) ਵਿੱਚ ਮੋਜੂਦ ਦਰਗਾਹ ਬਾਬਾ ਜੰਮੂ ਸ਼ਾਹ ਹੁਜ਼ਰਾ ਪੀਰ ਦਰਬਾਰ ਤੇ ਸਲਾਨਾਂ ਜੋੜ ਮੇਲਾ ਸਮੂਹ ਸੰਗਤਾਂ ਵਲੋਂ ਸੇਵਾਦਾਰ ਗੁਰਦੀਪ ਸਿੰਘ ਨਰੰਗਪੁਰ ਦੀ ਵਿਸ਼ੇਸ਼ ਨਿਗਰਾਨੀ ਹੇਠ ਲਾਕ ਡਾਊਨ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮਨਾਇਆ ਗਿਆ। ਅੱਜ ਦਰਬਾਰ ਤੇ ਪਹਿਲਾ ਚਾਦਰ ਅਤੇ ਝੰਡਾ ਚੜਾਉਣ ਦੀ ਰਸਮ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਵਲੋਂ ਵਿਸ਼ੇਸ਼ ਤੋਰ ਤੇ ਪੁੱਜੇ ਬੀਬੀ ਅਮਰਜੀਤ ਕੌਰ ਅਤੇ ਗੁਰਨਾਮ ਸਿੰਘ ਵਲੋਂ ਸਾਂਝੇ ਤੋਰ ਤੇ ਸੰਗਤਾਂ ਦੀ ਹਾਜ਼ਰੀ ਵਿੱਚ ਨਿਭਾਈ ਗਈ। ਇਸ ਮੌਕੇ ਪੰਜਾਬੀ ਗਾਇਕ ਨਾਗਰਾ ਮਾਨ ਵਲੋਂ ਪੀਰਾਂ ਦਾ ਮਹਿਮਾ ਦਾ ਗੁਨਗਾਨ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਚਾਹ ਪਕੋੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸੇਵਾਦਾਰ ਗੁਰਦੀਪ ਸਿੰਘ ਨਰੰਗਪੁਰ (ਪੰਜਾਬ ਪੁਲਿਸ) ਵਲੋਂ ਸੰਗਤਾਂ ਨੂੰ ਜੋ੍ਹੜ ਮੇਲੇ ਦੀਆਂ ਮੁਬਾਰਕਾਂ ਦਿਤੀਆਂ ਗਈਆਂ। ਲੰਗਰ ਦੀ ਸੇਵਾ ਅਜੀਤ ਸਿੰਘ ਮਿਨਹਾਸ ਐਨ.ਆਰ.ਆਈ ਕਨੇਡਾ ਅਤੇ ਉਨਾਂ ਦੇ ਬੇਟੇ ਗੁਰਜਿੰਦਰ ਸਿੰਘ, ਪਿ੍ਰੰਸਦੀਪ ਸਿੰਘ ਜੋਸਨ ਕਨੇਡਾ ਮਿਨਹਾਸ ਦੇ ਪਰਿਵਾਰ ਵਲੋਂ ਨਿਭਾਈ ਗਈ। ਇਸ ਮੌਕੇ ਗੁਰਦੀਪ ਸਿੰਘ ਨਰੰਗਪੁਰ, ਰਜਵੰਤ ਕੌਰ, ਇੰਦਰਵੀਰ ਸਿੰਘ ਢੋਟ, ਮਨਿੰਦਰ ਕੌਰ ਢੋਟ, ਸੁਰਿੰਦਰ ਸਿੰਘ ਢੋਟ, ਸਵਰਨਾਂ ਰਾਮ, ਦੀਦਾਰ ਸਿੰਘ, ਸੰਦੀਪ ਸਿੰਘ, ਤੀਰਥ ਸਿੰਘ ਦਿਉਲ, ਸਤਪਾਲ ਸੱਤੀ, ਬਾਬਾ ਰਾਜ ਕੁਮਾਰ ਬਾਬਾ ਨਸਰੁੱਲੇ ਸ਼ਾਹ ਗੱਦੀ ਨਸ਼ੀਨ, ਵਰਿੰਦਰ ਸਿੰਘ ਏ.ਐਸ.ਆਈ, ਸੋਮ ਨਾਥ ਡੀਐਸਪੀ ਰਿਟਾਇੰਡ, ਕੇਵਲ ਚੰਦ, ਟੋਨੀ ਠੇਕੇਦਾਰ, ਜਗਤਾਰ ਸਿੰਘ ਪੰਚ, ਮਨਜੌਤ ਸਿੰਘ, ਨੰਬਰਦਾਰ ਜਗਦੀਸ਼ਵਰ ਸਿੰਘ ਅਤੇ ਹੋਰ ਸੇਵਾਦਾਰ ਹਾਜ਼ਰ ਇਨ੍ਹਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।

Tags