jalandhar

ਅੱਜ ਮੇਲੇ ਦੇ ਸਮਾਪਤੀ ਸਮਾਗਮ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਕਰਨਗੇ ਸ਼ਿਰਕਤ

ਗੁਰਦਾਸਪੁਰ 14 ਫਰਵਰੀ (ਗੁਲਸ਼ਨ ਕੁਮਾਰ)- ਸ੍ਰੀ ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਾਣਾ ਮੰਡੀ ਗੁਰਦਾਸਪੁਰ ਵਿਖੇ ਚੱਲ ਰਹੇ ‘ਖੇਤਰੀ ਸਰਸ ਮੇਲੇ’ ਦੇ ਕੱਲ੍ਹ 15 ਫਰਵਰੀ ਨੂੰ ਸਮਾਪਤੀ ਸਮਾਗਮ ਮੌਕੇ ਕੈਬਨਿਟ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸ੍ਰੀ ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਵਿਸ਼ੇਸ ਤੋਰ ’ਤੇ ਸ਼ਾਮ 5 ਵਜੇ ਸ਼ਿਰਕਤ ਕਰਨਗੇ। ਵਧੀਕ ਡਿਪਟੀ ਕਮਿਸ਼ਨਰ ਮੂਧਲ ਨੇ ਅੱਗੇ ਦੱਸਿਆ ਕਿ ‘ਖੇਤਰੀ ਸਰਸ ਮੇਲੇ’ ਦਾ ਇਕ ਦਿਨ ਬਾਕੀ ਰਹਿ ਗਿਆ ਹੈ ਭਾਵ 15 ਫਰਵਰੀ ਨੂੰ ਮੇਲਾ ਸਮਾਪਤ ਹੋ ਰਿਹਾ ਹੈ। ਉਨਾਂ ਦੱਸਿਆ ਕਿ ਮੇਲੇ ਦੇ ਆਖੀਰਲੇ ਦਿਨ ਕੱਲ੍ਹ 15 ਫਰਵਰੀ ਨੂੰ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਸ਼ਾਮ 5 ਵਜੇ ਤੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਤੇ ਲੋਕਾਂ ਦਾ ਮਨੋਰੰਜਨ ਕਰਨਗੇ। ਉਨਾਂ ਲੋਕਾਂ ਨੂੰ ਮੇਲੇ ਵਿਚ ਵੱਧ ਤੋਂ ਵੱਧ ਸ਼ਿਰਕਤ ਕਰਨ ਦੀ ਅਪੀਲ ਕੀਤੀ। ਵਧੀਕ ਡਿਪਟੀ ਕਮਿਸ਼ਨਰ ਮੂਧਲ ਨੇ ਦੱਸਿਆ ਕਿ ਗੁਰਦਾਸਪੁਰ ਜਿਲੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਕਲਾਕਾਰ ਇਥੇ ਪੁਹੰਚੇ ਹਨ ਅਤੇ ਆਪਣੇ-ਆਪਣੇ ਰਾਜਾਂ ਦੇ ਸੱਭਿਆਚਾਰਕ ਰੰਗ ਪੇਸ਼ ਕਰ ਰਹੇ ਹਨ। ਉਨਾਂ ਨੇ ਦੱਸਿਆ ਕਿ ‘ਖੇਤਰੀ ਸਰਸ ਮੇਲੇ’ ਵਿਚ ਪੰਜਾਬੀ ਗਾਇਕ ਕਲਾਕਾਰਾਂ ਵਲੋਂ ਆਪਣੀ ਕਲਾਕਾਰੀ ਦੇ ਜੋਰ ਵਿਖਾਏ ਜਾ ਰਹੇ ਹਨ ਅਤੇ 15 ਫਰਵਰੀ ਨੂੰ ਗਾਇਕਾ ਗੁਰਲੇਜ਼ ਅਖਤਰ ਸ਼ਿਰਕਤ ਕਰਨਗੇ । ਉਨਾਂ ਦੱਸਿਆ ਕਿ 15 ਫਰਵਰੀ ਨੂੰ ਲੱਕੀ ਡਰਾਅ ਵੀ ਕੱਢਿਆ ਜਾਵੇਗਾ, ਜਿਸ ਵਿਚ ਕਾਰ, ਬੁਲਟ ਮੋਟਰਸਾਈਕਲ, ਐਕਟਿਵਾ ਸਕੂਟਰੀ ਤੇ ਹੋਰ ਕਈ ਪ੍ਰਕਾਰ ਦੇ ਦਿੱਲ ਖਿੱਚਵੇਂ ਇਨਾਮ ਸ਼ਾਮਿਲ ਹਨ। ਮਹਿਜ 30 ਰੁਪਏ ਵਿਚ ਕੋਈ ਵਿਅਕਤੀ ਲੱਕੀ ਡਰਾਅ ਦੀ ਟਿਕਟ ਖਰੀਦ ਸਕਦਾ ਹੈ।

Tags