ਜਲੰਧਰ 14 ਮਈ (ਜਸਵਿੰਦਰ ਬੱਲ)- ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਤੇ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਜਲੰਧਰ ਦੇ ਚੇਅਰਮੈਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰ-ਦਾਇਕ ਸੁਸਾਇਟੀ ਪੰਜਾਬ ਅਤੇ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਵਲੋਂ ਰਿਟਾ ਰਾਣੀ ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ, ਮਨਜੀਤ ਸੋਨੂੰ ਅਤੇ ਕਮਲ ਤੱਲਣ੍ਹ ਦੀ ਅਗਵਾਈ ਹੇਠ ਅਤੇ ਪਿੰਡ ਰਾਏਪੁਰ ਚਲੂਪਰ ਅਤੇ ਤਲਵੰਡੀ ਕਾਨਗੋ ਵਿੱਚ ਕੋਰੋਨਾ ਵਾਇਰਸ ਕਾਰਨ ਘਰਾਂ ਚ ਬੰਦ 300 ਦੇ ਕਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਦੀਆਂ ਚੀਜ਼ਾਂ ਜਿਵੇਂ ਆਟਾ,ਖੰਡ,ਚਾਹ ਪੱਤੀ, ਦਾਲ ਆਦਿ ਅਤੇ ਫਰੂਟ ਵੰਡਿਆ ਗਿਆ। ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਬੈਠ ਕੇ ਸਿਮਰਨ ਕਰਨ ਲਈ ਕਿਹਾ।ਇਸ ਦੇ ਨਾਲ ਸੰਤ ਨਿਰਮਲ ਦਾਸ ਜੀ ਨੇ ਕਿਹਾ ਕਿ ਜੇਕਰ ਤੁਹਾਡੇ ਇਲਾਕੇ ਚ ਕੋਈ ਬਿਮਾਰੀ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਨਾਲ ਨਫ਼ਰਤ ਨਾ ਕਰੋ ਅਸੀਂ ਬਿਮਾਰੀ ਨਾਲ ਲੜਨਾ ਹੈ ਬਿਮਾਰ ਨਾਲ ਨਹੀ। ਇਸ ਮੌਕੇ ਭੈਣ ਸੰਤੋਸ਼ ਕੁਮਾਰੀ ਨੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਦੌਰ ਵਿੱਚ ਸਾਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਇਸ ਲਾਕਡਾਉਨ ਵਿਚ ਆਪਣੇ ਬੱਚਿਆਂ ਨੂੰ ਘਰਾਂ ਅੰਦਰ ਬੈਠਾ ਕੇ ਪੜ੍ਹਾਈ ਕਰਵਾਉ ਅਤੇ ਇਸ ਪਾਸ ਦੇ ਲੋਕਾਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ਼੍ਰੀ ਰਾਜ ਕੁਮਾਰ ਡੋਗਰ, ਇੰਦਰਜੀਤ ਸਿੰਘ ਅਮਰਜੀਤ ਸਿੰਘ ਸੁਰਿੰਦਰ ਕਾਕਾ ਅਮਨਦੀਪ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਪ੍ਰਬੰਧਕਾਂ ਵੱਲੋਂ ਸੰਤ ਨਿਰਮਲ ਦਾਸ ਜੀ ਅਤੇ ਭੈਣ ਸੰਤੋਸ਼ ਕੁਮਾਰੀ ਜੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ"/>
jalandhar

ਤਲਵੰਡੀ ਕਾਨਗੋ ਅਤੇ ਰਾਏਪੁਰ ਚਲੂਪਰ ਚ ਸੰਤ ਬਾਬਾ ਨਿਰਮਲ ਦਾਸ ਜੀ ਨੇ 300 ਪਰਿਵਾਰਾ ਨੂੰ ਰਾਸ਼ਨ ਵੰਡਿਆ

ਜਲੰਧਰ 14 ਮਈ (ਜਸਵਿੰਦਰ ਬੱਲ)- ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਤੇ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਜਲੰਧਰ ਦੇ ਚੇਅਰਮੈਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰ-ਦਾਇਕ ਸੁਸਾਇਟੀ ਪੰਜਾਬ ਅਤੇ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਵਲੋਂ ਰਿਟਾ ਰਾਣੀ ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ, ਮਨਜੀਤ ਸੋਨੂੰ ਅਤੇ ਕਮਲ ਤੱਲਣ੍ਹ ਦੀ ਅਗਵਾਈ ਹੇਠ ਅਤੇ ਪਿੰਡ ਰਾਏਪੁਰ ਚਲੂਪਰ ਅਤੇ ਤਲਵੰਡੀ ਕਾਨਗੋ ਵਿੱਚ ਕੋਰੋਨਾ ਵਾਇਰਸ ਕਾਰਨ ਘਰਾਂ ਚ ਬੰਦ 300 ਦੇ ਕਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਦੀਆਂ ਚੀਜ਼ਾਂ ਜਿਵੇਂ ਆਟਾ,ਖੰਡ,ਚਾਹ ਪੱਤੀ, ਦਾਲ ਆਦਿ ਅਤੇ ਫਰੂਟ ਵੰਡਿਆ ਗਿਆ। ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਬੈਠ ਕੇ ਸਿਮਰਨ ਕਰਨ ਲਈ ਕਿਹਾ।ਇਸ ਦੇ ਨਾਲ ਸੰਤ ਨਿਰਮਲ ਦਾਸ ਜੀ ਨੇ ਕਿਹਾ ਕਿ ਜੇਕਰ ਤੁਹਾਡੇ ਇਲਾਕੇ ਚ ਕੋਈ ਬਿਮਾਰੀ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਨਾਲ ਨਫ਼ਰਤ ਨਾ ਕਰੋ ਅਸੀਂ ਬਿਮਾਰੀ ਨਾਲ ਲੜਨਾ ਹੈ ਬਿਮਾਰ ਨਾਲ ਨਹੀ। ਇਸ ਮੌਕੇ ਭੈਣ ਸੰਤੋਸ਼ ਕੁਮਾਰੀ ਨੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਦੌਰ ਵਿੱਚ ਸਾਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਇਸ ਲਾਕਡਾਉਨ ਵਿਚ ਆਪਣੇ ਬੱਚਿਆਂ ਨੂੰ ਘਰਾਂ ਅੰਦਰ ਬੈਠਾ ਕੇ ਪੜ੍ਹਾਈ ਕਰਵਾਉ ਅਤੇ ਇਸ ਪਾਸ ਦੇ ਲੋਕਾਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ਼੍ਰੀ ਰਾਜ ਕੁਮਾਰ ਡੋਗਰ, ਇੰਦਰਜੀਤ ਸਿੰਘ ਅਮਰਜੀਤ ਸਿੰਘ ਸੁਰਿੰਦਰ ਕਾਕਾ ਅਮਨਦੀਪ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਪ੍ਰਬੰਧਕਾਂ ਵੱਲੋਂ ਸੰਤ ਨਿਰਮਲ ਦਾਸ ਜੀ ਅਤੇ ਭੈਣ ਸੰਤੋਸ਼ ਕੁਮਾਰੀ ਜੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ
Tags