jalandhar

ਮਾਘੀ ਦੇ ਸਬੰਧ ਵਿੱਚ ਫ੍ਰੀ ਮੈਡੀਕਲ ਕੈਂਪ ਦੋਰਾਨ 200 ਮਰੀਜਾਂ ਦੀ ਜਾਂਚ

ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਡੇਰਾ ਸਤਿਗੁਰੂ ਦਿਆਲ ਸਤਿਗੁਰੂ ਬਿੱਕਰਮਜੀਤ ਸਿੰਘ ਜੀ ਦੀ ਛੱਤਰ ਛਾਇਆ ਹੇਠ ਡੇਰਾ ਸਤਿਗੁਰੂ ਦਿਆਲ, ਸੁੰਦਰ ਨਗਰ ਨੂਰਪੁਰ ਕਾਲੋਨੀ ਵਿਖੇ ਜਨਤਾ ਹਸਪਤਾਲ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾ. ਜ਼ੀ.ਐਸ ਗਿੱਲ, ਡਾ. ਗੁਰਚੇਤਨ ਸਿੰਘ ਗਿੱਲ, ਡਾ. ਅਮੌਲਕ ਸਿੰਘ ਵਲੋਂ 200 ਦੇ ਕਰੀਬ ਲੋ੍ਹੜਵੰਦ ਮਰੀਜ਼ਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿਤੀਆਂ। ਇਸ ਕੈਂਪ ਦੋਰਾਨ ਮਰੀਜ਼ਾਂ ਦੀਆਂ ਹੱਡੀਆਂ ਅਤੇ ਜੋੜਾਂ ਦਾ ਚੈਅਕੱਪ ਡਾ. ਗੁਰਚੇਤਨ ਸਿੰਘ ਗਿੱਲ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ ਅਤੇ ਮਰੀਜ਼ਾਂ ਦੇ ਸ਼ੂਗਰ, ਬੀ.ਪੀ ਟੈਸਟ ਵੀ ਫ੍ਰੀ ਕੀਤੇ ਗਏ। ਇਹ ਜਾਣਕਾਰੀ ਮੈਨੇਜਰ ਅਮਰਜੀਤ ਸਿੰਘ ਧੋਗੜੀ ਵਲੋਂ ਪ੍ਰੈਸ ਨੂੰ ਦਿਤੀ ਗਈ। ਇਸ ਮੌਕੇ ਗੁਰਪ੍ਰੀਤ ਸਿੰਘ, ਰਜਨੀ, ਪਿ੍ਰੰਥੀ ਸਿੰਘ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

Tags