ਜਲੰਧਰ ਅਮਰਜੀਤ ਸਿੰਘ- ਦਰਬਾਰ ਸਖੀ ਸਰਵਰ ਪੀਰ ਲੱਖਾਂ ਦਾ ਦਾਤਾ ਜੰਡੂ ਸਿੰਘਾ ਜਲੰਧਰ ਵਿਖੇ ਮੁੱਖ ਗੱਦੀ ਨਸ਼ੀਨ ਬਾਬਾ ਰਾਂਮੇ ਸ਼ਾਹ ਦੀ ਵਿਸ਼ੇਸ਼ ਦੇਖਰੇਖ ਹੇਠ ਹਰ ਸਾਲ ਕਰਵਾਇਆ ਜਾਣ ਵਾਲਾ ਸਲਾਨਾਂ ਜੋੜ ਮੇਲਾ ਇਸ ਸਾਲ ਨਹੀਂ ਕਰਵਾਇਆ ਜਾ ਰਿਹਾ, ਜੋ ਕਿ ਪ੍ਰਬੰਧਕਾਂ ਵਲੋਂ ਰੱਦ ਕਰ ਦਿਤਾ ਗਿਆ ਹੈ। ਜਾਣਕਾਰੀ ਦਿੰਦੇ ਬਾਬਾ ਰਾਂਮੇ ਸ਼ਾਹ, ਲਖਵੀਰ ਕੁਮਾਰ, ਗੁਰਨਾਮ ਚੰਦ, ਹਰਜਸਦੀਪ ਸਿੰਘ, ਗੁਰਨਾਮ ਸਿੰਘ, ਮੁਨੀਸ਼ ਕੁਮਾਰ, ਬਿੱਟੂ, ਸਾਬੀ, ਸੁਰਜੀਤ ਪਾਲ, ਸੰਸਾਰ ਸਿੰਘ, ਪ੍ਰਧਾਨ ਸਾਂਈ ਮਧੂ ਸ਼ਾਹ ਜਲੰਧਰ ਵਾਲੇ, ਜਗਤ ਰਾਮ ਨੇ ਦਸਿਆ ਕਿ ਇਹ ਮੇਲਾ 9 ਜੁਲਾਈ ਨੂੰ ਹਰ ਸਾਲ ਕਰਵਾਇਆ ਜਾਂਦਾ ਹੈ। ਸਰਕਾਰ ਵਲੋਂ ਕੋਰੋਨਾ ਵਾਇਰਸ ਸਬੰਧੀ ਜਾਰੀ ਹੁੱਕਮਾਂ ਦੀ ਪਾਲਣਾ ਕਰਦੇ ਹੋਏ ਇਹ ਮੇਲਾ ਇਸ ਸਾਲ ਰੱਦ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਪੀਰਾਂ ਦੇ ਦਰਬਾਰ ਤੇ ਸਮੂਹ ਪਰਿਵਾਰ ਵਲੋਂ ਲਾਕ-ਡਾਊਨ ਦੀ ਪਾਲਣਾ ਕਰਦੇ ਹੋਏ 9 ਜੁਲਾਈ ਸਿਰਫ ਝੰਡੇ ਅਤੇ ਚਾਂਦਰ ਦੀ ਰਸਮ ਨਿਭਾਈ ਜਾਵੇਗੀ ਅਤੇ ਸੰਗਤਾਂ ਦਾ ਇਕੱਠ ਨਹੀਂ ਕੀਤਾ ਜਾਵੇਗਾ। ਮੁੱਖ ਗੱਦੀ ਨਸ਼ੀਨ ਬਾਬਾ ਰਾਂਮੇ ਸ਼ਾਹ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਸ ਕੋਰਨਾ ਵਾਇਰਸ ਸਬੰਧੀ ਜੋ ਸਰਕਾਰ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦਾ ਸਾਥ ਦੇਣਾਂ ਚਾਹੀਦਾ ਹੈ। ਤਾਂ ਜੋ ਇਸ ਬੀਮਾਰੀ ਨੂੰ ਜ੍ਹੜੋ ਖ਼ਤਮ ਕੀਤਾ ਜਾ ਸਕੇ।"/>
jalandhar

ਦਰਬਾਰ ਸਖੀ ਸਰਵਰ ਪੀਰ ਲੱਖਾਂ ਦਾ ਦਾਤਾ ਜੰਡੂ ਸਿੰਘਾ ਵਿਖੇ ਕਰਵਾਇਆ ਜਾਣ ਵਾਲਾ ਸਲਾ੍ਨਾ ਜੋੜ ਮੇਲਾ ਰੱਦ

ਜਲੰਧਰ ਅਮਰਜੀਤ ਸਿੰਘ- ਦਰਬਾਰ ਸਖੀ ਸਰਵਰ ਪੀਰ ਲੱਖਾਂ ਦਾ ਦਾਤਾ ਜੰਡੂ ਸਿੰਘਾ ਜਲੰਧਰ ਵਿਖੇ ਮੁੱਖ ਗੱਦੀ ਨਸ਼ੀਨ ਬਾਬਾ ਰਾਂਮੇ ਸ਼ਾਹ ਦੀ ਵਿਸ਼ੇਸ਼ ਦੇਖਰੇਖ ਹੇਠ ਹਰ ਸਾਲ ਕਰਵਾਇਆ ਜਾਣ ਵਾਲਾ ਸਲਾਨਾਂ ਜੋੜ ਮੇਲਾ ਇਸ ਸਾਲ ਨਹੀਂ ਕਰਵਾਇਆ ਜਾ ਰਿਹਾ, ਜੋ ਕਿ ਪ੍ਰਬੰਧਕਾਂ ਵਲੋਂ ਰੱਦ ਕਰ ਦਿਤਾ ਗਿਆ ਹੈ। ਜਾਣਕਾਰੀ ਦਿੰਦੇ ਬਾਬਾ ਰਾਂਮੇ ਸ਼ਾਹ, ਲਖਵੀਰ ਕੁਮਾਰ, ਗੁਰਨਾਮ ਚੰਦ, ਹਰਜਸਦੀਪ ਸਿੰਘ, ਗੁਰਨਾਮ ਸਿੰਘ, ਮੁਨੀਸ਼ ਕੁਮਾਰ, ਬਿੱਟੂ, ਸਾਬੀ, ਸੁਰਜੀਤ ਪਾਲ, ਸੰਸਾਰ ਸਿੰਘ, ਪ੍ਰਧਾਨ ਸਾਂਈ ਮਧੂ ਸ਼ਾਹ ਜਲੰਧਰ ਵਾਲੇ, ਜਗਤ ਰਾਮ ਨੇ ਦਸਿਆ ਕਿ ਇਹ ਮੇਲਾ 9 ਜੁਲਾਈ ਨੂੰ ਹਰ ਸਾਲ ਕਰਵਾਇਆ ਜਾਂਦਾ ਹੈ। ਸਰਕਾਰ ਵਲੋਂ ਕੋਰੋਨਾ ਵਾਇਰਸ ਸਬੰਧੀ ਜਾਰੀ ਹੁੱਕਮਾਂ ਦੀ ਪਾਲਣਾ ਕਰਦੇ ਹੋਏ ਇਹ ਮੇਲਾ ਇਸ ਸਾਲ ਰੱਦ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਪੀਰਾਂ ਦੇ ਦਰਬਾਰ ਤੇ ਸਮੂਹ ਪਰਿਵਾਰ ਵਲੋਂ ਲਾਕ-ਡਾਊਨ ਦੀ ਪਾਲਣਾ ਕਰਦੇ ਹੋਏ 9 ਜੁਲਾਈ ਸਿਰਫ ਝੰਡੇ ਅਤੇ ਚਾਂਦਰ ਦੀ ਰਸਮ ਨਿਭਾਈ ਜਾਵੇਗੀ ਅਤੇ ਸੰਗਤਾਂ ਦਾ ਇਕੱਠ ਨਹੀਂ ਕੀਤਾ ਜਾਵੇਗਾ। ਮੁੱਖ ਗੱਦੀ ਨਸ਼ੀਨ ਬਾਬਾ ਰਾਂਮੇ ਸ਼ਾਹ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਸ ਕੋਰਨਾ ਵਾਇਰਸ ਸਬੰਧੀ ਜੋ ਸਰਕਾਰ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦਾ ਸਾਥ ਦੇਣਾਂ ਚਾਹੀਦਾ ਹੈ। ਤਾਂ ਜੋ ਇਸ ਬੀਮਾਰੀ ਨੂੰ ਜ੍ਹੜੋ ਖ਼ਤਮ ਕੀਤਾ ਜਾ ਸਕੇ।

Tags