ਦੋਵੇਂ ਨੋਜਵਾਨਾਂ ਦੀ ਪਹਿਚਾਣ ਹਰਪ੍ਰੀਤ ਸਿੰਘ ਹੈਪੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਮੁੱਖਲੀਆਣਾ ਨਜ਼ੀਦਕ ਮੇਹਟੀਆਣਾ ਅਤੇ ਦੂਜੇ ਦੀ ਪਹਿਚਾਣ ਸੰਦੀਪ ਪੁੱਤਰ ਸਵ. ਤਰਸੇਮ ਸਿੰਘ ਵਾਸੀ ਗੀਤਾ ਕਾਲੋਨੀ ਜਲੰਧਰ ਵਜੋਂ ਹੋਈ ਹੈ। ਡੀਐਸਪੀ ਹਰਦਿੰਰ ਸਿੰਘ ਮਾਨ ਨੇ ਦਸਿਆ ਕਿ ਇਨ੍ਹਾਂ ਦੋਵਾਂ ਪਾਸੋਂ ਕੀਤੀ ਗਈ ਪੁਛਗਿੱਛ ਦੋਰਾਨ ਪਤਾ ਚਲਿਆ ਕਿ ਇਨ੍ਹਾਂ ਦੋਵਾਂ ਨੇ 18 ਚੋਰੀਆਂ ਦੀ ਵਾਰਦਾਤ ਨੂੰ ਅੰਜਾਮ ਦਿਤਾ ਹੈ। ਉਨ੍ਹਾਂ ਦਸਿਆ ਕਿ ਇਹ ਜੰਡੂ ਸਿੰਘਾ ਵਿਖੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਜਿਥੇ ਇਨ੍ਹਾਂ ਨੇ ਵੱਖ-ਵੱਖ ਥਾਂਵਾ ਤੋਂ ਚੋਰੀ ਕੀਤਾ ਹੋਇਆ ਸਮਾਨ ਉਸ ਕਿਰਾਏ ਦੇ ਮਕਾਨ ਵਿੱਚ ਰਖਿਆ ਹੋਇਆ ਹੈ। ਜਿਥੋ ਪੁਲਿਸ ਨੂੰ ਤਿੰਨ ਐਲ.ਈ.ਡੀ 32 ਇੱਚ, ਤਿੰਨ ਐਲ.ਈ.ਡੀ 42 ਇੰਚ, 2 ਗੈਸ ਭੱਠੀਆਂ, ਇੱਕ ਚੁੱਲਾ ਸਮੇਤ ਪਾਇਪ, ਇੱਕ ਵਾਟਰ ਫਿਲਟਰ, ਕੰਪਿਉਟਰ ਸੈਟ, ਛੱਤ ਵਾਲਾ ਪੱਖਾ, ਕੰਪਿਉਟਰ ਸਕਰੀਨਾਂ 18 ਇੰਚ, ਸਿੰਗਲ ਗੈਲ ਚੁੱਲਾ, ਇੱਕ ਡਬਲ ਗੈਸ ਚੁੱਲਾ, 9 ਗੈਸ ਸਿਲੰਡਰ, ਇੱਕ ਸਪਿਰਟ ਏ.ਸੀ ਪੈਨਾਸੋਨਿਕ, ਇੱਕ ਵਿੰਡੋ ਏ.ਸੀ ਵੋਲਟਾਜ, ਇੱਕ ਇੰਨਵਰਟਰ, ਇੱਕ ਯੂ.ਪੀ ਐਸ, ਡੀ.ਵੀ.ਡੀ ਪਲੈਅਰ, ਇੱਕ ਫਰਿਜ਼ ਵਰਲਪੂਲ, ਇੱਕ ਪੰਜ ਸੀਟਰ ਸੋਫਾ ਸੈਟ, ਤਿੰਨ ਪਲਾਸਟਿਕ ਕੁਰਸੀਆਂ, ਇੱਕ ਘੁੰਮਣ ਵਾਲੀ ਕੁਰਸੀ ਆਦਿ ਬਰਾਮਦ ਕੀਤੇ ਹਨ। ਐਸ.ਐਚ.ਉ ਪਤਾਰਾ ਰਣਜੀਤ ਸਿੰਘ ਨੇ ਦਸਿਆ ਕਿ ਇਨਾਂ ਦੋਵੇਂ ਚੋਰਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਿਥੋ ਇਨ੍ਹਾਂ ਦਾ ਦੋ ਦਿਨ ਦਾ ਰਿਮਾਂਡ ਮਿਲਿਆ ਹੈ। ਉਨ੍ਹਾਂ ਦਸਿਆ ਕਿ ਇਨ੍ਹਾਂ ਦੋਵਾਂ ਨੇ ਜਿਲ੍ਹਾ ਹੁਸ਼ਿਆਰਪੁਰ ਦੇ ਮੇਹਟੀਆਣਾਨ, ਕਪੂਰਥਲਾ ਦੇ ਫਗਵਾੜਾ ਅਤੇ ਜਲੰਧਰ ਦੇ ਆਦਮਪੁਰ ਹਲਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਹੈ ਅਤੇ ਇਨ੍ਹਾਂ ਹੋਈਆਂ ਚੋਰੀਆਂ ਸਬੰਧੀ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ਼ ਹਨ। ਉਨ੍ਹਾਂ ਕਿਹਾ ਮਾਮਲੇ ਦੀ ਡੂੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ।"/>
jalandhar

ਥਾਣਾ ਪਤਾਰਾ ਦੀ ਪੁਲਿਸ ਨੇ 18 ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਸ਼ਾਤਿਰ ਚੋਰਾਂ ਨੂੰ ਕੀਤਾ ਕਾਬੂ

ਥਾਣਾ ਪਤਾਰਾ ਦੀ ਪੁਲਿਸ ਨੇ 18 ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਸ਼ਾਤਿਰ ਚੋਰਾਂ ਨੂੰ ਕੀਤਾ ਕਾਬੂ
ਮੋਟਰਸਾਇਕਲ ਤੇ ਜਾ ਰਹੇ ਸਨ ਐਲ.ਈ.ਡੀ ਵੇਚਣ, ਦੋਵਾਂ ਨੂੰ ਨਾਕੇ ਤੇ ਦਬੋਚਿਆ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਐਸ.ਐਸ.ਪੀ ਦਿਹਾਤੀ ਜਲੰਧਰ ਨਵਜੋਤ ਸਿੰਘ ਮਾਹਲ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਜਲੰਧਰ ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ ਵਿੰਡੀ ਮੁਹਿੰਮ ਤਹਿਤ ਥਾਣਾ ਪਤਾਰਾ ਦਿਹਾਤੀ ਦੀ ਪੁਲਿਸ ਨੇ ਕੰਗਣੀਵਾਲ ਨਹਿਰ ਪੁੱਲੀ ਤੇ ਨਾਕੇ ਦੋਰਾਨ ਦੋ ਸ਼ਾਤਿਰ ਚੋਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦੇ ਹਲਕਾ ਆਦਮਪੁਰ ਡੀਐਸਪੀ ਹਰਿੰਦਰ ਸਿੰਘ ਮਾਨ ਨੇ ਦਸਿਆ ਕਿ ਕੰਗਣੀਵਾਲ ਨਹਿਰ ਪੁੱਲੀ ਤੇ ਥਾਣਾ ਪਤਾਰਾ ਮੁੱਖੀ ਐਸ.ਆਈ ਰਣਜੀਤ ਸਿੰਘ ਦੀ ਅਗਵਾਹੀ ਵਿੱਚ ਏ.ਐਸ.ਆਈ ਰਾਮ ਪ੍ਰਕਾਸ਼ ਅਤੇ ਮੁਲਾਜ਼ਮਾਂ ਵਲੋਂ ਸ਼ਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਜਿਸ ਦੋਰਾਨ ਪਿੰਡ ਕਬੂਲਪੁਰ ਵਲੋਂ ਦੋ ਨੋਜਵਾਨ ਪਲੈਟਿਨਾਂ ਮੋਟਰਸਾਇਕਲ ਨੰਬਰ ਪੀਬੀ08-ਬੀ.ਡੀ-2636 ਤੇ ਕੰਗਣੀਵਾਲ ਦੀ ਤਰਫ ਆ ਰਹੇ ਸਨ। ਪਿੱਛੇ ਬੈਠੇ ਨੋਜਵਾਨ ਦੇ ਹੱਥ ਵਿੱਚ ਇੱਕ ਵੱਡਾ ਬੋਰਾ ਸੀ। ਜਿਸ ਵਿੱਚੋਂ ਦੋ ਐਲ.ਈ.ਡੀਆਂ, ਇੱਕ ਸਪੀਰਕ ਪੋ੍ਰਜਾਕਟ ਬਰਾਮਦ ਹੋਇਆ। ਜਿਨ੍ਹਾਂ ਨੂੰ ਕਾਬੂ ਕਰਕੇ ਦੋਵਾਂ ਖਿਲਾਫ ਥਾਣਾ ਪਤਾਰਾ ਵਿਖੇ ਮਾਮਲਾ ਦਰਜ਼ ਕੀਤਾ ਗਿਆ।                                                                        ਦੋਵੇਂ ਨੋਜਵਾਨਾਂ ਦੀ ਪਹਿਚਾਣ ਹਰਪ੍ਰੀਤ ਸਿੰਘ ਹੈਪੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਮੁੱਖਲੀਆਣਾ ਨਜ਼ੀਦਕ ਮੇਹਟੀਆਣਾ ਅਤੇ ਦੂਜੇ ਦੀ ਪਹਿਚਾਣ ਸੰਦੀਪ ਪੁੱਤਰ ਸਵ. ਤਰਸੇਮ ਸਿੰਘ ਵਾਸੀ ਗੀਤਾ ਕਾਲੋਨੀ ਜਲੰਧਰ ਵਜੋਂ ਹੋਈ ਹੈ। ਡੀਐਸਪੀ ਹਰਦਿੰਰ ਸਿੰਘ ਮਾਨ ਨੇ ਦਸਿਆ ਕਿ ਇਨ੍ਹਾਂ ਦੋਵਾਂ ਪਾਸੋਂ ਕੀਤੀ ਗਈ ਪੁਛਗਿੱਛ ਦੋਰਾਨ ਪਤਾ ਚਲਿਆ ਕਿ ਇਨ੍ਹਾਂ ਦੋਵਾਂ ਨੇ 18 ਚੋਰੀਆਂ ਦੀ ਵਾਰਦਾਤ ਨੂੰ ਅੰਜਾਮ ਦਿਤਾ ਹੈ। ਉਨ੍ਹਾਂ ਦਸਿਆ ਕਿ ਇਹ ਜੰਡੂ ਸਿੰਘਾ ਵਿਖੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਜਿਥੇ ਇਨ੍ਹਾਂ ਨੇ ਵੱਖ-ਵੱਖ ਥਾਂਵਾ ਤੋਂ ਚੋਰੀ ਕੀਤਾ ਹੋਇਆ ਸਮਾਨ ਉਸ ਕਿਰਾਏ ਦੇ ਮਕਾਨ ਵਿੱਚ ਰਖਿਆ ਹੋਇਆ ਹੈ। ਜਿਥੋ ਪੁਲਿਸ ਨੂੰ ਤਿੰਨ ਐਲ.ਈ.ਡੀ 32 ਇੱਚ, ਤਿੰਨ ਐਲ.ਈ.ਡੀ 42 ਇੰਚ, 2 ਗੈਸ ਭੱਠੀਆਂ, ਇੱਕ ਚੁੱਲਾ ਸਮੇਤ ਪਾਇਪ, ਇੱਕ ਵਾਟਰ ਫਿਲਟਰ, ਕੰਪਿਉਟਰ ਸੈਟ, ਛੱਤ ਵਾਲਾ ਪੱਖਾ, ਕੰਪਿਉਟਰ ਸਕਰੀਨਾਂ 18 ਇੰਚ, ਸਿੰਗਲ ਗੈਲ ਚੁੱਲਾ, ਇੱਕ ਡਬਲ ਗੈਸ ਚੁੱਲਾ, 9 ਗੈਸ ਸਿਲੰਡਰ, ਇੱਕ ਸਪਿਰਟ ਏ.ਸੀ ਪੈਨਾਸੋਨਿਕ, ਇੱਕ ਵਿੰਡੋ ਏ.ਸੀ ਵੋਲਟਾਜ, ਇੱਕ ਇੰਨਵਰਟਰ, ਇੱਕ ਯੂ.ਪੀ ਐਸ, ਡੀ.ਵੀ.ਡੀ ਪਲੈਅਰ, ਇੱਕ ਫਰਿਜ਼ ਵਰਲਪੂਲ, ਇੱਕ ਪੰਜ ਸੀਟਰ ਸੋਫਾ ਸੈਟ, ਤਿੰਨ ਪਲਾਸਟਿਕ ਕੁਰਸੀਆਂ, ਇੱਕ ਘੁੰਮਣ ਵਾਲੀ ਕੁਰਸੀ ਆਦਿ ਬਰਾਮਦ ਕੀਤੇ ਹਨ। ਐਸ.ਐਚ.ਉ ਪਤਾਰਾ ਰਣਜੀਤ ਸਿੰਘ ਨੇ ਦਸਿਆ ਕਿ ਇਨਾਂ ਦੋਵੇਂ ਚੋਰਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਿਥੋ ਇਨ੍ਹਾਂ ਦਾ ਦੋ ਦਿਨ ਦਾ ਰਿਮਾਂਡ ਮਿਲਿਆ ਹੈ। ਉਨ੍ਹਾਂ ਦਸਿਆ ਕਿ ਇਨ੍ਹਾਂ ਦੋਵਾਂ ਨੇ ਜਿਲ੍ਹਾ ਹੁਸ਼ਿਆਰਪੁਰ ਦੇ ਮੇਹਟੀਆਣਾਨ, ਕਪੂਰਥਲਾ ਦੇ ਫਗਵਾੜਾ ਅਤੇ ਜਲੰਧਰ ਦੇ ਆਦਮਪੁਰ ਹਲਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਹੈ ਅਤੇ ਇਨ੍ਹਾਂ ਹੋਈਆਂ ਚੋਰੀਆਂ ਸਬੰਧੀ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ਼ ਹਨ। ਉਨ੍ਹਾਂ ਕਿਹਾ ਮਾਮਲੇ ਦੀ ਡੂੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Tags