jalandhar

ਜਨਤਾ ਕਰਫਿੳ ਦੇ ਚੱਲਦੇ ਐਸ.ਐਸ.ਪੀ ਦਿਹਾਤੀ ਨਵਜੌਤ ਸਿੰਘ ਮਾਹਲ ਵਲੋਂ ਜੰਡੂ ਸਿੰਘਾ ਦਾ ਲਿਆ ਜਾਇਜਾ

SURMA PUNJAB

ਜਨਤਾ ਕਰਫਿਊ ਨੂੰ ਸਰਕਲ ਜੰਡੂ ਸਿੰਘਾ/ਪਤਾਰਾ ਵਿੱਚ ਲੋਕਾਂ ਦਾ ਭਰਵਾ ਹੁੰਗਾਰਾ ਮਿਲਿਆ
ਲੋਕਾਂ ਦੀ ਸੁਰੱਖਿਆ ਹਿੱਤ ਸੁੰਨੀਆ ਸੜਕਾਂ ਤੇ ਪੰਜਾਬ ਪੁਲਿਸ ਦੇ ਜਵਾਨ ਆਏ ਨਜ਼ਰ
ਲੋਕਾਂ ਨੇ ਆਪੋ-ਆਪਣੇ ਘਰਾਂ ਵਿੱਚ ਰਹਿ ਕੇ ਜਨਤਾ ਕਰਫਿਉ ਨੂੰ ਕਾਮਯਾਬ ਕਰਨ ਵਿੱਚ ਦਿੱਤਾ ਸਹਿਯੋਗ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਬੀਤੇ ਦਿਨੀਂ ਕਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਦੇ ਚੱਲਦੇ ਪੂਰੇ ਭਾਰਤ ਵਿੱਚ ਦੇਸ਼ ਵਾਸੀਆਂ ਤੋਂ ਜਨਤਾ ਕਰਫਿਉ ਲਗਾ ਕੇ ਦੇਸ਼ ਨੂੰ ਬੀਮਾਰੀ ਮੁਕਤ ਕਰਨ ਲਈ ਸਹਿਯੋਗ ਮੰਗਿਆ ਸੀ ਤਾਂ ਜੋ ਭਾਰਤ ਦੇਸ਼ ਵਿੱਚੋਂ ਇਸ ਬੀਮਾਰੀ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ। ਇਸੇ ਸਿਲਸਿਲੇ ਦੇ ਚੱਲਦੇ ਅੱਜ 22 ਮਾਰਚ ਨੂੰ ਜਨਤਾ ਕਰਫਿੳ ਵਾਲੇ ਦਿਨ ਲੋਕਾਂ ਨੇ ਸਰਕਲ ਪਤਾਰਾ ਅਤੇ ਜੰਡੂ ਸਿੰਘਾ ਵਿੱਚ ਇਸ ਬੀਮਾਰੀ ਦੇ ਖਾਤਮੇਂ ਲਈ ਜਨਤਾ ਕਰਫਿੳ ਨੂੰ ਭਾਰੀ ਸਮੱਰਥ ਦਿੰਦੇ ਹੋਏ ਪਿੰਡਾਂ ਵਿੱਚ ਹੋਰ ਲੋਕਾਂ ਨੂੰ ਜਾਗਰੂਕ ਵੀ ਕੀਤਾ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਲੋਂ ਲੋਕ ਸੁਰੱਖਿਆ ਦੇ ਚੱਲਦੇ ਜਲੰਧਰ ਦੇ ਸਰਕਲ ਪਤਾਰਾ, ਜੰਡੂ ਸਿੰਘਾ ਵਿੱਚ ਵੱਖ-ਵੱਖ ਥਾਂਵਾ ਤੇ ਨਾਕੇ ਲਗਾ ਕੇ ਸੁਰੱਖਿਆ ਪ੍ਰਬੰਧਾਂ ਨੂੰ ਕਾਮਯਾਬ ਕੀਤਾ। ਇਨ੍ਹਾਂ ਨਾਕਿਆਂ ਅਤੇ ਮੁਲਾਜ਼ਮਾਂ ਨੂੰ ਦਿਸ਼ਾਂ ਨਿਰਦੇਸ਼ ਦੇਣ ਲਈ ਐਸ.ਐਸ.ਪੀ ਦਿਹਾਤੀ ਸ਼੍ਰੀ ਨਵਜੌਤ ਸਿੰਘ ਮਾਹਲ ਨੇ ਜਿਥੇ ਆਦਮਪੁਰ ਹਲਕੇ ਦਾ ਦੋਰਾ ਕੀਤਾ ਉਥੇ ਉਨ੍ਹਾਂ ਜੰਡੂ ਸਿੰਘਾ ਨਾਕੇ ਦਾ ਵੀ ਜਾਇਜਾ ਲਿਆ। ਉਨ੍ਹਾਂ ਨਾਕੇ ਤੇ ਮੋਜੂਦ ਮੁਲਾਜ਼ਮਾਂ ਨੂੰ ਜਿਥੇ ਲੋਕ ਸੁਰੱਖਿਆ ਤਹਿਤ ਦਿਸ਼ਾਂ ਨਿਰਦੇਸ਼ ਦਿਤੇ ਉਥੇ ਕਰੋਨਾ ਵਾਇਰਸ ਦੇ ਖਾਤਮੇ ਲਈ ਨਾਕੇ ਤੇ ਮੋਜੂਦ ਮੁਲਾਜ਼ਮਾਂ ਨੂੰ ਸਖਤੀ ਵਰਤਣ ਲਈ ਵੀ ਕਿਹਾ। ਪਿੰਡ ਜੰਡੂ ਸਿੰਘਾ, ਸਰਕਲ ਪਤਾਰਾ, ਕਪੂਰ ਪਿੰਡ, ਖਿੱਚੀਪੁਰ, ਨਰੰਗਪੁਰ, ਬੁਡਿਆਣਾ, ਬੋਲੀਨਾ ਦੋਆਬਾ, ਜੋਹਲਾ, ਹਜਾਰਾ, ਢੱਡਾ, ਕੰਗਣੀਵਾਲ, ਧੋਗੜੀ ਦੀਆਂ ਸਾਰੀਆਂ ਸੜਕਾਂ ਸੁੰਨੀਆਂ ਪਾਈਆਂ ਗਈਆਂ ਅਤੇ ਇਸ ਕਰਫਿਉ ਦੇ ਚੱਲਦੇ ਲਾਗਲੇ ਪਿੰਡਾਂ ਦੇ ਵਸਨੀਕ ਵੀ ਆਪੋ-ਆਪਣੇ ਘਰਾਂ ਵਿੱਚ ਪਾਏ ਗਏ। ਪਰ ਮੈਡੀਕਲ ਸਟੋਰ ਅਤੇ ਕੁਝ ਕਰਿਆਨੇ ਦੀਆਂ ਦੁਕਾਨਾਂ ਖੁੱਲੀਆਂ ਪਾਈਆਂ ਗਈਆਂ। ਜਨਤਾ ਕਰਫਿਉ ਵਿੱਚ ਵਾਹਨਾਂ ਤੇ ਘੁੰਮਣ ਵਾਲਿਆਂ ਨਾਲ ਪੁਲਿਸ ਵਲੋਂ ਜਿਥੇ ਸਖਤੀ ਵਰਤੀ ਗਈ ਉੱਥੇ ਉਨ੍ਹਾਂ ਨੂੰ ਕਰੋਨਾ ਵਇਰਸ ਤੋਂ ਬਚਣ ਅਤੇ ਘਰਾਂ ਵਿੱਚ ਰਹਿਣ ਲਈ ਪ੍ਰੇਰਿਆ। ਕੋਰੋਨਾ ਵਾਇਰਸ ਦੇ ਦੇਸ਼ ਸਮੇਤ ਪੰਜਾਬ ਭਰ ਵਿਚ ਫੈਲ ਰਹੇ ਪ੍ਰਕੋਪ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੋਕਾਂ ਨੂੰ ਆਪੋ-ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਸਰਕਾਰ ਨੇ ਲਾਕ ਡਾਊਨ ਦੇ ਚੱਲਦੇ ਜ਼ਰੂਰੀ ਸੇਵਾਵਾਂ ਜਿਵੇਂ ਕਿ ਪੁਲਿਸ, ਸਿਹਤ, ਬਿਜਲੀ, ਐਮਰਜੈਂਸੀ ਆਵਾਜਾਈ, ਦੁੱਧ ਦੀ ਸਪਲਾਈ, ਖਾਣ ਪੀਣ ਦੀਆਂ ਚੀਜ਼ਾਂ, ਦਵਾਈਆਂ ਆਦਿ ਦੀ ਹੀ ਮਨਜੂਰੀ ਦਿਤੀ ਹੈ। ਇਨ੍ਹਾਂ ਦੋਵੇ ਸਰਕਲਾਂ ਦੇ ਨਾਕਿਆਂ ਤੇ ਏ.ਐਸ.ਆਈ ਹਰਵਿੰਦਰ ਸਿੰਘ, ਏ.ਐਸ.ਆਈ ਚੈਚਲ ਸਿੰਘ, ਏ.ਐਸ.ਆਈ ਹਰਜਿੰਦਰ ਸਿੰਘ, ਏ.ਐਸ.ਆਈ ਮਨਜਿੰਦਰ ਸਿੰਘ, ਏ.ਐਸ.ਆਈ ਦਇਆ ਚੰਦ, ਏ.ਐਸ.ਆਈ ਭੁਪਿੰਦਰ ਸਿੰਘ, ਏ.ਐਸ.ਆਈ ਜਗਤਾਰ ਸਿੰਘ, ਏ.ਐਸ.ਆਈ ਮਨਜੀਤ ਸਿੰਘ, ਏ.ਐਸ.ਆਈ ਉਕਾਰ ਸਿੰਘ, ਏ.ਐਸ.ਆਈ ਗੁਰਜੀਤ ਸਿੰਘ, ਏ.ਐਸ.ਆਈ ਰਾਜ ਕੁਮਾਰ, ਏ.ਐਸ.ਆਈ ਸੁਰਿੰਦਰ ਕੁਮਾਰ, ਕੁਲਵੀਰ ਵਿਕਟਰ ਐਚਸੀ, ਸੀਟੀ ਜਸਵਿੰਦਰ ਸਿੰਘ ਅਤੇ ਹੋਰ ਮੁਲਾਜਮ ਹਾਜ਼ਰ ਸਨ।
ਕਪੂਰ ਪਿੰਡ ਵਾਸੀਆਂ ਨੂੰ ਪੰਚਾਇਤ ਨੇ ਵੰਡੇ ਮਾਸਕ- ਸਕਰਲ ਪਤਾਰਾ ਦੇ ਕਪੂਰ ਪਿੰਡ ਵਿੱਚ ਸਰਪੰਚ ਸੋਨੀਆ ਅਤੇ ਸਰਪੰਚਪਤੀ ਅਸ਼ੋਕ ਕੁਮਾਰ ਤੇ ਸਾਥੀਆਂ ਵਲੋਂ ਪਿੰਡ ਵਾਸੀਆਂ ਨੂੰ ਕਰੋਨਾ ਦੀ ਬੀਮਾਰੀ ਤੋਂ ਬਚਾਉਣ ਲਈ ਮੂੰਹ ਤੇ ਲਗਾਉਣ ਲਈ ਮਾਸਕ ਵੰਡੇ ਅਤੇ ਸੈਨੇਟਾਇਜ਼ਰ ਨਾਲ ਲੋਕਾਂ ਦੇ ਹੱਥ ਸਾਫ ਕਰਵਾਏ। ਅਸ਼ੋਕ ਕੁਮਾਰ ਨੇ ਕਿਹਾ ਪਿੰਡ ਨੂੰ ਕਰੋਨਾ ਮੁਕਤ ਕਰਨਾਂ ਪੰਚਾਇਤ ਦਾ ਪਹਿਲਾ ਫਰਜ਼ ਹੈ।

Tags