14 ਅਤੇ 16 ਜੁਲਾਈ ਨੂੰ ਚਿੱਟੇ ਦਿਨ ਜੰਡੂ ਸਿੰਘਾ ਵਿੱਚ ਪਹਿਲਾ ਵੀ ਹੋਈਆਂ ਸਨ ਚੋਰੀ ਦੀਆਂ ਵਾਰਦਾਤਾਂ ਜੰਡੂ ਸਿੰਘਾ ਵਿਖੇ 10 ਦਿਨਾਂ ਵਿੱਚ ਤਿੰਨ ਅਤੇ ਇੱਕ ਮਹੀਨੇ ਵਿੱਚ ਲਗਾਤਾਰ ਚਾਰ ਚਿੱਟੇ ਦਿਨ ਹੋਈਆਂ ਚੋਰੀ ਦੀਆਂ ਵਾਰਦਾਤਾਂ ਪਿੰਡ ਜੰਡੂ ਸਿੰਘਾ ਵਾਸੀਆਂ ਦਾ ਲੱਖਾਂ ਦਾ ਭਾਰੀ ਨੁਕਸਾਨ ਅਤੇ ਮਨ੍ਹਾਂ ਵਿਚ ਦਹਿਸ਼ਤ ਦਾ ਮਾਹੌਲ ਅਮਰਜੀਤ ਸਿੰਘ ਜੀਤ ਜੰਡੂ ਸਿੰਘਾ/ਪਤਾਰਾ- ਹਲਕਾ ਕਰਤਾਰਪੁਰ ਦੇ ਸਭ ਤੋਂ ਵੱਡੇ ਪਿੰਡ ਜੰਡੂ ਸਿੰਘਾ ਵਿਖੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਭਾਰੀ ਮਾਹੌਲ ਬਣਿਆ ਹੋਇਆ ਹੈ। ਪਰ ਜੰਡੂ ਸਿੰਘਾ ਪੁਲਿਸ ਇਨ੍ਹਾਂ ਚੋਰੀਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਜਦ ਕਿ ਇੱਕ ਚੋਰੀ ਦੀ ਵਾਰਦਾਤ ਵਿੱਚ ਨੋਜਵਾਨ ਚੋਰੀ ਕਰਦਾ ਸੀ.ਸੀ.ਟੀ.ਵੀ ਵਿੱਚ ਕੈਦ ਵੀ ਹੋਇਆ ਅਤੇ ਪੀ੍ਹੜਤ ਪਰਿਵਾਰ ਵਲੋਂ ਇਲਾਕਾ ਪੁਲਿਸ ਨੇ ਉਸ ਚੋਰੀ ਸਬੰਧੀ ਫੁਟੇਜ਼ ਵੀ ਦਿੱਤੀ ਗਈ ਸੀ। ਪਰ ਪੁਲਿਸ ਇਨ੍ਹਾਂ ਚੋਰੀਆਂ ਨਾਲ ਸਬੰਧਿਤ ਚੋਰਾਂ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਹੈ। ਜਿਸ ਪ੍ਰਤੀ ਇਲਾਕੇ ਦੇ ਲੋਕਾਂ ਅਤੇ ਪੀ੍ਹੜਤ ਪਰਿਵਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਇਸ ਸਿਲਸਿਲੇ ਦੇ ਤਹਿਤ ਰਾਤ ਵੇਲੇ ਇੱਕ ਹੋਰ ਘਰ ਵਿੱਚ ਚੋਰੀ ਹੋ ਗਈ। ਜਿਥੋ ਚੋਰ ਕਰੀਬ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ। ਪਰ ਅਜੇ ਕੁੱਲ ਕਿੰਨਾ ਸਮਾਨ ਚੋਰੀ ਹੋਇਆ ਇਸ ਬਾਰੇ ਪੂਰੀ ਪੁਸ਼ਟੀ ਨਹੀਂ ਹੋ ਸਕੀ। ਜਾਣਕਾਰੀ ਦਿੰਦੇ ਆਸ਼ਾ ਪਤਨੀ ਕਿਸ਼ਨ ਪਾਲ ਵਾਸੀ ਮੋਗਾ ਪੱਟੀ ਜੰਡੂ ਸਿੰਘਾ ਨੇ ਦਸਿਆ ਕਿ ਉਹ ਮੋਗਾ ਪੱਟੀ ਵਿਖੇ ਕਰੀਬ 7 ਸਾਲ ਤੋਂ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਗੁਆਂਡੀ ਰੇਸ਼ਮ ਕੌਰ ਪਤਨੀ ਜਰਨੈਲ ਸਿੰਘ ਵਾਸੀ ਮੋਗਾ ਪੱਟੀ ਜੰਡੂ ਸਿੰਘਾ ਵਿਦੇਸ਼ ਆਪਣੇ ਪਰਿਵਾਰਕ ਮੈਂਬਰਾਂ ਪਾਸ ਗਏ ਹੋਏ ਹਨ ਅਤੇ ਉਨ੍ਹਾਂ ਦੇ ਘਰ ਦੀ ਚਾਂਬੀ ਸਾਡੇ ਪਾਸ ਰਹਿੰਦੀ ਹੈ ਅਤੇ ਉਨ੍ਹਾਂ ਦੇ ਘਰ ਦੀ ਕੰਧ ਨਾਲ ਲੱਗਦੀ ਹੈ। ਉਨ੍ਹਾਂ ਕਿਹਾ ਸਵੇਰੇ ਗੁਆਂਡੀਆਂ ਨੇ ਦਸਿਆ ਕਿ ਰੇਸ਼ਮ ਕੌਰ ਦੇ ਘਰ ਦੇ ਦਰਵਾਜੇ ਖੁੱਲੇ ਪਏ ਹਨ ਕੀ ਉਹ ਵਿਦੇਸ਼ ਤੋਂ ਘਰ ਆ ਗਏ ਹਨ। ਤਾਂ ਆਸ਼ਾ ਨੇ ਕਿਹਾ ਕਿ ਨਹੀਂ, ਉਨ੍ਹਾਂ ਕਿਹਾ ਜਦ ਦੇਖਿਆ ਤਾਂ ਘਰ ਦੇ ਸਾਰੇ ਜਿੰਦਰੇ ਟੁੱਟੇ ਹੋਏ ਸਨ ਅਤੇ ਘਰ ਵਿੱਚ ਚੋਰੀ ਹੋ ਚੁੱਕੀ ਸੀ। ਆਸ਼ਾ ਨੇ ਕਿਹਾ ਉਨ੍ਹਾਂ ਵਲੋਂ ਜੰਡੂ ਸਿੰਘਾ ਪੰਚਾਇਤ ਨੂੰ ਸੂਚਿਤ ਕੀਤਾ ਗਿਆ ਅਤੇ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿੱਚ ਘਰ ਦੇਖਿਆ ਤਾਂ ਚੋਰਾਂ ਨੇ ਘਰ ਦੇ ਸਾਰੇ ਸਮਾਨ ਦੀ ਫਰੋਲਾ ਫਰਾਲੀ ਕੀਤੀ ਹੋਈ ਸੀ। ਉਨ੍ਹਾਂ ਕਿਹਾ ਚੋਰਾਂ ਨੇ ਤਸੱਲੀ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ। ਉਨ੍ਹਾਂ ਕਿਹਾ ਚੋਰੀ ਕਾਫੀ ਸਮਾਨ ਚੋਰੀ ਕਰਕੇ ਲੈ ਗਏ ਹਨ। ਪਰ ਜਿਸਦੇ ਬਾਰੇ ਪੂਰੀ ਤਰਾਂ ਅਜੇ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਘਰ ਦੇ ਮਾਲਕਣ ਰੇਸ਼ਮ ਕੋਰ ਨੂੰ ਸੂਚਿਤ ਕਰ ਦਿਤਾ ਗਿਆ ਹੈ। ਉਹ ਵਿਦੇਸ਼ ਤੋਂ ਵਾਪਸ ਆਉਣਗੇ ਤਦ ਹੀ ਚੋਰੀ ਦੇ ਸਮਾਨ ਦਾ ਚੰਗੀ ਤਰਾਂ ਪਤਾ ਲੱਗ ਸਕੇਗਾ। ਪਿਛਲੀ 23 ਜੂਨ ਨੂੰ ਵੀ ਇਸੇ ਗਲੀ ਵਿੱਚ ਹੋਈ ਸੀ ਚੋਰੀ- ਪ੍ਰੈਸ ਵਲੋਂ ਜਦ ਇਸ ਚੋਰੀ ਦੀ ਕਵਰੇਜ ਕੀਤੀ ਗਈ ਤਾਂ ਪਤਾ ਚਲਿਆ ਕਿ ਰੇਸ਼ਮ ਕੋਰ ਦੇ ਗੁਆਂਡ ਵਿੱਚ ਵੀ ਇਸੇ ਤਰਾਂ ਚੋਰੀ ਹੋਈ ਸੀ। ਜਿਸਦੇ ਪੀ੍ਹੜਤ ਗੁਰਨਾਮ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਮੋਗਾ ਪੱਟੀ ਨੇ ਦਸਿਆ ਕਿ ਪਿਛਲੀ 23 ਜੁਲਾਈ ਨੂੰ ਸ਼ਾਮ 6 ਵਜੇ ਘਰੋਂ ਹਵੇਲੀ ਦੁੱਧ ਚੋਣ ਵਾਸਤੇ ਗਏ ਸੀ। ਪਰ ਜਦ ਘਰ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਧਰੋਂ ਵੀ 45 ਹਜ਼ਾਰ ਰੁਪਏ ਦੀ ਰਕਮ ਚੋਰੀ ਹੋ ਚੁੱਕੀ ਸੀ। ਉਨ੍ਹਾਂ ਕਿਹਾ ਇਹ ਰਕਮ ਉਹ ਵੈਸਟਨ ਯੂਨੀਅਨ ਤੋਂ ਲੈ ਕੇ ਆਏ ਸਨ। ਜੋ ਕਿ ਇੱਕ ਘੰਟੇ ਦੇ ਟਾਇਮ ਵਿੱਚ ਹੀ ਚੋਰੀ ਹੋ ਗਈ।     ਕੁਝ ਦਿਨਾਂ ਵਿੱਚ ਤਿੰਨ ਚੋਰੀਆਂ, ਇੱਕ ਮਹੀਨੇ ਵਿੱਚ ਚਾਰ ਚੋਰੀਆਂ- ਜਿਕਰਯੋਗ ਹੈ ਕਿ ਇਕੋ ਮੁਹੱਲੇ ਵਿੱਚ ਚੋਰਾਂ ਨੇ ਤਿੰਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ। ਜਿਸਦੇ ਚੱਲਦੇ ਲੱਖਾਂ ਰੁਪਏ ਦੇ ਗਹਿੱਣੇ ਅਤੇ ਨਗਦੀ ਚੋਰਾਂ ਨੇ ਚੋਰੀ ਕਰ ਲਈ। ਮੋਗਾ ਪੱਟੀ ਵਿੱਚ ਪਹਿਲੀ ਚੋਰੀ ਗੁਰਨਾਮ ਸਿੰਘ ਪੁੱਤਰ ਮੋਹਨ ਸਿੰਘ ਦੇ ਘਰ ਕਰੀਬ ਇੱਕ ਮਹੀਨਾ ਪਹਿਲਾ ਹੋਈ। ਦੂਜੀ ਚੋਰੀ ਗੁਰਦੇਵ ਸਿੰਘ ਵਾਸੀ ਜੰਡੂ ਸਿੰਘਾ ਨਜ਼ਦੀਕ ਸਟੇਟ ਬੈਂਕ ਆਫ ਇੰਡੀਆ ਦੇ ਘਰ 14 ਜੁਲਾਈ ਨੂੰ ਹੋਈ। ਤੀਜੀ ਚੋਰੀ ਬੀਤੀ ਰਾਤ 21 ਜੁਲਾਈ ਨੂੰ ਰੇਸ਼ਮ ਕੋਰ ਪਤਨੀ ਜਰਨੈਲ ਸਿੰਘ ਦੇ ਘਰ ਹੋਈ। ਇਨ੍ਹਾਂ ਇੱਕੋ ਮਹੁੱਲੇ ਦੇ ਤਿੰਨ ਘਰੋਂ ਵਿਚੋਂ ਚੋਰਾਂ ਨੇ ਲੱਖਾਂ ਰੁਪਏ ਦੀ ਨਗਦੀ ਅਤੇ ਗਹਿੱਣੇ ਚੋਰੀ ਕਰ ਲਏ। ਏਸੇ ਤਰਾਂ ਚੋਥੀ ਚੋਰੀ 15 ਜੁਲਾਈ ਨੂੰ ਚਿੱਟੇ ਦਿਨ ਰਘੁਵੀਰ ਕੌਰ ਪਤਨੀ ਜਸਵੀਰ ਸਿੰਘ ਵਾਸੀ ਜੰਡੂ ਸਿੰਘਾ (ਗੁ. ਨਜ਼ਦੀਕ ਜੰਡੋਆਣਾ) ਸਾਹਿਬ ਵਿਖੇ ਹੋਈ ਜਿਥੇ ਇਕੱਲੇ ਇੱਕੋ ਚੋਰ ਨੇ ਵਾਰਦਾਤ ਨੂੰ ਅੰਜਾਮ ਦਿਤਾ ਅਤੇ ਲੱਖਾਂ ਰੁਪਏ ਦੇ ਗਹਿੱਣੇ ਅਤੇ 35 ਹਜ਼ਾਰ ਦੀ ਨਗਦੀ ਚੋਰੀ ਕਰ ਲਈ ਸੀ। ਪਰ ਇਲਾਕੇ ਦੀ ਪੁਲਿਸ ਕਈ ਦਿਨ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਦੇ ਚੋਰਾਂ ਨੂੰ ਕਾਬੂ ਨਹੀਂ ਕਰ ਪਾਈ। ਜਿਸ ਨਾਲ ਜੰਡੂ ਸਿੰਘਾ ਅਤੇ ਪੀ੍ਹੜਤ ਪਰਿਵਾਰਾਂ ਵਿੱਚ ਦਹਿਸ਼ਤ ਦਾ ਮਾਹੋਲ ਹੈ।            ਕੀ ਕਿਹਾ ਇਲਾਕਾ ਡੀਐਸਪੀ ਅਤੇ ਚੋਕੀ ਇੰਚਾਰਜ਼ ਨੇ- ਜਦ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਸਬੰਧੀ ਇਲਾਕੇ ਆਦਮਪੁਰ ਡੀਐਸਪੀ ਗੁਰਦੇਵ ਸਿੰਘ ਨਾਲ ਕਈ ਵਾਰ ਫੋ੍ਹਨ ਤੇ ਗੱਲਬਾਤ ਕਰਨੀਂ ਚਾਹੀ ਤਾਂ ਉਨ੍ਹਾਂ ਦਾ ਸਰਕਾਰੀ ਅਤੇ ਨਿੱਜੀ ਫੋ੍ਹਨ ਬੰਦ ਆ ਕਿਹਾ ਸੀ ਅਤੇ ਜੰਡੂ ਸਿੰਘਾ ਚੋਕੀ ਇੰਚਾਰਜ਼ ਰਘੁਨਾਥ ਸਿੰਘ ਨੇ ਕਿਹਾ ਉਹ ਮਸ਼ਰੂਫ ਹਨ ਬਾਅਦ ਵਿੱਚ ਗੱਲ ਕੀਤੀ ਜਾਵੇ।"/>
jalandhar

ਜੰਡੂ ਸਿੰਘਾ ਵਿੱਚ ਨਹੀਂ ਰੁੱਕ ਰਿਹਾ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ

14 ਅਤੇ 16 ਜੁਲਾਈ ਨੂੰ ਚਿੱਟੇ ਦਿਨ ਜੰਡੂ ਸਿੰਘਾ ਵਿੱਚ ਪਹਿਲਾ ਵੀ ਹੋਈਆਂ ਸਨ ਚੋਰੀ ਦੀਆਂ ਵਾਰਦਾਤਾਂ
ਜੰਡੂ ਸਿੰਘਾ ਵਿਖੇ 10 ਦਿਨਾਂ ਵਿੱਚ ਤਿੰਨ ਅਤੇ ਇੱਕ ਮਹੀਨੇ ਵਿੱਚ ਲਗਾਤਾਰ ਚਾਰ ਚਿੱਟੇ ਦਿਨ ਹੋਈਆਂ ਚੋਰੀ ਦੀਆਂ ਵਾਰਦਾਤਾਂ
ਪਿੰਡ ਜੰਡੂ ਸਿੰਘਾ ਵਾਸੀਆਂ ਦਾ ਲੱਖਾਂ ਦਾ ਭਾਰੀ ਨੁਕਸਾਨ ਅਤੇ ਮਨ੍ਹਾਂ ਵਿਚ ਦਹਿਸ਼ਤ ਦਾ ਮਾਹੌਲ
ਅਮਰਜੀਤ ਸਿੰਘ ਜੀਤ ਜੰਡੂ ਸਿੰਘਾ/ਪਤਾਰਾ- ਹਲਕਾ ਕਰਤਾਰਪੁਰ ਦੇ ਸਭ ਤੋਂ ਵੱਡੇ ਪਿੰਡ ਜੰਡੂ ਸਿੰਘਾ ਵਿਖੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਭਾਰੀ ਮਾਹੌਲ ਬਣਿਆ ਹੋਇਆ ਹੈ। ਪਰ ਜੰਡੂ ਸਿੰਘਾ ਪੁਲਿਸ ਇਨ੍ਹਾਂ ਚੋਰੀਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਜਦ ਕਿ ਇੱਕ ਚੋਰੀ ਦੀ ਵਾਰਦਾਤ ਵਿੱਚ ਨੋਜਵਾਨ ਚੋਰੀ ਕਰਦਾ ਸੀ.ਸੀ.ਟੀ.ਵੀ ਵਿੱਚ ਕੈਦ ਵੀ ਹੋਇਆ ਅਤੇ ਪੀ੍ਹੜਤ ਪਰਿਵਾਰ ਵਲੋਂ ਇਲਾਕਾ ਪੁਲਿਸ ਨੇ ਉਸ ਚੋਰੀ ਸਬੰਧੀ ਫੁਟੇਜ਼ ਵੀ ਦਿੱਤੀ ਗਈ ਸੀ। ਪਰ ਪੁਲਿਸ ਇਨ੍ਹਾਂ ਚੋਰੀਆਂ ਨਾਲ ਸਬੰਧਿਤ ਚੋਰਾਂ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਹੈ। ਜਿਸ ਪ੍ਰਤੀ ਇਲਾਕੇ ਦੇ ਲੋਕਾਂ ਅਤੇ ਪੀ੍ਹੜਤ ਪਰਿਵਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਇਸ ਸਿਲਸਿਲੇ ਦੇ ਤਹਿਤ ਰਾਤ ਵੇਲੇ ਇੱਕ ਹੋਰ ਘਰ ਵਿੱਚ ਚੋਰੀ ਹੋ ਗਈ। ਜਿਥੋ ਚੋਰ ਕਰੀਬ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ। ਪਰ ਅਜੇ ਕੁੱਲ ਕਿੰਨਾ ਸਮਾਨ ਚੋਰੀ ਹੋਇਆ ਇਸ ਬਾਰੇ ਪੂਰੀ ਪੁਸ਼ਟੀ ਨਹੀਂ ਹੋ ਸਕੀ। ਜਾਣਕਾਰੀ ਦਿੰਦੇ ਆਸ਼ਾ ਪਤਨੀ ਕਿਸ਼ਨ ਪਾਲ ਵਾਸੀ ਮੋਗਾ ਪੱਟੀ ਜੰਡੂ ਸਿੰਘਾ ਨੇ ਦਸਿਆ ਕਿ ਉਹ ਮੋਗਾ ਪੱਟੀ ਵਿਖੇ ਕਰੀਬ 7 ਸਾਲ ਤੋਂ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਗੁਆਂਡੀ ਰੇਸ਼ਮ ਕੌਰ ਪਤਨੀ ਜਰਨੈਲ ਸਿੰਘ ਵਾਸੀ ਮੋਗਾ ਪੱਟੀ ਜੰਡੂ ਸਿੰਘਾ ਵਿਦੇਸ਼ ਆਪਣੇ ਪਰਿਵਾਰਕ ਮੈਂਬਰਾਂ ਪਾਸ ਗਏ ਹੋਏ ਹਨ ਅਤੇ ਉਨ੍ਹਾਂ ਦੇ ਘਰ ਦੀ ਚਾਂਬੀ ਸਾਡੇ ਪਾਸ ਰਹਿੰਦੀ ਹੈ ਅਤੇ ਉਨ੍ਹਾਂ ਦੇ ਘਰ ਦੀ ਕੰਧ ਨਾਲ ਲੱਗਦੀ ਹੈ। ਉਨ੍ਹਾਂ ਕਿਹਾ ਸਵੇਰੇ ਗੁਆਂਡੀਆਂ ਨੇ ਦਸਿਆ ਕਿ ਰੇਸ਼ਮ ਕੌਰ ਦੇ ਘਰ ਦੇ ਦਰਵਾਜੇ ਖੁੱਲੇ ਪਏ ਹਨ ਕੀ ਉਹ ਵਿਦੇਸ਼ ਤੋਂ ਘਰ ਆ ਗਏ ਹਨ। ਤਾਂ ਆਸ਼ਾ ਨੇ ਕਿਹਾ ਕਿ ਨਹੀਂ, ਉਨ੍ਹਾਂ ਕਿਹਾ ਜਦ ਦੇਖਿਆ ਤਾਂ ਘਰ ਦੇ ਸਾਰੇ ਜਿੰਦਰੇ ਟੁੱਟੇ ਹੋਏ ਸਨ ਅਤੇ ਘਰ ਵਿੱਚ ਚੋਰੀ ਹੋ ਚੁੱਕੀ ਸੀ। ਆਸ਼ਾ ਨੇ ਕਿਹਾ ਉਨ੍ਹਾਂ ਵਲੋਂ ਜੰਡੂ ਸਿੰਘਾ ਪੰਚਾਇਤ ਨੂੰ ਸੂਚਿਤ ਕੀਤਾ ਗਿਆ ਅਤੇ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿੱਚ ਘਰ ਦੇਖਿਆ ਤਾਂ ਚੋਰਾਂ ਨੇ ਘਰ ਦੇ ਸਾਰੇ ਸਮਾਨ ਦੀ ਫਰੋਲਾ ਫਰਾਲੀ ਕੀਤੀ ਹੋਈ ਸੀ। ਉਨ੍ਹਾਂ ਕਿਹਾ ਚੋਰਾਂ ਨੇ ਤਸੱਲੀ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ। ਉਨ੍ਹਾਂ ਕਿਹਾ ਚੋਰੀ ਕਾਫੀ ਸਮਾਨ ਚੋਰੀ ਕਰਕੇ ਲੈ ਗਏ ਹਨ। ਪਰ ਜਿਸਦੇ ਬਾਰੇ ਪੂਰੀ ਤਰਾਂ ਅਜੇ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਘਰ ਦੇ ਮਾਲਕਣ ਰੇਸ਼ਮ ਕੋਰ ਨੂੰ ਸੂਚਿਤ ਕਰ ਦਿਤਾ ਗਿਆ ਹੈ। ਉਹ ਵਿਦੇਸ਼ ਤੋਂ ਵਾਪਸ ਆਉਣਗੇ ਤਦ ਹੀ ਚੋਰੀ ਦੇ ਸਮਾਨ ਦਾ ਚੰਗੀ ਤਰਾਂ ਪਤਾ ਲੱਗ ਸਕੇਗਾ।
ਪਿਛਲੀ 23 ਜੂਨ ਨੂੰ ਵੀ ਇਸੇ ਗਲੀ ਵਿੱਚ ਹੋਈ ਸੀ ਚੋਰੀ- ਪ੍ਰੈਸ ਵਲੋਂ ਜਦ ਇਸ ਚੋਰੀ ਦੀ ਕਵਰੇਜ ਕੀਤੀ ਗਈ ਤਾਂ ਪਤਾ ਚਲਿਆ ਕਿ ਰੇਸ਼ਮ ਕੋਰ ਦੇ ਗੁਆਂਡ ਵਿੱਚ ਵੀ ਇਸੇ ਤਰਾਂ ਚੋਰੀ ਹੋਈ ਸੀ। ਜਿਸਦੇ ਪੀ੍ਹੜਤ ਗੁਰਨਾਮ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਮੋਗਾ ਪੱਟੀ ਨੇ ਦਸਿਆ ਕਿ ਪਿਛਲੀ 23 ਜੁਲਾਈ ਨੂੰ ਸ਼ਾਮ 6 ਵਜੇ ਘਰੋਂ ਹਵੇਲੀ ਦੁੱਧ ਚੋਣ ਵਾਸਤੇ ਗਏ ਸੀ। ਪਰ ਜਦ ਘਰ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਧਰੋਂ ਵੀ 45 ਹਜ਼ਾਰ ਰੁਪਏ ਦੀ ਰਕਮ ਚੋਰੀ ਹੋ ਚੁੱਕੀ ਸੀ। ਉਨ੍ਹਾਂ ਕਿਹਾ ਇਹ ਰਕਮ ਉਹ ਵੈਸਟਨ ਯੂਨੀਅਨ ਤੋਂ ਲੈ ਕੇ ਆਏ ਸਨ। ਜੋ ਕਿ ਇੱਕ ਘੰਟੇ ਦੇ ਟਾਇਮ ਵਿੱਚ ਹੀ ਚੋਰੀ ਹੋ ਗਈ।
    ਕੁਝ ਦਿਨਾਂ ਵਿੱਚ ਤਿੰਨ ਚੋਰੀਆਂ, ਇੱਕ ਮਹੀਨੇ ਵਿੱਚ ਚਾਰ ਚੋਰੀਆਂ- ਜਿਕਰਯੋਗ ਹੈ ਕਿ ਇਕੋ ਮੁਹੱਲੇ ਵਿੱਚ ਚੋਰਾਂ ਨੇ ਤਿੰਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ। ਜਿਸਦੇ ਚੱਲਦੇ ਲੱਖਾਂ ਰੁਪਏ ਦੇ ਗਹਿੱਣੇ ਅਤੇ ਨਗਦੀ ਚੋਰਾਂ ਨੇ ਚੋਰੀ ਕਰ ਲਈ। ਮੋਗਾ ਪੱਟੀ ਵਿੱਚ ਪਹਿਲੀ ਚੋਰੀ ਗੁਰਨਾਮ ਸਿੰਘ ਪੁੱਤਰ ਮੋਹਨ ਸਿੰਘ ਦੇ ਘਰ ਕਰੀਬ ਇੱਕ ਮਹੀਨਾ ਪਹਿਲਾ ਹੋਈ। ਦੂਜੀ ਚੋਰੀ ਗੁਰਦੇਵ ਸਿੰਘ ਵਾਸੀ ਜੰਡੂ ਸਿੰਘਾ ਨਜ਼ਦੀਕ ਸਟੇਟ ਬੈਂਕ ਆਫ ਇੰਡੀਆ ਦੇ ਘਰ 14 ਜੁਲਾਈ ਨੂੰ ਹੋਈ। ਤੀਜੀ ਚੋਰੀ ਬੀਤੀ ਰਾਤ 21 ਜੁਲਾਈ ਨੂੰ ਰੇਸ਼ਮ ਕੋਰ ਪਤਨੀ ਜਰਨੈਲ ਸਿੰਘ ਦੇ ਘਰ ਹੋਈ। ਇਨ੍ਹਾਂ ਇੱਕੋ ਮਹੁੱਲੇ ਦੇ ਤਿੰਨ ਘਰੋਂ ਵਿਚੋਂ ਚੋਰਾਂ ਨੇ ਲੱਖਾਂ ਰੁਪਏ ਦੀ ਨਗਦੀ ਅਤੇ ਗਹਿੱਣੇ ਚੋਰੀ ਕਰ ਲਏ। ਏਸੇ ਤਰਾਂ ਚੋਥੀ ਚੋਰੀ 15 ਜੁਲਾਈ ਨੂੰ ਚਿੱਟੇ ਦਿਨ ਰਘੁਵੀਰ ਕੌਰ ਪਤਨੀ ਜਸਵੀਰ ਸਿੰਘ ਵਾਸੀ ਜੰਡੂ ਸਿੰਘਾ (ਗੁ. ਨਜ਼ਦੀਕ ਜੰਡੋਆਣਾ) ਸਾਹਿਬ ਵਿਖੇ ਹੋਈ ਜਿਥੇ ਇਕੱਲੇ ਇੱਕੋ ਚੋਰ ਨੇ ਵਾਰਦਾਤ ਨੂੰ ਅੰਜਾਮ ਦਿਤਾ ਅਤੇ ਲੱਖਾਂ ਰੁਪਏ ਦੇ ਗਹਿੱਣੇ ਅਤੇ 35 ਹਜ਼ਾਰ ਦੀ ਨਗਦੀ ਚੋਰੀ ਕਰ ਲਈ ਸੀ। ਪਰ ਇਲਾਕੇ ਦੀ ਪੁਲਿਸ ਕਈ ਦਿਨ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਦੇ ਚੋਰਾਂ ਨੂੰ ਕਾਬੂ ਨਹੀਂ ਕਰ ਪਾਈ। ਜਿਸ ਨਾਲ ਜੰਡੂ ਸਿੰਘਾ ਅਤੇ ਪੀ੍ਹੜਤ ਪਰਿਵਾਰਾਂ ਵਿੱਚ ਦਹਿਸ਼ਤ ਦਾ ਮਾਹੋਲ ਹੈ।
           ਕੀ ਕਿਹਾ ਇਲਾਕਾ ਡੀਐਸਪੀ ਅਤੇ ਚੋਕੀ ਇੰਚਾਰਜ਼ ਨੇ– ਜਦ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਸਬੰਧੀ ਇਲਾਕੇ ਆਦਮਪੁਰ ਡੀਐਸਪੀ ਗੁਰਦੇਵ ਸਿੰਘ ਨਾਲ ਕਈ ਵਾਰ ਫੋ੍ਹਨ ਤੇ ਗੱਲਬਾਤ ਕਰਨੀਂ ਚਾਹੀ ਤਾਂ ਉਨ੍ਹਾਂ ਦਾ ਸਰਕਾਰੀ ਅਤੇ ਨਿੱਜੀ ਫੋ੍ਹਨ ਬੰਦ ਆ ਕਿਹਾ ਸੀ ਅਤੇ ਜੰਡੂ ਸਿੰਘਾ ਚੋਕੀ ਇੰਚਾਰਜ਼ ਰਘੁਨਾਥ ਸਿੰਘ ਨੇ ਕਿਹਾ ਉਹ ਮਸ਼ਰੂਫ ਹਨ ਬਾਅਦ ਵਿੱਚ ਗੱਲ ਕੀਤੀ ਜਾਵੇ।

Tags

About the author

admin

Add Comment

Click here to post a comment