jalandhar

ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਪੰਜਾਬ ਦੀ ਟੀਮ ਦਾ ਐਲਾਨ ।

ਜਲੰਧਰ (ਦਲਬੀਰ ਸਿੰਘ)- ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਪੰਜਾਬ ਦੀ ਇੱਕ ਅਹਿਮ ਮੀਟਿੰਗ ਪੰਜਾਬ ਦੇ ਪ੍ਰਧਾਨ ਮਨਜੀਤ ਬਾਲੀ ਦੀ ਅਗਵਾਈ ਹੇਠ ਹੋਈ। ਮੀਟਿੰਗ ਚ ਪੀਠ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਲਈ ਤੇ ਪੀਠ ਵਲੋਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਅੱਗੇ ਨਾਲੋਂ ਹੋਰ ਤੇਜ਼ ਕਰਨ ਲਈ ਬਾਲੀ ਵਲੋਂ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਦੀ ਟੀਮ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਰਾਮ ਮੂਰਤੀ, ਸ਼ੋਭਾ ਰਾਣੀ, ਭੁਪਿੰਦਰ ਕੁਮਾਰ ਇਹ ਤਿੰਨੋਂ ਮੀਤ ਪ੍ਰਧਾਨ, ਰਜਿੰਦਰ ਖਤਰੀ, ਐਡਵੋਕੇਟ ਮੋਹਿਤ ਭਾਰਦਵਾਜ, ਐਡਵੋਕੇਟ ਸਚਿਨ ਜਜੂਰੀਆ ਇਹ ਤਿੰਨੋਂ ਜਨਰਲ ਸਕੱਤਰ, ਅਮਨਦੀਪ ਹੈਪੀ, ਭੁਪਿੰਦਰ ਸਿੰਘ, ਬਲਵਿੰਦਰ ਟੂਰਾ ਇਹ ਤਿੰਨੋਂ ਸੱਕਤਰ, ਜੈਕਿਸ਼ਨ ਚਾਵਲਾ ਦਫ਼ਤਰ ਸਕੱਤਰ, ਰਾਜ ਕੁਮਾਰ ਜੋਗੀ ਪ੍ਰੈਸ ਸਕੱਤਰ, ਵਿਜੈ ਸਹਿਜਲ ਸੋਸ਼ਲ ਮੀਡੀਆ ਇੰਚਾਰਜ ਲਗਾਏ ਗਏ ਹਨ। ਮਨਜੀਤ ਬਾਲੀ ਨੇ ਦੱਸਿਆ ਕਿ ਬਾਕੀ ਰਹਿੰਦੇ ਪੰਜਾਬ ਦੀ ਟੀਮ ਦੇ ਅਹੁਦੇਦਾਰਾਂ ਤੇ ਜ਼ਿਲਿਆਂ ਦੀ ਟੀਮ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ।

Tags