jalandhar

ਨਗਰ ਨਿਗਮ ਜਲੰਧਰ ਦੇ ਸਫਾਈ ਸੇਵਕਾਂ ਦੀ ਹੜਤਾਲ ਦੂਜੇ ਦਿਨ ਵੀ ਰਹੀ ਜਾਰੀ।

ਜਲੰਧਰ, 25 ਫਰਵਰੀ (ਕਰਮਵੀਰ ਸਿੰਘ)-: ਨਵੇਂ ਸੀਵਰਮੈਨ ਲਗਾਉਣ ਦੇ ਮੁੱਦੇ’ ਤੇ ਸਫਾਈ ਕਰਮਚਾਰੀ ਫੈਡਰੇਸ਼ਨ ਅਤੇ ਨਗਰ ਨਿਗਮ ਜਲੰਧਰ ਵਿਚਕਾਰ ਪੈਦਾ ਹੋਇਆ ਟਕਰਾਅ ਹੋਰ ਵੱਧ ਗਿਆ ਹੈ। ਮਜ਼ਦੂਰਾਂ ਵਲੋਂ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾ ਰਹੀ ਹੈ। ਪਰ ਇਹ ਹੜਤਾਲ ਦੋ ਹਿੱਸਿਆਂ ਵਿਚ ਵੰਡ ਹੋ ਜਾਣ ਕਾਰਨ ਕਮਜ਼ੋਰ ਪੈ ਰਹੀ ਹੈ। ਕਿਉਂਕਿ ਪੰਜਾਬ ਸੀਵਰਮੈਨ ਯੂਨੀਅਨ ਦੇ ਆਗੂ ਇਸ ਹੜਤਾਲ ਨਾਲ ਨਹੀਂ ਹਨ। ਹੜਤਾਲ ਕਾਰਨ ਸ਼ਹਿਰ ਦੀ ਸਫਾਈ ਦਾ ਬਹੁਤ ਬੁਰਾ ਹਾਲ ਹੈ। ਪਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਕੁਝ ਸੇਵਾਦਾਰਾਂ ਨਾਲ ਸ਼ਹਿਰ ਦੇ ਕਈ ਡੰਪਾਂ ਦੀ ਸਫਾਈ ਕੀਤੀ ਅਤੇ ਮੇਅਰ ਜਗਦੀਸ਼ ਰਾਜ ਰਾਜਾ ਨੇ ਲੋਕਾਂ ਨੂੰ ਕੁਝ ਦਿਨਾਂ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਪਰ ਦੂਜੇ ਪਾਸੇ ਹੜਤਾਲੀ ਮੁਲਾਜ਼ਮਾਂ ਨੇ ਨਗਰ ਨਿਗਮ ਕੰਪਲੈਕਸ ਵਿਖੇ ਧਰਨਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਮੁਖੀ ਚੰਦਨ ਗਰੇਵਾਲ ਨੇ ਕਿਹਾ ਕਿ ਅਸੀਂ ਵਰਕਰਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਕੁਝ ਲੋਕ ਹੜਤਾਲ ਵਿਚਕਾਰ ਹੀ ਛੱਡ ਕੇ ਉੱਠ ਕੇ ਚਲੇ ਇਸ ਦਾ ਹੜਤਾਲ ਉਤੇ ਜ਼ਿਆਦਾ ਅਸਰ ਨਹੀਂ ਹੋਏਗਾ।

Tags