jalandhar

ਲੋ੍ੜਵੰਦਾਂ ਦੀ ਮੱਦਦ ਕਰਨਾਂ ਪਹਿਲਾ ਮੁਨੱਖੀ ਫਰਜ਼- ਇੰਸਪੈਕਟਰ ਦਲਜੀਤ ਸਿੰਘ

ਗੁਰੂ ਨਾਨਕ ਅਨਾਥ ਆਸ਼ਰਮ ਦੇ ਮਰੀਜਾਂ ਲਈ ਲਗਾਏ ਗੁਰੂ ਕੇ ਲੰਗਰ
ਜਲੰਧਰ (ਦਲਬੀਰ ਸਿੰਘ)- ਲੋ੍ੜਵੰਦਾਂ ਲੋਕਾਂ ਅਤੇ ਮਰੀਜ਼ਾਂ ਦੀ ਮੱਦਦ ਕਰਨਾਂ ਹਰ ਇੱਕ ਮਨੁੱਖ ਦਾ ਪਹਿਲਾ ਫਰਜ਼ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਇੰਸਪੈਕਟਰ ਦਲਜੀਤ ਸਿੰਘ ਥਾਣਾ ਪਤਾਰਾ ਨੇ ਪ੍ਰੈਸ ਨਾਲ ਸਾਂਝਾ ਕਰਦੇ ਕਿਹਾ ਪ੍ਰਵੀਨ ਕੁਮਾਰ ਪੰਚ ਪਿੰਡ ਬੋਲੀਨਾਂ ਵੀ ਇਹ ਸੇਵਾ ਤੰਨਦੇਹੀ ਨਾਲ ਨਿੱਭਾ ਰਿਹਾ ਹੈ। ਪ੍ਰਵੀਨ ਕੁਮਾਰ ਵਲੋਂ ਸਮੇਂ ਸਮੇਂ ਸਿਰ ਸਮਾਜ ਸੇਵਾ ਦੇ ਕੀਤੇ ਜਾਂਦੇ ਕੰਮ ਸ਼ਲਾਘਾਯੋਗ ਹਨ। ਪੰਚ ਪ੍ਰਵੀਨ ਕੁਮਾਰ ਨੇ ਕਿਹਾ ਕਿ ਅੱਜ ਉਨ੍ਹਾਂ ਵਲੋਂ ਗੁਰੂ ਨਾਨਕ ਅਨਾਥ ਆਸ਼ਰਮ ਦੇ ਮਰੀਜ਼ਾਂ ਦੀ ਸੇਵਾ ਹਿੱਤ ਗੁਰੂ ਕੇ ਲੰਗਰ ਲਗਾਏ ਗਏ ਹਨ। ਇਹ ਉਪਰਾਲਾ ਉਹ ਹਰ ਮਹੀਨੇ ਕਰਦੇ ਹਨ। ਇਸ ਮੌਕੇ ਇੰਸਪੈਕਟਰ ਦਲਜੀਤ ਸਿੰਘ, ਏ.ਐਸ.ਆਈ ਸੁਖਦੇਵ ਰਾਜ, ਬੀਬੀ ਕਰਮਜੀਤ ਕੌਰ ਪ੍ਰਧਾਨ ਗੁਰੂ ਨਾਨਕ ਅਨਾਥ ਆਸ਼ਰਮ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
02- ਪਿੰਡ ਮੁਜ਼ੱਫਰਪੁਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਸਮਾਜ ਸੇਵਕ ਪ੍ਰਵੀਨ ਕੁਮਾਰ ਵਲੋਂ ਵੰਡਿਆ ਗਿਆ। ਇਸ ਮੌਕੇ ਰਾਜੀ ਪਤਾਰਾ, ਸੰਦੀਪ ਪਤਾਰਾ, ਕੁਲਵਿੰਦਰ ਕਜਲਾ, ਅਮਨਦੀਪ ਕੌਰ, ਰਾਜਵਿੰਦਰ ਕੌਰ, ਲੱਛਮੀ ਦੇਵੀ, ਅਰਜੁਨ ਸਿੰਘ, ਰਣਵੀਰ ਸਿੰਘ, ਦਰਬਾਰਾ ਸਿੰਘ, ਗੁਰਮਿੰਦਰ ਸਿੰਘ, ਸਾਬੀ ਬੋਲੀਨਾ, ਸੁਖਵਿੰਦਰ ਸਿੰਘ, ਸਵਨਜੀਤ ਸਿੰਘ, ਹਰਵਿੰਦਰ ਸਿੰਘ ਨੰਬਰਦਾਰ, ਕੁਲਵੰਤ ਕਜਲਾ ਅਤੇ ਹੋਰ ਸਕੂਲ ਸਟਾਫ ਹਾਜ਼ਰ ਸਨ।

Tags