jalandhar

ਸੰਤ ਜੋਗਿੰਦਰਪਾਲ ਜੌਹਰੀ ਦੀਆਂ ਅਸਥੀਆਂ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਵਿਖੇ ਜਲ ਪ੍ਰਵਾਹ ਕੀਤੀਆਂ

10 ਜੁਲਾਈ ਨੂੰ ਚਰਨਛੋਹ ਗੰਗਾ ਖੁਰਾਲਗੜ ਵਿਖੇ ਹੋਵੇਗਾ ਸ਼ਰਧਾਜਲੀ ਸਮਾਗਮ- ਸੰਤ ਸਰਵਣ ਦਾਸ, ਸੰਤ ਸਤਵਿੰਦਰ ਹੀਰਾ
ਹੁਸਿਆਰਪੁਰ 01 ਜੁਲਾਈ (ਤਰਸੇਮ ਦੀਵਾਨਾ)- “ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ” ਦੇ ਕੌਮੀ ਪ੍ਰਚਾਰਕ, ਕੌਮ ਦੇ ਵਿਦਵਾਨ ਮਹਾਨ ਸੰਤ, ਉੱਘੇ ਲਿਖਾਰੀ ਸੰਤ ਜੋਗਿੰਦਰਪਾਲ ਜੌਹਰੀ ਦੇ ਅਸਥੀ ਕਲਸ਼ ਸ੍ਰੀ ਚਰਨਛੋਹ ਗੰਗਾ (ਅਮ੍ਰਿੰਤਕੁੰਡ) ਸੱਚਖੰਡ ਖੁਰਾਲਗੜ ਵਿਖੇ ਜਲ ਪ੍ਰਵਾਹ ਕੀਤੇ ਗਏ। ਸੰਤ ਸਰਵਣ ਦਾਸ ਜੀ ਸਲੇਮਟਾਵਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਭਾਰਤ, ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ “ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ”,ਸੰਤ ਸੁਰਿੰਦਰ ਦਾਸ ਪ੍ਰਧਾਨ ਗੁਰੂ ਘਰ ਖੁਰਾਲਗੜ ਸਾਹਿਬ, ਸੰਤ ਗਿਰਧਾਰੀ ਲਾਲ ਪ੍ਰਚਾਰਕ, ਸੁਖਵੀਰ ਦੁਗਾਲ ਮੈਨੇਂਜਰ, ਸਤਗੁਰ ਸਿੰਘ ਅਕਾਊਟੈਟ, ਬਿਕਰਮ ਸਿੰਘ ਸੋਢੀ ਸੀਨੀ.ਬਸਪਾ ਆਗੂ ਪੰਜਾਬ, ਠੇਕੇਦਾਰ ਭਗਵਾਨ ਦਾਸ ਸਿੱਧੂ ਸੀਨੀ.ਬਸਪਾ ਆਗੂ ਪੰਜਾਬ, ਚੌਧਰੀ ਖੁਸ਼ੀ ਰਾਮ ਰਿਟਾ.ਆਈ.ਏ.ਐਸ.ਇੰਚਾਰਜ ਲੋਕ ਸਭਾ ਬਸਪਾ ਹੁਸ਼ਿਆਰਪੁਰ, ਪ੍ਰਿਥੀ ਚੰਦ ਰਿਟਾ.ਆਈ.ਏ.ਐਸ,ਸੀਨੀ.ਬਸਪਾ ਆਗੂ ਪ੍ਰਸ਼ੋਤਮ ਅਹੀਰ, ਡਾ.ਰਤਨ ਚੰਦ, ਨਿਸ਼ਾਨ ਚੌਧਰੀ, ਜਗਤਾਰ ਸਿੰਘ ਰਿਟਾ.ਪਟਵਾਰੀ ਆਨੰਦਪੁਰ ਸਾਹਿਬ, ਇੰਜੀ.ਸੱਤਪਾਲ ਭਾਰਦਵਾਜ, ਇੰਜੀ ਇੰਦਰਜੀਤ ਬੱਧਣ, ਮੋਹਣ ਲਾਲ ਭਟੋਆ, ਸਾਬੀ ਸਤੌਰ, ਗੁਰਪ੍ਰੀਤ ਪੁਰਹੀਰਾਂ, ਸੋਹਣ ਲਾਲ ਪੁਰਹੀਰਾਂ, ਅਮਰਜੀਤ ਭੱਟੀ ਅਤੇ ਹੋਰ ਸੈਂਕੜੇ ਸੰਗਤਾਂ ਨੇ ਹਾਜਰ ਹੋ ਕੇ ਮਰਹੂਮ ਸੰਤ ਜੋਗਿੰਦਰਪਾਲ ਜੌਹਰੀ ਦੇ ਅਸਥੀ ਕਲਸ ਸ੍ਰੀ ਚਰਨਛੋਹ ਗੰਗਾ ਵਿਖੇ ਭੇਟ ਕੀਤੇ। ਸੰਤ ਸਰਵਣ ਦਾਸ ਸਲੇਮਟਾਵਰੀ, ਸੰਤ ਸੁਰਿੰਦਰ ਦਾਸ, ਸੰਤ ਸਤਵਿੰਦਰ ਹੀਰਾ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਸੰਤ ਜੋਗਿੰਦਰਪਾਲ ਜੌਹਰੀ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਜਲੀ ਸਮਾਗਮ 10 ਜੁਲਾਈ ਦਿਨ ਸ਼ੁਕਰਵਾਰ ਨੂੰ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਵਿਖੇ ਹੋਵੇਗੀ। ਇਸ ਸਮੇਂ ਆਦਿ ਧਰਮ ਦੇ ਸਾਧੂ ਸੰਤ, ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਸੰਤ ਮਹਾਂਪੁਰਖ, ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਬੁੱਧੀਜੀਵੀ ਸ਼ਖਸ਼ੀਅਤਾਂ ਵਿੱਛੜੀ ਹੋਈ ਆਤਮਾ ਨੂੰ ਸ਼ਰਧਾ ਸੁਮਨ ਭੇਟ ਕਰਨਗੇ।

 

Tags