jalandhar

ਪ੍ਰਕਾਸ਼ ਪੁਰਬ ਸਬੰਧੀ ਪਿੰਡ ਬੋਲੀਨਾ ਤੋਂ ਵਿਸ਼ਾਲ ਨਗਰ ਕੀਰਤਨ 21 ਜਨਵਰੀ ਨੂੰ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਇਤਿਹਾਸਕ ਧਰਤੀ ਪਿੰਡ ਬੋਲੀਨਾ ਵਿਖੇ ਮੌਜੂਦ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਤੋਂ 21 ਜਨਵਰੀ ਦਿਨ ਮੰਗਲਵਾਰ ਨੂੰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਨਿਗਰਾਨੀ ਹੇਠ ਸਮੂਹ ਸੰਗਤਾਂ ਵਲੋਂ ਸਜਾਇਆ ਜਾ ਰਿਹਾ ਹੈ। ਜਿਸ ਸਬੰਧੀ ਪ੍ਰਬੰਧਕਾਂ ਨੇ ਅੱਜ ਨਗਰ ਕੀਰਤਨ ਦਾ ਪੋਸਟਰ ਜਾਰੀ ਕੀਤਾ। ਜਾਣਕਾਰੀ ਦਿੰਦੇ ਪ੍ਰਧਾਨ ਮੱਖਣ ਸਿੰਘ ਬੋਲੀਨਾ, ਮੈਂਬਰ ਲਖਵੀਰ ਸਿੰਘ, ਰਛਵਿੰਦਰ ਸਿੰਘ, ਅਮਰੀਕ ਸਿੰਘ, ਜਗਜੀਤ ਸਿੰਘ ਜੇ.ਬੀ ਅਤੇ ਸਾਬਕਾ ਸਰਪੰਚ ਗੁਰਦੀਪ ਸਿੰਘ ਬੋਲੀਨਾ, ਲਖਵੀਰ ਸਿੰਘ, ਸ਼ਰਨ ਸਿੰਘ, ਚਰਨ ਸਿੰਘ, ਜਥੇਦਾਰ ਜਸਵੀਰ ਸਿੰਘ, ਭੁਪਿੰਦਰ ਸਿੰਘ ਪੰਚ, ਅਵਤਾਰ ਸਿੰਘ ਚਾਂਦਪੁਰ ਨੇ ਦਸਿਆ ਕਿ 21 ਜਨਵਰੀ ਨੂੰ ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਤੋਂ ਅਰੰਭ ਹੋ ਕੇ ਪਿੰਡ ਜੋਹਲਾ, ਹਜ਼ਾਰਾ, ਕੰਗਣੀਵਾਲ, ਜੰਡੂ ਸਿੰਘਾ, ਕਪੂਰ ਪਿੰਡ, ਬੁਡਿਆਣਾ, ਜੈਤੇਵਾਲੀ, ਪਤਾਰਾ, ਚਾਂਦਪੁਰ, ਪਰਸਰਾਮਪੁਰ, ਮੁਜੱਫਰਪੁਰ, ਭੋਜੋਵਾਲ ਹੰੁਦਾ ਹੋਇਆ ਰਾਤ ਵਾਪਸ ਗੁਰੂ ਘਰ ਵਿਖੇ ਸਮਾਪਤ ਹੋਵੇਗਾ। ਪ੍ਰਬੰਧਕਾਂ ਨੇ ਦਸਿਆ ਕਿ ਨਗਰ ਕੀਰਤਨ ਦੋਰਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਦੀ ਸੇਵਾ ਨਿਰਮਲ ਕੁੱਟੀਆ ਜੋਹਲਾਂ ਦੇ ਮੁੱਖ ਸੇਵਾਦਾਰ ਸੰਤ ਜੀਤ ਸਿੰਘ ਵਿਸ਼ੇਸ਼ ਤੋਰ ਤੇ ਨਿਭਾਉਣਗੇ। ਸਮਾਪਤੀ ਦੇ ਉਪਰੰਤ ਸਮੂਹ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਨਗਰ ਕੀਰਤਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਪਿੰਡਾਂ ਦਿਆਂ ਰਸਤਿਆਂ ਨੂੰ ਸੁੰਦਰ ਗੇਟਾਂ, ਅਤੇ ਸਫਾਈ ਕਰਕੇ ਸਜਾਇਆ ਜਾਵੇ। ਉਨ੍ਹਾਂ ਸਮੂਹ ਸੰਗਤਾਂ ਨੂੰ ਨਗਰ ਕੀਤਰਨ ਵਿੱਚ ਹੰੁਮ ਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

Tags