jalandhar

ਜੰਡੂ ਸਿੰਘਾ ਵਿਖੇ 55ਵਾਂ ਮਹਾਂਸ਼ਿਵਰਾਤਰੀ ਅਤੇ ਸੰਤ ਸੰਮੇਲਨ 21 ਫਰਵਰੀ ਨੂੰ

ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਦੇ ਪੁਰਾਤਨ ਸ਼੍ਰੀ ਰਘੂਨਾਥ ਸ਼ਿਵ ਮੰਦਿਰ ਵਿਖੇ ਸੱਚਖੰਡ ਵਾਸੀ ਮਹੰਤ ਗੋਮਤੀ ਦਾਸ ਬੈਰਾਗੀ ਜੀ ਦੇ ਆਸ਼ੀਰਵਾਦ ਅਤੇ ਮਹੰਤ ਇੰਦਰ ਦਾਸ (ਮੈਘੋਵਾਲ ਵਾਲੇ) ਦੀ ਵਿਸ਼ੇਸ਼ ਅਗਵਾਹੀ ਵਿੱਚ 55ਵਾਂ ਮਹਾਂਸ਼ਿਵਰਾਤਰੀ ਅਤੇ ਸੰਤ ਸੰਮੇਲਨ ਮੁੱਖ ਸੇਵਾਦਾਰ ਮਹੰਤ ਪਵਨ ਦਾਸ ਦੀ ਵਿਸ਼ੇਸ਼ ਦੇਖਰੇਖ ਹੇਠ 20 ਅਤੇ 21 ਫਰਵਰੀ ਨੂੰ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਮਹੰਤ ਪਵਨ ਦਾਸ ਨੇ ਦਸਿਆ ਕਿ ਸ਼੍ਰੀ ਰਘੂਨਾਥ ਸ਼ਿਵ ਮੰਦਿਰ ਚੈਰੀਟੇਬਲ ਟਰੱਸਟ ਜੰਡੂ ਸਿੰਘਾ ਦੇ ਸਮੂਹ ਮੈਂਬਰਾਂ ਅਤੇ ਸੰਗਤਾਂ ਵਲੋਂ ਇਨ੍ਹਾਂ ਸਮਾਗਮਾਂ ਸਬੰਧੀ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ। ਉਨ੍ਹਾਂ ਦਸਿਆ ਇਨ੍ਹਾਂ ਸਮਾਗਮ ਸਬੰਧੀ 16 ਫਰਵਰੀ ਨੂੰ ਪ੍ਰਭਾਤ ਫੇਰੀਆਂ ਅਰੰਭ ਹੋਣਗੀਆਂ ਅਤੇ 20 ਫਰਵਰੀ ਨੂੰ ਸਵੇਰੇ 10 ਵਜੇ ਸ਼੍ਰੀ ਰਾਮਾਇਣ ਜੀ ਦੇ ਜਾਪ ਅਰੰਭ ਹੋਣਗੇ। ਜਿਨ੍ਹਾਂ ਦੇ ਭੋਗ 21 ਫਰਵਰੀ ਨੂੰ ਸਵੇਰੇ 10 ਪਾਏ ਜਾਣਗੇ ਉਪਰੰਤ ਹਵਨ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਹਵਨ ਉਪਰੰਤ ਸੰਤ ਸੰਮੇਲਨ ਹੋਵੇਗਾ ਜਿਸ ਵਿੱਚ ਪੁੱਜੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀ ਨਿਹਾਲ ਕਰਨਗੇ ਅਤੇ 1 ਵਜੇ ਦੁਪਹਿਰ ਝੰਡਾ ਚੜਾਉਣ ਦੀ ਰਸਮ ਐਸ.ਆਈ ਸੁਰਿੰਦਰ ਸ਼ਰਮਾਂ ਆਪਣੇ ਸ਼ੁੱਭ ਕਰ ਕਮਲਾਂ ਨਾਲ ਨਿਭਾਉਣਗੇ, ਭੰਡਾਰਾ 2 ਵਜੇ ਹੋਵੇਗਾ। ਮਹੰਤ ਪਵਨ ਦਾਸ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

Tags