jalandhar

-ਪਿੰਡ ਟੂਟੋਮਜਾਰਾ ਵਿਖੇ 5 ਦਿਨਾਂ ਚੱਲਣ ਵਾਲਾ ਫੁੱਟਬਾਲ ਟੂਰਨਾਮੈਂਟ ਸ਼ੁਰੂ

ਹੁਸ਼ਿਆਰਪੁਰ-14 ਫਰਵਰੀ-ਦਲਜੀਤ ਅਜਨੋਹਾ-ਪਿੰਡ ਟੂਟੋਮਜਾਰਾ ਵਿਖੇ ਸਮੂਹ ਗਰਾਮ ਪੰਚਾਇਤ, ਨਗਰ ਨਿਵਾਸੀ ਤੇ ਪ੍ਰਵਾਸੀ ਭਾਰਤੀਆਂ ਵਲੋਂ ਫੁੱਟਬਾਲ ਟੂਰਨਾਮੈਂਟ ਆਰੰਭ ਕਰਵਾਇਆ ਗਿਆ ਇੱਸ ਟੂਰਨਾਂਂਮੈਟ ਵਿੱਚ ਇਲਾਕੇ ਦੀਆਂ16 ਪ੍ਰਮੁੱਖ ਟੀਮਾਂ ਨੇ ਭਾਗ ਲਿਆ
ਜਿਸਦਾ ਉਦਘਾਟਨ ਅੱਜ ਸੰਤ ਮਹਾਪੁਰਸ਼ਾਂ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ ਜਿਨਾ ਵਿੱਚ ਜਥੇਦਾਰ ਬਾਬਾ ਨਾਗਰ ਸਿੰਘ ਜੀ ਗੁਰਦੁਆਰਾ ਸ਼ਹੀਦ ਬਾਬਾ ਅੱਘੜ ਸਿੰਘ ਜੀ, ਸੰਤ ਬਾਬਾ ਮੱਖਣ ਸਿੰਘ ਜੀ ਮੌਜੂਦਾ ਗੱਦੀ ਨਸ਼ੀਨ ਕੁਟੀਆ ਸੰਤ ਬਾਬਾ ਦਲੇਲ ਸਿੰਘ ਜੀ ਤੇ ਸੰਤ ਬਾਬਾ ਬਲਬੀਰ ਸਿੰਘ ਸ਼ਾਸਤਰੀ ਜੀ ਸ਼ਾਮਿਲ ਸਨ ਇੱਸ ਮੌਕੇ ਟੂਰਨਾਮੈਂਟ ਦਾ ਉਦਘਾਟਨੀ ਮੈਚ ਬੱਢੋਆਣ ਸਰਦੁਲਾ ਪੁਰ ਤੇ ਮੁਗੋਵਾਲ ਦੀਆਂ ਟੀਮਾਂ ਵਿੱਚ ਖੇਡਿਆ ਗਿਆ ਇਨਾਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਹਿਚਾਣ ਸਰਪੰਚ ਸੁਨੀਲ ਕੁਮਾਰ ਸ਼੍ਰੀਧਰ ਜਗਤਾਰ ਸਿੰਘ, ਉਪਿੰਦਰ ਸਿੰਘ , ਰੋਮੀ ਮਾਨ, ਜਗਵਿੰਦਰ ਸਿੰਘ ਮਾਨ ਅਜਮੇਰ ਸਿੰਘ ,ਰਣਦੀਪ ਸਿੰਘ ਤੇ ਜਸਵਿੰਦਰ ਲੰਬੜ ਵਲੋਂ ਸਾਂਝੇਂ ਤੋਰ ਤੇ ਕੀਤੀ ਗਈ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਇੱਸ ਮੈਚ ਵਿੱਚ ਬੱਢੋਆਣ ਸਰਦੁਲਾ ਪੁਰ ਦੀ ਟੀਮ 3-0 ਨਾਲ ਜੇਤੂ ਰਹੀ ਦੂਸਰੇ ਮੈਚ ਵਿੱਚ ਸਕਰੂਲੀ ਨੇ ਕੁਕੜਾਂ ਨੂੰ 1-0 ਨਾਲ ਨਾਲ ਹਰਾਇੱਆ, ਤੀਸਰੇ ਮੈਚ ਵਿੱਚ ਜੰਡਿਆਲਾ ਨੇ ਬਾੜੀਆਂ ਦੀ ਟੀਮ ਨੂੰ ਪੈਨਾਲਟੀ ਕਿਕ ਰਾਂਹੀ ਹਰਾਇਆ ਤੇ ਚੌਥੇ ਮੈਚ ਵਿੱਚ ਮੈਹਗਰੋਵਾਲ ਦੀ ਟੀਮ ਨੇ ਨੰਗਲ ਖਿਡਾਰੀਆਂ ਦੀ ਟੀਮ ਨੂੰ 1-0 ਨਾਲ ਹਰਾਇਆ

Tags