jalandhar

ਸੰਤ ਬਾਬਾ ਕ੍ਰਿਸ਼ਨ ਨਾਥ ਜੀ ਵਲੋਂ ਐਨ.ਆਰ.ਆਈ ਸੁਰਿੰਦਰ ਸਿੰਘ ਜੈਤੇਵਾਲੀ ਦਾ ਵਿਸ਼ੇਸ਼ ਸਨਮਾਨ

ਐਨ.ਆਰ.ਆਈ ਸੁਰਿੰਦਰ ਸਿੰਘ ਦਾ ਸਨਮਾਨ ਕਰਦੇ ਸੰਤ ਕਿ੍ਰਸ਼ਨ ਨਾਥ ਜੀ।

ਐਨ.ਆਰ.ਆਈ ਸੁਰਿੰਦਰ ਸਿੰਘ ਜੈਤੇਵਾਲੀ ਨੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਦਾ ਕੀਤਾ ਦੌਰਾ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਰਕਲ ਪਤਾਰਾ ਜਲੰਧਰ ਦੇ ਪਿੰਡ ਜੈਤੇਵਾਲੀ ਵਿਖੇ ਮੋਜੂਦ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ (ਕੁੱਟੀਆ ਸੰਤ ਬਾਬਾ ਫੂਲ ਨਾਥ ਜੀ) ਵਿਖੇ ਐਨ.ਆਰ ਆਈ ਸੁਰਿੰਦਰ ਸਿੰਘ ਜੈਤੇਵਾਲੀ ਵਿਸ਼ੇਸ਼ ਤੋਰ ਤੇ ਪੁੱਜੇ। ਜਿਨ੍ਹਾਂ ਦਾ ਸਮੂਹ ਸਕੂਲ ਮੈਨੇਜ਼ਮੈਂਟ ਦੇ ਮੁੱਖੀ ਚੇਅਰਮੈਨ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਅਤੇ ਸਮੂਹ ਸਕੂਲ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ। ਇਸ ਮੌਕੇ ਐਨ.ਆਰ.ਆਈ ਸੁਰਿੰਦਰ ਸਿੰਘ ਨੇ ਸਮੂਹ ਸਕੂਲ ਮੈਨੇਜ਼ਮੈਂਟ ਨਾਲ ਸਕੂਲ ਦੀ ਤਰੱਕੀ ਸਬੰਧੀ ਵਿਚਾਰ ਵਿਟÎਾਂਦਰਾਂ ਕੀਤਾ। ਉਨਾਂ ਸਮੂਹ ਸਕੂਲ ਸਟਾਫ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵਲੋਂ ਸਕੂਲ ਦੀ ਮੱਦਦ ਹਰ ਪੱਖੋਂ ਪਹਿਲ ਦਾ ਅਧਾਰ ਤੇ ਕੀਤੀ ਜਾਵੇਗੀ, ਐਨ.ਆਰ.ਆਈ ਸੁਰਿੰਦਰ ਸਿੰਘ ਨੇ ਕਿਹਾ ਕਿ ਦਿਹਾਤੀ ਖੇਤਰ ਵਿੱਚ ਖੱਟ ਖਰਚੇ ਵਿੱਚ ਬਚਿਆਂ ਨੂੰ ਚੰਗੀ ਸਿਖਿਆ ਪ੍ਰਦਾਨ ਕਰਵਾਉਣਾ ਸਤਿਗੁਰੂ ਰਵਿਦਾਸ ਪਬਲਕਿ ਸਕੂਲ ਦਾ ਸ਼ਲਾਘਾਯੋਗ ਕਦਮ ਹੈ। ਜਿਕਯੋਗ ਕਿ ਐਨ.ਆਰ.ਆਈ ਸੁਰਿੰਦਰ ਸਿੰਘ ਦੇ ਪਿਤਾ ਕਰਨ ਸਿੰਘ ਅਤੇ ਦਾਦਾ ਲਾਲ ਸਿੰਘ ਨੇ ਸਤਿਗੁਰੂ ਰਵਿਦਾਸ ਪਬਲਕਿ ਸਕੂਲ ਨੂੰ ਜ਼ਮੀਨ ਸਕੂਲ ਬਣਾਉਣ ਵਾਸਤੇ ਦਿੱਤੀ ਸੀ, ਸੁਰਿੰਦਰ ਸਿੰਘ ਦੇ ਪਰਿਵਾਰਕ ਸਹਿਯੋਗ ਨਾਲ ਇਸ ਸਕੂਲ ਵਿੱਚ ਹੁਣ ਕਰੀਬ 450 ਬੱਚੇ ਵਿਦਿਆਂ ਹਾਸਲ ਕਰ ਰਹੇ ਹਨ। ਇਸ ਮੌਕੇ ਪਿ੍ਰੰਸੀਪਲ ਹਰਦੀਪ ਕੌਰ ਵਲੋਂ ਉਨ੍ਹਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਸੈਕਟਰੀ ਕਮਲਜੀਤ ਖੋਥੜਾ, ਸ਼੍ਰੀ ਧਰਮਪਾਲ, ਸੂਬੇਦਾਰ ਲਹਿਬਰ ਸਿੰਘ, ਬਖਸ਼ੀ ਰਾਮ ਸਿੱਧੂ, ਰਜਿੰਦਰ ਕੁਮਾਰ ਝਿੰਮ, ਬਲਵੀਰ ਚੰਦ ਮਹਿਮੀ, ਭਗਤ ਰਾਮ, ਸੁਮਿੱਤਰੀ ਦੇਵੀ, ਪਿ੍ਰੰਸੀਪਲ ਹਰਦੀਪ ਕੌਰ, ਮੋਹਨ ਰਾਮ ਸ਼ਿੰਗਾਰੀ, ਰਵੀ ਕੁਮਾਰ, ਬਲਜਿੰਦਰ ਕਜਲਾ, ਹਰਦੀਪ ਕੁਮਾਰ, ਮੈਡਮ ਰਜਨੀ , ਨਿਸ਼ਾ, ਨੇਹਾ, ਕੁਸਮ ਲਤਾ, ਸੁਰਿੰਦਰ ਕੌਰ, ਅਮਨਦੀਪ ਕੌਰ, ਮਨਿੰਦਰ ਕੌਰ, ਮਾਲਤੀ ਸ਼ਰਮਾਂ, ਵਰਿੰਦਰ ਕੌਰ, ਦੀਕਸ਼ਾ, ਪ੍ਰਵੀਨ ਕੌਰ, ਪਰਮਿੰਦਰ ਕੌਰ ਅਤੇ ਹੋਰ ਹਾਜ਼ਰ ਸਨ।

Tags