ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਆਦਮਪੁਰ ਪੁਲਿਸ ਵਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਹਫ਼ਤੇ ਤਹਿਤ ਜੰਡੂ ਸਿੰਘਾ ਦੇ ਦੋਸ਼ੜਕਾ ਚੋਕ ਨਜ਼ਦੀਕ ਏ.ਐਸ.ਪੀ ਅੰਕੁਰ ਗੁੱਪਤਾ (ਆਈ ਪੀ ਐਸ) ਦੀ ਵਿਸ਼ੇਸ਼ ਅਗਵਾਹੀ ਇੱਕ ਸਮਾਗਮ ਦਾ ਆਯੋਜ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਜਿੱਥੇ ਵਾਹਨ ਚਾਲਕਾਂ ਨੂੰ ਸੜਕੀ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ਉੱਥੇ ਦੋ ਪਹੀਆਂ ਵਾਹਨ ਚਾਲਕਾਂ ਨੂੰ ਉਨ੍ਹਾਂ ਦੀ ਸੁਰੱਖਿਆ ਹਿੱਤ 12 ਹੈਲਮਟ ਵੀ ਵੰਡੇ। ਇਸ ਮੌਕੇ ਇੰਸਪੈਕਟਰ ਨਰੇਸ਼ ਜ਼ੋਸ਼ੀ ਥਾਣਾ ਆਦਮਪੁਰ ਮੁੱਖੀ, ਜੰਡੂ ਸਿੰਘਾ ਚੋਕੀ ਇੰਚਾਰਜ਼ ਐਸ.ਆਈ ਰਘੁਨਾਥ ਸਿੰਘ, ਏ.ਐਸ.ਆਈ ਹਰਵਿੰਦਰ ਸਿੰਘ, ਏ.ਐਸ.ਆਈ ਘਮੰਡਾ ਸਿੰਘ ਸਾਂਝ ਕੇਂਦਰ ਆਦਮਪੁਰ ਨੇ ਵੀ ਹੁਸ਼ਿਆਰਪੁਰ ਰੋਡ ਤੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ ਅਤੇ ਉਨ੍ਹਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ। ਇਸ ਮੌਕੇ ਟਰੈਫਿਕ ਪੁਲਿਸ ਦੇ ਏ.ਐਸ.ਆਈ ਬਲਜੀਤ ਸਿੰਘ ਨੇ ਬਿਨ੍ਹਾਂ ਹੈਲਮਟ ਵਾਹਨ ਚਲਾਉਣ ਵਾਲੇ ਅਤੇ ਹੋਰ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਕਿਹਾ ਉਨ੍ਹਾਂ ਕਿਹਾ ਟਰੈਫਿਕ ਨਿਯਮਾਂ ਦੀ ਪਾਲਣਾ ਹਰ ਇੱਕ ਕੀਮਤੀ ਜਿੰਦਗੀ ਬਚਾਈ ਸਕਦੀ ਹੈ। ਏ.ਐਸ.ਪੀ ਅੰਕੁਰ ਗੁੱਪਤਾ (ਆਈ ਪੀ ਐਸ) ਹਲਕਾ ਆਦਮਪੁਰ ਵਲੋਂ ਵੱਡੇ ਵਾਹਨਾਂ ਤੇ ਰੈਡੀਅਮ ਰਿਫਲੈਕਟਰ ਵੀ ਲਗਾਏ। ਉਨਾਂ ਨੇ ਧੁੰਦ ਵਿੱਚ ਵਾਹਨ ਹੋਲੀ ਚਲਾਉਣ ਲਈ ਵਾਹਨ ਚਾਲਕਾਂ ਨੂੰ ਜਾਗਰੂਕ ਵੀ ਕੀਤਾ। ਉਨ੍ਹਾਂ ਕਿਹਾ ਸੜਕ ਹਾਦਸੇ ਵਿੱਚ ਜ਼ਖਮੀਂ ਵਿਆਕਤੀ ਨੂੰ ਮੁੱਢਲੀ ਸਹਾਇਤਾ ਤੁਰੰਤ ਦਿਤੀ ਜਾਵੇ ਤਾਂ ਜੋ ਉਸਦੀ ਕੀਮਤੀ ਜਾਨ ਦਾ ਬਚਾਅ ਹੋ ਸਕੇ। ਉਨ੍ਹਾਂ ਸਾਰਿਆਂ ਨੂੰ ਇਹ ਉਪਰਾਲਾ ਕਰਨ ਦੀ ਪ੍ਰੇਰਣਾ ਦਿਤੀ। ਇਸ ਮੌਕੇ ਤੇ ਸਰਪੰਚ ਰਣਜੀਤ ਸਿੰਘ ਮੱਲੀ ਜੰਡੂ ਸਿੰਘਾ, ਕਾਂਸਟੇਬਲ ਰਾਜਵੀਰ ਸਿੰਘ, ਜਸਜੀਵਨ ਸਿੰਘ, ਦੇਸ ਰਾਜ, ਟਰੈਫਿਕ ਪੁਲਿਸ ਦੇ ਐਚ.ਸੀ ਅਜੀਤ ਸਿੰਘ, ਐਚ.ਸੀ ਪ੍ਰਵੀਨ ਕੁਮਾਰ ਤੇ ਹੋਰ ਮੁਲਾਜ਼ਮ ਹਾਜ਼ਰ ਸਨ।"/>
jalandhar

ਆਦਮਪੁਰ ਪੁਲਿਸ ਅਤੇ ਟਰੈਫਿਕ ਪੁਲਿਸ ਨੇ ਜੰਡੂ ਸਿੰਘਾ ਵਿੱਚ ਸੜਕ ਸੁਰੱਖਿਆ ਹਫ਼ਤਾ ਮਨਾਇਆ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਆਦਮਪੁਰ ਪੁਲਿਸ ਵਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਹਫ਼ਤੇ ਤਹਿਤ ਜੰਡੂ ਸਿੰਘਾ ਦੇ ਦੋਸ਼ੜਕਾ ਚੋਕ ਨਜ਼ਦੀਕ ਏ.ਐਸ.ਪੀ ਅੰਕੁਰ ਗੁੱਪਤਾ (ਆਈ ਪੀ ਐਸ) ਦੀ ਵਿਸ਼ੇਸ਼ ਅਗਵਾਹੀ ਇੱਕ ਸਮਾਗਮ ਦਾ ਆਯੋਜ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਜਿੱਥੇ ਵਾਹਨ ਚਾਲਕਾਂ ਨੂੰ ਸੜਕੀ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ਉੱਥੇ ਦੋ ਪਹੀਆਂ ਵਾਹਨ ਚਾਲਕਾਂ ਨੂੰ ਉਨ੍ਹਾਂ ਦੀ ਸੁਰੱਖਿਆ ਹਿੱਤ 12 ਹੈਲਮਟ ਵੀ ਵੰਡੇ। ਇਸ ਮੌਕੇ ਇੰਸਪੈਕਟਰ ਨਰੇਸ਼ ਜ਼ੋਸ਼ੀ ਥਾਣਾ ਆਦਮਪੁਰ ਮੁੱਖੀ, ਜੰਡੂ ਸਿੰਘਾ ਚੋਕੀ ਇੰਚਾਰਜ਼ ਐਸ.ਆਈ ਰਘੁਨਾਥ ਸਿੰਘ, ਏ.ਐਸ.ਆਈ ਹਰਵਿੰਦਰ ਸਿੰਘ, ਏ.ਐਸ.ਆਈ ਘਮੰਡਾ ਸਿੰਘ ਸਾਂਝ ਕੇਂਦਰ ਆਦਮਪੁਰ ਨੇ ਵੀ ਹੁਸ਼ਿਆਰਪੁਰ ਰੋਡ ਤੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ ਅਤੇ ਉਨ੍ਹਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ। ਇਸ ਮੌਕੇ ਟਰੈਫਿਕ ਪੁਲਿਸ ਦੇ ਏ.ਐਸ.ਆਈ ਬਲਜੀਤ ਸਿੰਘ ਨੇ ਬਿਨ੍ਹਾਂ ਹੈਲਮਟ ਵਾਹਨ ਚਲਾਉਣ ਵਾਲੇ ਅਤੇ ਹੋਰ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਕਿਹਾ ਉਨ੍ਹਾਂ ਕਿਹਾ ਟਰੈਫਿਕ ਨਿਯਮਾਂ ਦੀ ਪਾਲਣਾ ਹਰ ਇੱਕ ਕੀਮਤੀ ਜਿੰਦਗੀ ਬਚਾਈ ਸਕਦੀ ਹੈ। ਏ.ਐਸ.ਪੀ ਅੰਕੁਰ ਗੁੱਪਤਾ (ਆਈ ਪੀ ਐਸ) ਹਲਕਾ ਆਦਮਪੁਰ ਵਲੋਂ ਵੱਡੇ ਵਾਹਨਾਂ ਤੇ ਰੈਡੀਅਮ ਰਿਫਲੈਕਟਰ ਵੀ ਲਗਾਏ। ਉਨਾਂ ਨੇ ਧੁੰਦ ਵਿੱਚ ਵਾਹਨ ਹੋਲੀ ਚਲਾਉਣ ਲਈ ਵਾਹਨ ਚਾਲਕਾਂ ਨੂੰ ਜਾਗਰੂਕ ਵੀ ਕੀਤਾ। ਉਨ੍ਹਾਂ ਕਿਹਾ ਸੜਕ ਹਾਦਸੇ ਵਿੱਚ ਜ਼ਖਮੀਂ ਵਿਆਕਤੀ ਨੂੰ ਮੁੱਢਲੀ ਸਹਾਇਤਾ ਤੁਰੰਤ ਦਿਤੀ ਜਾਵੇ ਤਾਂ ਜੋ ਉਸਦੀ ਕੀਮਤੀ ਜਾਨ ਦਾ ਬਚਾਅ ਹੋ ਸਕੇ। ਉਨ੍ਹਾਂ ਸਾਰਿਆਂ ਨੂੰ ਇਹ ਉਪਰਾਲਾ ਕਰਨ ਦੀ ਪ੍ਰੇਰਣਾ ਦਿਤੀ। ਇਸ ਮੌਕੇ ਤੇ ਸਰਪੰਚ ਰਣਜੀਤ ਸਿੰਘ ਮੱਲੀ ਜੰਡੂ ਸਿੰਘਾ, ਕਾਂਸਟੇਬਲ ਰਾਜਵੀਰ ਸਿੰਘ, ਜਸਜੀਵਨ ਸਿੰਘ, ਦੇਸ ਰਾਜ, ਟਰੈਫਿਕ ਪੁਲਿਸ ਦੇ ਐਚ.ਸੀ ਅਜੀਤ ਸਿੰਘ, ਐਚ.ਸੀ ਪ੍ਰਵੀਨ ਕੁਮਾਰ ਤੇ ਹੋਰ ਮੁਲਾਜ਼ਮ ਹਾਜ਼ਰ ਸਨ।

Tags