jalandhar

ਡੀ.ਐਮ.ਏ ਦੇ ਮੈਂਬਰਾਂ ਦੀ ਸਰਕਟ ਹਾਉਸ ਜਲੰਧਰ ਵਿਖੇ ਹੋਈ ਵਿਸ਼ੇਸ਼ ਮੀਟਿੰਗ

ਡਿਜ਼ੀਟਲ ਮੀਡੀਆ ਐਸੋਸੀਏਸ਼ਨ ਦੇ ਚੇਅਰਮੈਨ ਅਮਨ ਬੱਗਾ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਸਮੂਹ ਮੈਂਬਰਾਂ ਨੇ ਦਿੱਤੀਆਂ ਮੁਬਾਰਕਾਂ
ਜਲੰਧਰ 16 ਫਰਵਰੀ (ਦਲਵੀਰ ਸਿੰਘ)- ਡਿਜ਼ੀਟਲ ਮੀਡੀਆ ਐਸੋਸੀਏਸ਼ਨ ਰਜ਼ਿ. ਪੰਜਾਬ ਦੇ ਸਮੂਹ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਚੇਅਰਮੈਨ ਅਮਨ ਬੱਗਾ ਅਤੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਦੀ ਵਿਸ਼ੇਸ਼ ਅਗਵਾਹੀ ਵਿੱਚ ਸਰਕਟ ਹਾਉਸ ਜਲੰਧਰ ਵਿਖੇ ਹੋਈ। ਇਸ ਮੀਟਿੰਗ ਵਿੱਚ ਸਮੂਹ ਮੈਂਬਰਾਂ ਨੇ ਜੋਸ਼ੋਖਰੌਸ਼ ਨਾਲ ਭਾਗ ਲਿਆ ਅਤੇ ਡੀ.ਐਮ.ਏ ਦੀ ਬੇਹਤਰੀ ਅਤੇ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਿਟਾਂਦਰਾਂ ਕੀਤਾ ਗਿਆ। ਇਸ ਮੌਕੇ ਚੇਅਰਮੈਨ ਅਮਨ ਬੱਗਾ ਨੇ ਸਮੂਹ ਮੈਬਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਡਿਜ਼ੀਟਲ ਮੀਡੀਆ ਐਸੋਸੀਏਸ਼ਨ ਹਰ ਇੱਕ ਪੱਤਰਕਾਰ ਦਾ ਮੋਡੇ ਨਾਲ ਮੋਡਾ ਜੋ੍ਹੜ ਕੇ ਸਾਥ ਦੇਵੇਗੀ। ਉਨ੍ਹਾਂ ਡੀ.ਐਮ.ਏ ਦੇ ਭਵਿੱਖ ਨੂੰ ਲੈ ਕੇ ਮਿੱਥੇ ਗਏ ਏਜੰਡੇ ਸਬੰਧੀ ਸਮੂਹ ਮੈਂਬਰਾਂ ਨੂੰ ਜਾਣੂ ਕਰਵਾਇਆ। ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਨੇ ਕਿਹਾ ਪੱਤਰਕਾਰ ਭਾਈਚਾਰੇ ਨੂੰ ਅੱਜ ਦੇ ਦੌਰ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾਂ ਕਰਨਾਂ ਪੈ ਰਿਹਾ ਹੈ ਕਈ ਲੋਕ ਪੱਤਰਕਾਰਾਂ ਨਾਲ ਜੋ ਮਾੜਾ ਰਸੂਕ ਕਰਦੇ ਹਨ। ਉਹ ਬਹੁਤ ਹੀ ਮੰਦਭਾਗੀ ਹਰਕਤ ਹੈ। ਉਨ੍ਹਾਂ ਕਿਹਾ ਡੀ.ਐਮ.ਏ ਹਰ ਮੁਸ਼ਕਲ ਵਿੱਚ ਪੱਤਰਕਾਰ ਭਾਈਚਾਰੇ ਦਾ ਸਾਥ ਦੇਵਾਗੀ। ਇਸ ਮੀਟਿੰਗ ਦੌਰਾਨ ਡਿਜ਼ੀਟਲ ਮੀਡੀਆ ਐਸੋਸੀਏਸ਼ਨ ਦੇ ਚੇਅਰਮੈਨ ਅਮਨ ਬੱਗਾ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਸਮੂਹ ਮੈਂਬਰਾਂ ਨੇ ਮੁਬਾਰਕਾਂ ਦਿੱਤੀਆਂ ਅਤੇ ਕੇਕ ਕੱਟ ਕੇ ਉਨ੍ਹਾਂ ਦੇ ਜਨਮ ਦਿਨ ਦੀ ਖੁਸ਼ੀ ਸਾਰੇ ਮੈਂਬਰਾਂ ਨੇ ਉਨ੍ਹਾਂ ਨਾਲ ਸਾਂਝੀ ਕੀਤੀ। ਇਸ ਮੌਕੇ ਚੇਅਰਮੈਨ ਅਮਨ ਬੱਗਾ, ਪ੍ਰਧਾਨ ਸ਼ਿੰਦਰਪਾਲ ਸਿੰਘ, ਪ੍ਰਦੀਪ ਕੁਮਾਰ ਸੀਨੀਅਰ ਮੀਤ ਪ੍ਰਧਾਨ, ਪਰਮਜੀਤ ਸਿੰਘ ਸਕਰੀਨਿੰਗ ਕਮੇਟੀ ਹੈਡ, ਅਨਿਲ ਵਰਮਾ ਜਰਨਲ ਸੈਕਟਰੀ, ਰਾਣਾ ਹਿਮਾਚਲ ਮੀਤ ਪ੍ਰਧਾਨ, ਸੁਮੇਸ਼ ਸ਼ਰਮਾਂ ਮੀਤ ਪ੍ਰਧਾਨ, ਸੰਦੀਪ ਵਰਮਾਂ ਸੈਟਰਲ ਪ੍ਰਧਾਨ, ਐਸ.ਕੇ ਸੈਕਸੈਨਾਂ ਮੀਤ ਪ੍ਰਧਾਨ, ਮੋਹਿਤ ਸੇਖੜੀ, ਸੰਦੀਪ ਬਾਂਸਲ, ਜਸਪਾਲ ਸਿੰਘ, ਬਸੰਤ ਕੁਮਾਰ ਕੈਂਟ ਮੀਤ ਪ੍ਰਧਾਨ, ਅਮਰਜੀਤ ਸਿੰਘ ਆਦਮਪੁਰ, ਵਿਸ਼ਨੂੰ ਕੁਮਾਰ, ਅਤਿੰਦਰ ਸਿੰਘ, ਚੰਦਰ ਸ਼ੇਖਰ ਅਤੇ ਹੋਰ ਮੈਂਬਰ ਹਾਜ਼ਰ ਸਨ।

Tags