jalandhar

ਆਦਮਪੁਰ ਤੋਂ ਚਾਰ ਬੱਸਾਂ ਰਾਹੀਂ 135 ਪ੍ਰਵਾਸੀ ਮਜ਼ਦੂਰਾਂ ਨੂੰ ਬਿਹਾਰ ਦੇ ਵੱਖ-ਵੱਖ ਜਿਲਿਆਂ ਵਿੱਚ ਭੇਜਿਆ

ਜਲੰਧਰ ਰੇਲਵੇ ਸ਼ਟੇਸ਼ਨ ਤੋਂ ਟਰੇਨ ਰਾਹੀਂ ਆਪਣੇ ਪਿੰਡ ਜਾਣਗੇ ਪਰਵਾਸੀ ਮਜ਼ਦੂਰ
ਆਦਮਪੁਰ 18 ਮਈ (ਅਮਰਜੀਤ ਸਿੰਘ)- ਪੰਜਾਬ ਸਰਕਾਰ ਅਤੇ ਡੀ.ਸੀ ਜਲੰਧਰ ਵਰਿੰਦਰ ਕੁਮਾਰ ਸ਼ਰਮਾਂ, ਐਸ.ਐਸ.ਪੀ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਆਦਮਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਜੀਪੁਰ ਤੋਂ 135 ਪ੍ਰਵਾਸੀ ਮਜ਼ਦੂਰਾਂ ਨੂੰ ਬਿਹਾਰ ਦੇ ਵੱਖ-ਵੱਖ ਜਿਲਿਆਂ ਵਿੱਚ ਚਾਰ ਬੱਸਾਂ ਰਾਹੀਂ ਭੇਜਿਆ ਗਿਆ ਹੈ। ਇਨ੍ਹਾਂ ਮਜ਼ੂਦਰਾਂ ਨੂੰ ਬਿਹਾਰ ਭੇਜਣ ਤੋਂ ਪਹਿਲਾ ਸੀ.ਐਚ.ਸੀ ਆਦਮਪੁਰ ਦੇ ਡਾ. ਰਾਧੇ ਕ੍ਰਿਸ਼ਨ ਅਤੇ ਉਨ੍ਹਾਂ ਦੀ ਟੀਮ ਵਲੋਂ ਪ੍ਰਵਾਸੀ ਮਜ਼ਦੂਰਾਂ ਦਾ ਮੈਡੀਕਲ ਕੀਤਾ ਗਿਆ। ਉਪਰੰਤ ਚਾਰ ਬੱਸਾਂ ਰਾਹੀਂ ਉਨਾਂ ਨੂੰ ਜਲੰਧਰ ਰੇਲਵੇ ਸ਼ਟੇਸ਼ਨ ਭੇਜਿਆ ਗਿਆ। ਥਾਣਾ ਆਦਮਪੁਰ ਦੇ ਐਸ.ਐਚ.ਉ ਨਰੇਸ਼ ਕੁਮਾਰ ਜ਼ੋਸ਼ੀ ਨੇ ਦਸਿਆ ਕਿ ਜੋ ਪ੍ਰਵਾਸੀ ਮਜ਼ੂਦਰਾਂ ਵਲੋਂ ਕਰਵਾਈ ਗਈ ਰਜ਼ਿਸਟ੍ਰੇਸ਼ਨ ਵਾਸੀਆਂ ਲਿਸਟਾਂ ਰਾਹੀਂ ਉਨ੍ਹਾਂ ਨੂੰ ਸੀਨੀਅਰ ਅਫਸਰਾਂ ਦੇ ਹੁੱਕਮ ਹੰੁਦੇ ਹਨ ਉਨ੍ਹਾਂ ਮੁਤਾਬਕ ਮੈਡੀਕਲ ਕਰਵਾ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਜਲੰਧਰ ਰੇਲਵੇ ਸ਼ੇਟਸ਼ਨ ਤੋਂ ਬਿਹਾਰ ਜਾਂ ਹੋਰ ਸਟੇਟਾਂ ਵਿੱਚ ਭੇਜਿਆ ਜਾਂਦਾ ਹੈ। ਜੋ ਕਿ ਪੰਜਾਬ ਸਰਕਾਰ ਵਲੋਂ ਲਗਾਤਾਰ ਜਾਰੀ ਹੈ।

Tags