ਆਦਮਪੁਰ 07 ਜੁਲਾਈ (ਬਲਬੀਰ ਸਿੰਘ ਕਰਮ, ਕਰਮਵੀਰ ਸਿੰਘ)- ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਆਦਮਪੁਰ ਵਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਵਾਟਰ ਕੁਲਰ ਪ੍ਰਧਾਨ ਰਾਜ ਕੁਮਾਰ ਪਾਲ ਦੀ ਅਗਵਾਈ ਵਿੱਚ ਲਗਾਏ ਗਏ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪੀ. ਆਰ.ਓ ਅਕਸ਼ੇਦੀਪ ਸ਼ਰਮਾਂ ਨੇਂ ਦੱਸਿਆ ਕਿ ਕਲੱਬ ਵੱਲੋਂ ਪਬਲਿਕ ਡੀਲਿੰਗ ਵਾਲੇ ਦੋ ਸਥਾਨਾਂ ਸਿਵਲ ਹਸਪਤਾਲ, ਪੁਲਿਸ ਥਾਣਾ ਆਦਮਪੁਰ  ਅਤੇ ਮੇਨ ਬਾਜ਼ਾਰ ਵਿਖੇ ਦੇਵੀ ਮੰਦਿਰ ਨਜ਼ਦੀਕ ਵਾਟਰ ਕੁਲਰ ਲਾਏ ਗਏ ਹਨ ਜਿਸ ਨਾਲ ਆਮ ਲੋਕਾਂ ਲਈ ਗਰਮੀ ਦੇ ਮੌਸਮ ਵਿੱਚ ਠੰਡਾ ਜੱਲ ਉਪਲੱਬਧ ਰਹੇਗਾ। ਇਸ ਮੌਕੇ ਪ੍ਰਧਾਨ ਰਾਜ ਕੁਮਾਰ ਪਾਲ ਨੇ ਦੱਸਿਆ ਕਿ ਉਨਾਂ ਦੇ ਮਨ ਵਿੱਚ ਇਹ ਵਿਚਾਰ ਪਹਿਲਾਂ ਤੋਂ ਹੀ ਸੀ ਕਿ ਆਮ ਲੋਕਾਂ ਦੀ ਜਰੂਰਤ ਅਨੁਸਾਰ ਇਨਾਂ ਸਥਾਨਾਂ ਤੇ ਵਾਟਰ ਕੂਲਰ ਲਗਾਉਣੇ ਹਨ ਤੇ ਅੱਜ ਪ੍ਰਧਾਨ ਬਣਨ ਉਪਰੰਤ ਉਨਾਂ ਪਹਿਲਾ ਪ੍ਰੋਜੈਕਟ ਇਸੇ ਨੂੰ ਬਣਾਇਆ।ਉਨਾਂ ਦੱਸਿਆ ਕਿ ਇਹ ਵਾਟਰ ਕੂਲਰ 1.20 ਲੱਖ ਦੀ ਲਾਗਤ ਨਾਲ ਲਗਾਏ ਗਏ ਹਨ। ਉਨਾਂ ਕਿਹਾ ਕਿ ਲਾਇਨਜ਼ ਕਲੱਬ ਆਦਮਪੁਰ  ਸਮਾਜ ਸੇਵਾ ਦੇ ਕੰਮਾ ਵਿੱਚ ਹਮੇਸ਼ਾ ਅੱਗੇ ਰਹੀ ਹੈ ਤੇ ਲੋਕਾਂ ਦੀ ਸੇਵਾ ਕਰਨਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ । ਇਸ ਮੌਕੇ ਨਾਇਬ ਤਹਿਸੀਲਦਾਰ ਵਰਿੰਦਰ ਭਾਟੀਆ, ਥਾਣਾ ਮੁਖੀ ਗੁਰਿੰਦਰਜੀਤ ਨਾਗਰਾ, ਐਸ.ਐਮ.ਓ ਭੁਪਿੰਦਰ ਸਿੰਘ ਰੰਧਾਵਾ ਨੇ ਵੱਖ ਵੱਖ ਸਥਾਨਾਂ ਤੇ ਇਸਦਾ ਉਦਘਾਟਨ ਕੀਤਾ।ਇਸ ਮੌਕੇ ਵਿਸ਼ੇਸ਼ ਤੌਰ ਤੇ  ਦਸ਼ਵਿੰਦਰ ਕੁਮਾਰ ਚਾਂਦ, ਸੱਤਪਾਲ ਬਜਾਜ਼, , ਖੜਕ ਸਿੰਘ, ਰਾਜ਼ਿੰਦਰ ਪ੍ਰਸ਼ਾਦ,ਅਮ੍ਰਿਤਪਾਲ ਸਿੰਘ, ਵਿਸ਼ਾਲ ਵਰਮਾ, ਬਲਰਾਮ ਵਰਮਾ, ਪ੍ਰਵੀਨ ਟੰਡਨ, ਰਾਕੇਸ਼ ਚੋਡਾ,  ਸ਼ੁਸ਼ੀਲ ਡੋਗਰਾ, ਰਾਜਿੰਦਰ ਵਰਮਾਂ,ਗੋਵਿੰਦਰ ਵਰਮਾਂ,ਅਮਰਜੀਤ  ਭੋਗਪੁਰੀਆ, ਮਨਮੋਹਨ ਸਿੰਘ ਬਾਬਾ, ਵਿਨੋਦ ਟੰਡਨ,ਕਮਲਜੀਤ ਰਾਏ, ਰਫੀ ਚੱਠਾ ਅਤੇ ਹੋਰ ਲਾਇਨਜ਼ ਮੈਂਬਰ ਹਾਜ਼ਿਰ ਸਨ ।
"/>
jalandhar

ਲਾਇਨਜ਼ ਕਲੱਬ ਆਦਮਪੁਰ ਨੇ ਲਗਾਏ ਤਿੰਨ ਵਾਟਰ ਕੂਲਰ 

ਆਦਮਪੁਰ 07 ਜੁਲਾਈ (ਬਲਬੀਰ ਸਿੰਘ ਕਰਮ, ਕਰਮਵੀਰ ਸਿੰਘ) ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਆਦਮਪੁਰ ਵਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਵਾਟਰ ਕੁਲਰ ਪ੍ਰਧਾਨ ਰਾਜ ਕੁਮਾਰ ਪਾਲ ਦੀ ਅਗਵਾਈ ਵਿੱਚ ਲਗਾਏ ਗਏ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪੀ. ਆਰ.ਓ ਅਕਸ਼ੇਦੀਪ ਸ਼ਰਮਾਂ ਨੇਂ ਦੱਸਿਆ ਕਿ ਕਲੱਬ ਵੱਲੋਂ ਪਬਲਿਕ ਡੀਲਿੰਗ ਵਾਲੇ ਦੋ ਸਥਾਨਾਂ ਸਿਵਲ ਹਸਪਤਾਲ, ਪੁਲਿਸ ਥਾਣਾ ਆਦਮਪੁਰ  ਅਤੇ ਮੇਨ ਬਾਜ਼ਾਰ ਵਿਖੇ ਦੇਵੀ ਮੰਦਿਰ ਨਜ਼ਦੀਕ ਵਾਟਰ ਕੁਲਰ ਲਾਏ ਗਏ ਹਨ ਜਿਸ ਨਾਲ ਆਮ ਲੋਕਾਂ ਲਈ ਗਰਮੀ ਦੇ ਮੌਸਮ ਵਿੱਚ ਠੰਡਾ ਜੱਲ ਉਪਲੱਬਧ ਰਹੇਗਾ। ਇਸ ਮੌਕੇ ਪ੍ਰਧਾਨ ਰਾਜ ਕੁਮਾਰ ਪਾਲ ਨੇ ਦੱਸਿਆ ਕਿ ਉਨਾਂ ਦੇ ਮਨ ਵਿੱਚ ਇਹ ਵਿਚਾਰ ਪਹਿਲਾਂ ਤੋਂ ਹੀ ਸੀ ਕਿ ਆਮ ਲੋਕਾਂ ਦੀ ਜਰੂਰਤ ਅਨੁਸਾਰ ਇਨਾਂ ਸਥਾਨਾਂ ਤੇ ਵਾਟਰ ਕੂਲਰ ਲਗਾਉਣੇ ਹਨ ਤੇ ਅੱਜ ਪ੍ਰਧਾਨ ਬਣਨ ਉਪਰੰਤ ਉਨਾਂ ਪਹਿਲਾ ਪ੍ਰੋਜੈਕਟ ਇਸੇ ਨੂੰ ਬਣਾਇਆ।ਉਨਾਂ ਦੱਸਿਆ ਕਿ ਇਹ ਵਾਟਰ ਕੂਲਰ 1.20 ਲੱਖ ਦੀ ਲਾਗਤ ਨਾਲ ਲਗਾਏ ਗਏ ਹਨ। ਉਨਾਂ ਕਿਹਾ ਕਿ ਲਾਇਨਜ਼ ਕਲੱਬ ਆਦਮਪੁਰ  ਸਮਾਜ ਸੇਵਾ ਦੇ ਕੰਮਾ ਵਿੱਚ ਹਮੇਸ਼ਾ ਅੱਗੇ ਰਹੀ ਹੈ ਤੇ ਲੋਕਾਂ ਦੀ ਸੇਵਾ ਕਰਨਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ । ਇਸ ਮੌਕੇ ਨਾਇਬ ਤਹਿਸੀਲਦਾਰ ਵਰਿੰਦਰ ਭਾਟੀਆ, ਥਾਣਾ ਮੁਖੀ ਗੁਰਿੰਦਰਜੀਤ ਨਾਗਰਾ, ਐਸ.ਐਮ.ਓ ਭੁਪਿੰਦਰ ਸਿੰਘ ਰੰਧਾਵਾ ਨੇ ਵੱਖ ਵੱਖ ਸਥਾਨਾਂ ਤੇ ਇਸਦਾ ਉਦਘਾਟਨ ਕੀਤਾ।ਇਸ ਮੌਕੇ ਵਿਸ਼ੇਸ਼ ਤੌਰ ਤੇ  ਦਸ਼ਵਿੰਦਰ ਕੁਮਾਰ ਚਾਂਦ, ਸੱਤਪਾਲ ਬਜਾਜ਼, , ਖੜਕ ਸਿੰਘ, ਰਾਜ਼ਿੰਦਰ ਪ੍ਰਸ਼ਾਦ,ਅਮ੍ਰਿਤਪਾਲ ਸਿੰਘ, ਵਿਸ਼ਾਲ ਵਰਮਾ, ਬਲਰਾਮ ਵਰਮਾ, ਪ੍ਰਵੀਨ ਟੰਡਨ, ਰਾਕੇਸ਼ ਚੋਡਾ,  ਸ਼ੁਸ਼ੀਲ ਡੋਗਰਾ, ਰਾਜਿੰਦਰ ਵਰਮਾਂ,ਗੋਵਿੰਦਰ ਵਰਮਾਂ,ਅਮਰਜੀਤ  ਭੋਗਪੁਰੀਆ, ਮਨਮੋਹਨ ਸਿੰਘ ਬਾਬਾ, ਵਿਨੋਦ ਟੰਡਨ,ਕਮਲਜੀਤ ਰਾਏ, ਰਫੀ ਚੱਠਾ ਅਤੇ ਹੋਰ ਲਾਇਨਜ਼ ਮੈਂਬਰ ਹਾਜ਼ਿਰ ਸਨ ।
Tags