jalandhar

ਤੰਬਾਕੂ ਦੀ ਡੱਬੀ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਛਾਪ ਕੇ ਕੰਪਨੀ ਨੇ ਰਵਿਦਾਸੀਆ ਕੌਮ ਦੇ ਹਿਰਦੇ ਵਲੂੰਧਰੇ ਹਨ — ਮਨਜੀਤ ਬਾਲੀ।

ਜਲੰਧਰ (ਦਲਬੀਰ ਸਿੰਘ)- ਨੋਇਡਾ ਦੀ ਇੱਕ ਧਰਮਪਾਲ ਸੱਤਿਆਪਾਲ ਕੰਪਨੀ ਵੱਲੋਂ ਤੰਬਾਕੂ ਦੀ ਡੱਬੀ ( ਬਾਬਾ 120 ਮਾਰਕਾ ) ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਛਾਪ ਕੇ ਰਵਿਦਾਸੀਆ ਕੌਮ ਦੇ ਹਿਰਦੇ ਵਲੂੰਧਰੇ ਹਨ ਜਿਸ ਨਾਲ ਸਮਾਜ ਅੰਦਰ ਕਾਫੀ ਰੋਸ਼ ਹੈ। ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਪੰਜਾਬ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਪੀਠ ਦੇ ਪੰਜਾਬ ਪ੍ਰਧਾਨ ਮਨਜੀਤ ਬਾਲੀ ਨੇ ਕਿਹਾ ਕਿ ਇਸ ਕੰਪਨੀ ਨੇ ਇਸ ਤਰਾਂ ਤੰਬਾਕੂ ਦੀ ਡੱਬੀ ਤੇ ਸਾਡੇ ਗੁਰੂ ਦੀ ਤਸਵੀਰ ਛਾਪ ਕੇ ਜਿੱਥੇ ਰਵਿਦਾਸੀਆ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਉੱਥੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਵੀ ਘਿਨਾਉਣੀ ਹਰਕਤ ਕੀਤੀ ਹੈ। ਬਾਲੀ ਨੇ ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੌਵਿੰਦ ਜੀ , ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਆਦਿਤਿਆ ਨਾਥ ਯੋਗੀ ਜੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕੰਪਨੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ ਤਾਂ ਜ਼ੋ ਅੱਗੇ ਤੋਂ ਹੋਰ ਕੋਈ ਵੀ ਇਹੋ ਜਿਹੀਆਂ ਕੰਪਨੀਆਂ ਇਸ ਤਰਾਂ ਦੀ ਘਿਨਾਉਣੀ ਹਰਕਤ ਕਰਨ ਦੀ ਜੁਰਅਤ ਨਾ ਕਰ ਸਕੇ। ਬਾਲੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੇ ਵਰਕਰਾਂ ਵਲੋਂ ਦੇਸ਼ ਦੇ ਰਾਸ਼ਟਰਪਤੀ, ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜੇ ਜਾਣਗੇ ਤਾਂ ਜੋ ਇਸ ਕੰਪਨੀ ਦੇ ਮਾਲਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋ ਸਕੇ ਤੇ ਇਸ ਕੰਪਨੀ ਨੂੰ ਤੁਰੰਤ ਬੰਦ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਪੀਠ ਦੇ ਜਨਰਲ ਸਕੱਤਰ ਰਜਿੰਦਰ ਖੱਤਰੀ, ਐਡਵੋਕੇਟ ਮੋਹਿਤ ਭਾਰਦਵਾਜ, ਐਡਵੋਕੇਟ ਸਚਿਨ ਜਜੂਰੀਆ ਫਾਜ਼ਿਲਕਾ ਪੀਠ ਦੇ ਮੀਤ ਪ੍ਰਧਾਨ ਰਾਮ ਮੂਰਤੀ, ਸ੍ਰੀਮਤੀ ਸ਼ੋਭਾ ਰਾਣੀ ਪਠਾਨਕੋਟ, ਭੁਪਿੰਦਰ ਕੁਮਾਰ ਪੀਠ ਦੇ ਸਕੱਤਰ ਅਮਨਦੀਪ ਹੈਪੀ ਤਲਵਾੜਾ, ਬਲਵਿੰਦਰ ਟੂਰਾ, ਭੁਪਿੰਦਰ ਸਿੰਘ ਬਰਨਾਲਾ ਪੀਠ ਦੇ ਦਫਤਰ ਸਕੱਤਰ ਜੈਕਿਸ਼ਨ ਚਾਵਲਾ ਪੀਠ ਦੇ ਪ੍ਰੈਸ ਇੰਚਾਰਜ ਰਾਜ ਕੁਮਾਰ ਜੋਗੀ, ਵਿਜੈ ਸਹਿਜ਼ਲ ਲੁਧਿਆਣਾ ਜ਼ਿਲਾ ਪ੍ਰਧਾਨ ਭੁਪਿੰਦਰ ਕੁਮਾਰ ਰਾਜੂ ਜਲੰਧਰ, ਮਹਿਦੰਰ ਖੱਤਰੀ, ਯਸ਼ਪਾਲ ਜਨਹੋਤਰਾ, ਸੁਖਜੀਵ ਬੇਦੀ, ਕਮਾਂਡਰ ਬਲਵੀਰ ਸਿੰਘ, ਮਨਜੀਤ ਸੰਧੂ, ਲਲਿਤ ਚੌਹਾਨ ਵੀ ਹਾਜ਼ਰ ਸਨ।

Tags