jalandhar

ਗ੍ਰਾਮ ਪੰਚਾਇਤ ਬੋਲੀਨਾ ਦੁਆਬਾ ਵਲੋਂ ਸੰਤ ਬਾਬਾ ਹਰਜਿੰਦਰ ਸਿੰਘ ਚਾਹ ਵਾਲਿਆਂ ਦਾ ਵਿਸ਼ੇਸ਼ ਸਨਮਾਨ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਰਕਲ ਪਤਾਰਾ ਜਲੰਧਰ ਦੇ ਪਿੰਡ ਬੋਲੀਨਾ ਦੌਆਬਾ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਗੁਰਦੁਆਰਾ ਡੇਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਜੀ ਦਾ ਲਾਕ-ਡਾਊਨ ਦੌਰਾਨ ਲੋ੍ਹੜਵੰਦਾਂ ਲਈ ਅੱਣਥੱਕ ਸੇਵਾਵਾਂ ਨਿਭਾਉਣ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਯੂਨੀਅਨ ਪੂਰਬੀ ਬਲਾਕ ਦੇ ਪ੍ਰਧਾਨ ਅਤੇ ਪਿੰਡ ਬੋਲੀਨਾ ਦੌਆਬਾ ਦੇ ਸਰਪੰਚ ਕੁਲਵਿੰਦਰ ਬਾਘਾ, ਪੰਚ ਭੁਪਿੰਦਰ ਸਿੰਘ, ਪੰਚ ਹਰਪ੍ਰੀਤ ਸਿੰਘ, ਪੰਚ ਕਿਰਨ ਅਰੌੜਾ, ਪੰਚ ਰੁਪਿੰਦਰ ਕੌਰ, ਭਾਈ ਜਗਦੇਵ ਸਿੰਘ ਪੇਂਟਰ, ਪ੍ਰੌਫੈਸਰ ਹਰਬੰਸ ਸਿੰਘ ਬੋਲੀਨਾ, ਪ੍ਰੀਤਮ ਸਿੰਘ, ਮੁਕੇਸ਼ ਕੁਮਾਰ ਬਾਘਾ, ਹਰਜਿੰਦਰ ਕੁਮਾਰ, ਪ੍ਰੋਫੈਸਰ ਮਨਜਿੰਦਰ ਸਿੰਘ ਨੇ ਪ੍ਰੈਸ ਨਾਲ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਡੇਰਾ ਸੰਤ ਸਾਗਰ ਚਾਹ ਵਾਲਾ ਦੇ ਮਹਾਂਪੁਰਖਾਂ ਦੇ ਵਿਸ਼ੇਸ਼ ਉਪਰਾਲੇ ਨਾਲ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਕਰੌਨਾ ਮਹਾਂਮਾਰੀ ਦੌਰਾਨ ਜਰੂਰਤਮੰਦ ਪਰਿਵਾਰਾਂ ਲਈ ਗੁਰੂ ਕੇ ਲੰਗਰਾਂ ਦੀ ਸੇਵਾ ਗੁਰੂਦੁਆਰਾ ਸੰਤ ਸਾਗਰ ਚਾਹ ਵਾਲਿਆ ਵੱਲੋਂ ਨਿਰੰਤਰ ਕੀਤੀ ਗਈ। ਇਸ ਸੇਵਾ ਮੌਕੇ ਰੋਜ਼ਾਨਾਂ ਹਜਾਰਾਂ ਸੰਗਤਾਂ ਲਈ ਗੁਰੂ ਕੇ ਲੰਗਰ ਤਿਆਰ ਕਰਕੇ ਉਨ੍ਹਾਂ ਨੂੰ ਛਕਾਏ ਜਾਂਦੇ ਸਨ ਅਤੇ ਸਰਕਲ ਪਤਾਰਾ ਦੇ ਨਾਲ-ਨਾਲ ਸ਼ਹਿਰ ਜਲੰਧਰ ਵਿੱਚ ਲੋ੍ਹੜਵੰਦਾਂ ਅਤੇ ਪੁਲਿਸ ਨਮੁਲਾਜ਼ਮਾਂ ਲਈ ਭੇਜੇ ਜਾਂਦੇ ਸਨ। ਜੋ ਕਿ ਗੁਰੂ ਘਰ ਵਿੱਖੇ ਸੰਗਤਾਂ ਅਤੇ ਸੇਵਾਦਾਰ ਤਿਆਰ ਕਰਕੇ ਰੋਜ਼ਾਨਾਂ ਹੀ ਲੋ੍ਹੜਵੰਦਾਂ ਤੱਕ ਪੁਹੁੱਚਾਏ ਜਾਂਦੇ ਸਨ। ਇਸ ਮੌਕੇ ਸਰਪੰਚ ਕੁਲਵਿੰਦਰ ਬਾਘਾ ਨੇ ਕਿਹਾ ਜਿਥੇ ਸਾਰੇ ਸੰਸਾਰ ਵਿੱਚ ਬੇਰੁਜ਼ਗਾਰੀ ਤੇ ਭੁੱਖਮਰੀ ਵਰਗੇ ਹਾਲਾਤ ਪੈਦਾ ਹੋ ਗਏ ਸਨ ਤੇ ਹਰ ਇੱਕ ਦਾ ਜੀਵਨ ਬਸਰ ਕਰਨਾ ਮੁਸ਼ਕਿਲ ਹੋ ਗਿਆ ਸੀ ਇਹੋ ਜਿਹੇ ਸਮੇਂ ਵਿੱਚ ਹਾਲਾਤ ਦਿਨ ਪ੍ਰਤੀ ਦਿਨ ਬਹੁਤ ਹੀ ਖਰਾਬ ਹੋ ਰਹੇ ਸਨ। ਇਸ ਸਮੇਂ ਵਿੱਚ ਮਹਾਪੁਰਖਾਂ ਨੇ ਲੋ੍ਹੜਵੰਦਾਂ ਲਈ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ। ਇਸ ਉਪਰਾਲੇ ਲਈ ਸੰਤ ਬਾਬਾ ਹਰਜਿੰਦਰ ਸਿੰਘ ਜੀ ਦਾ ਸਾਰਿਆਂ ਵਲੋਂ ਧੰਨਵਾਦ ਕੀਤਾ ਗਿਆ।

Tags