jalandhar

ਸੱਚਖੰਡ ਵਾਸੀ ਮਹੰਤ ਗੋਮਤੀ ਦਾਸ ਦੀ ਦੂਸਰੀ ਬਰਸੀ ਮਨਾਈ

ਮਹੰਤ ਗੋਮਤੀ ਦਾਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਮਹੰਤ ਪਵਨ ਦਾਸ ਅਤੇ ਹੋਰ ਸੇਵਾਦਾਰ।

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਵਿੱਚ ਜਲੰਧਰ ਹੁਸ਼ਿਆਰਪੁਰ ਰੋਡ ਤੇ ਸਥਿਤ ਪੁਰਾਤਨ ਸ਼੍ਰੀ ਰਘੂਨਾਥ ਮੰਦਿਰ ਵਿੱਚ ਮਹੰਤ ਗੋਮਤੀ ਦਾਸ ਬੈਰਾਗੀ ਜੀ ਦੀ ਦੂਸਰੀ ਬਰਸੀ ਦੇ ਸਮਾਗਮ ਮੁੱਖ ਸੇਵਾਦਾਰ ਮਹੰਤ ਪਵਨ ਦਾਸ ਦੀ ਵਿਸ਼ੇਸ਼ ਨਿਗਰਾਨੀ ਹੇਠ ਮਨਾਏ ਗਏ। ਜਿਸਦੇ ਸਬੰਧ ਵਿੱਚ ਪਹਿਲਾ ਮਹੰਤ ਗੋਮਤੀ ਦਾਸ ਨਮਿਤ ਹਵਨ ਜੱਗ ਕਰਕੇ ਉਨ੍ਹਾਂ ਦੇ ਸਰੂਪ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਉਪਰੰਤ ਭੰਡਾਰੇ ਦਾ ਲੰਗਰ ਸੰਗਤਾਂ ਨੂੰ ਛਕਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਮਹੰਤ ਪਵਨ ਦਾਸ ਨੇ ਦਸਿਆ ਕਿ ਦੋ ਸਾਲ ਪਹਿਲਾ ਮਹੰਤ ਗੋਮਤੀ ਦਾਸ ਕਰੀਬ 50 ਸਾਲ ਇਸ ਮੰਦਿਰ ਵਿੱਚ ਸੇਵਾਵਾਂ ਨਿਭਾਉਦੇ ਹੋਏ ਪ੍ਰਮਾਤਮਾਂ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਕਿਹਾ ਮਹੰਤ ਗੋਮਤੀ ਦਾਸ ਹਮੇਸ਼ਾਂ ਸੰਗਤਾਂ ਨੂੰ ਆਪਣੇ ਮਾਤਾ ਪਿਤਾ ਅਤੇ ਵੱਡਿਆਂ ਦਾ ਸਤਿਕਾਰ ਅਤੇ ਬਚਿਆਂ ਨੂੰ ਪਿਆਰ ਕਰਨ ਦਾ ਸੰਦੇਸ਼ ਦਿੰਦੇ ਸਨ। ਮਹੰਤ ਪਵਨ ਦਾਸ ਨੇ ਕਿਹਾ ਅੱਜ ਦੇ ਸਮਾਗਮ ਸਮੂਹ ਸੰਗਤਾਂ ਤੋਂ ਬਗੈਰ ਲਾਕ ਡਾਊਨ ਦਾ ਪਾਲਣਾ ਕਰਦੇ ਹੋਏ ਕਰਵਾਏ ਗਏ ਹਨ। ਇਸ ਮੌਕੇ ਸਰਬੱਤ ਦਾ ਭਲਾ ਆਸ਼ਰਮ ਤੋਂ ਸੰਤ ਜਗੀਰ ਸਿੰਘ ਵੀ ਸ਼ਿਵ ਮੰਦਿਰ ਵਿੱਚ ਵਿਸ਼ੇਸ਼ ਤੋਰ ਤੇ ਪੁੱਜੇ ਅਤੇ ਉਨ੍ਹਾਂ ਮਹੰਤ ਗੋਮਤੀ ਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਬਰਸੀ ਸਮਾਗਮ ਮੌਕੇ ਜਗਦੀਸ਼ ਕੁਮਾਰ ਦੀਸ਼ਾ, ਸੁਮੇਸ਼ਵਰ ਰਾਮ, ਨਰੇਸ਼ ਕੁਮਾਰ, ਰਾਜ਼ੇਸ਼ ਕੁਮਾਰ, ਸਰਵਣ ਕੁਮਾਰ, ਸਰਵਣ ਦਾਸ, ਸੁਨੀਲ ਜ਼ੋਸ਼ੀ, ਨੰਬਰਦਾਰ ਮਨੋਹਰ ਲਾਲ, ਸ਼੍ਰੀ ਵੀਰ ਚੰਦ ਸੁਰੀਲਾ, ਬੱਲ ਸਾਹਿਬ, ਗੁਰਚਰਨ ਸਿੰਘ ਭੋਲੂ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

Tags