“ਹਨੇਰਿਆਂ ਦੇ ਸਾਹਮਣੇ ਮੱਚਦੀ ਜਵਾਨੀ ਵੇਖ, ਖੰਡੇ ਦੀ ਧਾਰ ‘ਤੇ ਨੱਚਦੀ ਜਵਾਨੀ ਵੇਖ। ਅਣਖ ਦੀ ਝਲਕ ਡੁੱਲ੍ਹ-ਡੁੱਲ੍ਹ ਪੈਂਦੀ ਵੇਖ, ਗੱਤਕੇ ਦੇ ਪੈਂਤੜਿਆਂ ਨਾਲ ਜੱਚਦੀ ਜਵਾਨੀ ਵੇਖ। ਜਲੰਧਰ 18 ਜਨਵਰੀ (ਦਲਵੀਰ ਸਿੰਘ)- ਪੰਜਾਬ ਦੀ ਸਿਰਮੋਰ ਅਖਵਾਰ ਪੰਜਾਬੀ ਜਾਗਰਣ ਵੱਲੋਂ ਵਿਰਸਾ ਸੰਭਾਲ ਚੌਥੇ ਗੱਤਕਾ ਕੱਪ ਦੇ ਮੈਚ ਜਲੰਧਰ ਵਿੱਚ ਕਰਵਾਏ ਗਏ। ਇਹ ਵਿਰਸਾ ਸੰਭਾਲ ਚੌਥਾ ਗੱਤਕਾ ਕੱਪ ਪੰਜਾਬੀ ਜਾਗਰਣ ਅਖਵਾਰ ਦੇ ਜ਼ੀ.ਐਮ ਸ਼੍ਰੀ ਨੀਰਜ਼ ਸ਼ਰਮਾਂ ਜਾਗਰਣ ਗਰੁੱਪ, ਸੰਪਾਦਕ ਡਾ. ਵਰਿੰਦਰ ਵਾਲੀਆ ਦੀ ਸੁਚੱਜੀ ਅਗਵਾਈ ਵਿੱਚ ਕਰਵਾਇਆ ਗਿਆ। ਇਹ ਕੱਪ ਦੇ ਮੈਚ ਚ ਪੰਜਾਬ ਭਰ ਦੇ ਵੱਖ ਵੱਖ ਜ਼ਿਲਿ੍ਹਆਂ ਵਿੱਚ ਕਰਵਾਏ ਜਾ ਰਹੇ ਹਨ ਉਸੇ ਲੜੀ ਦੇ ਤਹਿਤ ਅੱਜ ਜਲੰਧਰ ਵਿੱਚ ਇਹ ਗਤਕੇ ਦੇ ਮੈਚ ਕਰਵਾਏ ਗਏ। ਇਸ ਗੱਤਕਾ ਮੁਕਾਬਲੇ ਵਿੱਚ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਤੇ ਉੱਘੇ ਸਮਾਜ ਸੇਵਕ ਸ੍ਰੀ ਸੁੱਖੀ ਬਾਠ ਜੀ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ। ਇਸ ਮੌਕੇ ਬੋਲਦਿਆਂ ਸ੍ਰੀ ਸੁੱਖੀ ਬਾਠ ਨੇ ਕਿਹਾ ਕਿ ਅਜਿਹੇ ਟੂਰਨਾਮੈਂਟਾਂ ਦਾ ਕਰਵਾਉਣਾ ਅਜੋਕੇ ਸਮੇਂ ਦੀ ਇਸ ਲਈ ਮੁੱਖ ਲੋੜ ਹੈ ਜਿਸ ਨਾਲ ਨੌਜਵਾਨ ਜਿੱਥੇ ਆਪਣੇ ਮਹਾਨ ਵਿਰਸੇ, ਰਵਾਇਤਾਂ, ਪਰੰਪਰਾਵਾਂ ਅਤੇ ਖੇਡਾਂ ਤੋਂ ਜਾਣੂੰ ਹੁੰਦੇ ਹਨ ਉੱਥੇ ਨਾਲ ਹੀ ਉਹ ਮਾਨਸਿਕ ਅਤੇ ਸਰੀਰਕ ਤੌਰ ਤੇ ਵੀ ਤੰਦਰੁਸਤ ਰਹਿੰਦੇ ਹਨ। ਉਨ੍ਹਾਂ ਪੰਜਾਬ ਦੇ ਨੋਜਵਾਨਾਂ ਨੂੰ ਇਸ ਖੇਡ ਵੱਲ ਆਪਣੀ ਰੁੱਚੀ ਦਿਖਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਲਾਇਲਪੁਰ ਖ਼ਾਲਸਾ ਕਾਲਜ ਦੇ ਸਰਪ੍ਰਸਤ ਮੈਡਮ ਬਲਬੀਰ ਕੌਰ, ਪਿ੍ਰੰਸੀਪਲ ਗੁਰਪਿੰਦਰ ਸਿੰਘ ਸਮਰਾ, ਪ੍ਰਿੰਸੀਪਲ ਮੈਡਮ ਨਵਜੋਤ ਕੌਰ, ਡਾ ਗੋਪਾਲ ਸਿੰਘ ਬੁੱਟਰ, ਪੰਜਾਬੀ ਜਾਗਰਣ ਦੇ ਜਿਲਾ ਜਲੰਧਰ ਇੰਚਾਰਜ਼ ਜਤਿੰਦਰ ਪੰਮੀ ਅਤੇ ਟੂਰਨਾਮੈਂਟ ਦੇ ਹੋਰ ਪ੍ਰਬੰਧਕ ਤੇ ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸੀ।"/>
jalandhar

ਪੰਜਾਬੀ ਜਾਗਰਣ ਵਲੋਂ ਕਰਵਾਏ ਗੱਤਕਾ ਮੁਕਾਬਲੇ ਵਿੱਚ ਉੱਘੇ ਸਮਾਜ ਸੇਵਕ ਸੁੱਖੀ ਬਾਠ ਮੁੱਖ ਮਹਿਮਾਨ ਵਜੋਂ ਪੁੱਜੇ

“ਹਨੇਰਿਆਂ ਦੇ ਸਾਹਮਣੇ ਮੱਚਦੀ ਜਵਾਨੀ ਵੇਖ, ਖੰਡੇ ਦੀ ਧਾਰ ‘ਤੇ ਨੱਚਦੀ ਜਵਾਨੀ ਵੇਖ।
ਅਣਖ ਦੀ ਝਲਕ ਡੁੱਲ੍ਹ-ਡੁੱਲ੍ਹ ਪੈਂਦੀ ਵੇਖ, ਗੱਤਕੇ ਦੇ ਪੈਂਤੜਿਆਂ ਨਾਲ ਜੱਚਦੀ ਜਵਾਨੀ ਵੇਖ।
ਜਲੰਧਰ 18 ਜਨਵਰੀ (ਦਲਵੀਰ ਸਿੰਘ)- ਪੰਜਾਬ ਦੀ ਸਿਰਮੋਰ ਅਖਵਾਰ ਪੰਜਾਬੀ ਜਾਗਰਣ ਵੱਲੋਂ ਵਿਰਸਾ ਸੰਭਾਲ ਚੌਥੇ ਗੱਤਕਾ ਕੱਪ ਦੇ ਮੈਚ ਜਲੰਧਰ ਵਿੱਚ ਕਰਵਾਏ ਗਏ। ਇਹ ਵਿਰਸਾ ਸੰਭਾਲ ਚੌਥਾ ਗੱਤਕਾ ਕੱਪ ਪੰਜਾਬੀ ਜਾਗਰਣ ਅਖਵਾਰ ਦੇ ਜ਼ੀ.ਐਮ ਸ਼੍ਰੀ ਨੀਰਜ਼ ਸ਼ਰਮਾਂ ਜਾਗਰਣ ਗਰੁੱਪ, ਸੰਪਾਦਕ ਡਾ. ਵਰਿੰਦਰ ਵਾਲੀਆ ਦੀ ਸੁਚੱਜੀ ਅਗਵਾਈ ਵਿੱਚ ਕਰਵਾਇਆ ਗਿਆ। ਇਹ ਕੱਪ ਦੇ ਮੈਚ ਚ ਪੰਜਾਬ ਭਰ ਦੇ ਵੱਖ ਵੱਖ ਜ਼ਿਲਿ੍ਹਆਂ ਵਿੱਚ ਕਰਵਾਏ ਜਾ ਰਹੇ ਹਨ ਉਸੇ ਲੜੀ ਦੇ ਤਹਿਤ ਅੱਜ ਜਲੰਧਰ ਵਿੱਚ ਇਹ ਗਤਕੇ ਦੇ ਮੈਚ ਕਰਵਾਏ ਗਏ। ਇਸ ਗੱਤਕਾ ਮੁਕਾਬਲੇ ਵਿੱਚ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਤੇ ਉੱਘੇ ਸਮਾਜ ਸੇਵਕ ਸ੍ਰੀ ਸੁੱਖੀ ਬਾਠ ਜੀ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ। ਇਸ ਮੌਕੇ ਬੋਲਦਿਆਂ ਸ੍ਰੀ ਸੁੱਖੀ ਬਾਠ ਨੇ ਕਿਹਾ ਕਿ ਅਜਿਹੇ ਟੂਰਨਾਮੈਂਟਾਂ ਦਾ ਕਰਵਾਉਣਾ ਅਜੋਕੇ ਸਮੇਂ ਦੀ ਇਸ ਲਈ ਮੁੱਖ ਲੋੜ ਹੈ ਜਿਸ ਨਾਲ ਨੌਜਵਾਨ ਜਿੱਥੇ ਆਪਣੇ ਮਹਾਨ ਵਿਰਸੇ, ਰਵਾਇਤਾਂ, ਪਰੰਪਰਾਵਾਂ ਅਤੇ ਖੇਡਾਂ ਤੋਂ ਜਾਣੂੰ ਹੁੰਦੇ ਹਨ ਉੱਥੇ ਨਾਲ ਹੀ ਉਹ ਮਾਨਸਿਕ ਅਤੇ ਸਰੀਰਕ ਤੌਰ ਤੇ ਵੀ ਤੰਦਰੁਸਤ ਰਹਿੰਦੇ ਹਨ। ਉਨ੍ਹਾਂ ਪੰਜਾਬ ਦੇ ਨੋਜਵਾਨਾਂ ਨੂੰ ਇਸ ਖੇਡ ਵੱਲ ਆਪਣੀ ਰੁੱਚੀ ਦਿਖਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਲਾਇਲਪੁਰ ਖ਼ਾਲਸਾ ਕਾਲਜ ਦੇ ਸਰਪ੍ਰਸਤ ਮੈਡਮ ਬਲਬੀਰ ਕੌਰ, ਪਿ੍ਰੰਸੀਪਲ ਗੁਰਪਿੰਦਰ ਸਿੰਘ ਸਮਰਾ, ਪ੍ਰਿੰਸੀਪਲ ਮੈਡਮ ਨਵਜੋਤ ਕੌਰ, ਡਾ ਗੋਪਾਲ ਸਿੰਘ ਬੁੱਟਰ, ਪੰਜਾਬੀ ਜਾਗਰਣ ਦੇ ਜਿਲਾ ਜਲੰਧਰ ਇੰਚਾਰਜ਼ ਜਤਿੰਦਰ ਪੰਮੀ ਅਤੇ ਟੂਰਨਾਮੈਂਟ ਦੇ ਹੋਰ ਪ੍ਰਬੰਧਕ ਤੇ ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸੀ।

Tags