jalandhar

ਰੇਲ ਗੱਡੀ ਦੀ ਚਪੇਟ ਵਿੱਚ ਆਉਣ ਨਾਲ 60 ਸਾਲਾਂ ਵਿਆਕਤੀ ਦੀ ਮੌਤ

ਰੇਲ ਗੱਡੀ ਦੀ ਚਪੇਟ ਵਿੱਚ ਆਉਣ ਨਾਲ 60 ਸਾਲਾਂ ਵਿਆਕਤੀ ਦੀ ਮੌਤ
ਪਿੰਡ ਕਬੂਲਪੁਰ ਦੇ ਫਾਟਕ ਨੰਬਰ ਸੀ/13 ਨਜ਼ਦੀਕ ਵਾਪਰਿਆ ਹਾਦਸਾ
ਜਲੰਧਰ 25 ਜੁਲਾਈ (ਜਲਪ੍ਰੀਤ ਸਿੰਘ)- ਪਿੰਡ ਕਬੂਲਪੁਰ ਵਿਖੇ ਰੇਲਵੇ ਫਾਟਕ ਨੰਬਰ ਸੀ/13 ਨਜ਼ਦੀਕ ਇਕ 60 ਸਾਲਾਂ ਵਿਆਕਤੀ ਰੇਲ ਗੱਡੀ ਦੀ ਚਪੇਟ ਵਿੱਚ ਆਉਣ ਨਾਲ ਮੌਕੇ ਤੇ ਹੀ ਮੌਤ ਹੋ ਗਈ। ਮਿ੍ਰਤਕ ਦੀ ਪਹਿਚਾਣ ਵਿਪੁਨ ਕੁਮਾਰ ਪੁੱਤਰ ਤਰਲੋਕ ਚੰਦ ਵਾਸੀ ਪਿੰਡ ਕਬੂਲਪੁਰ ਜਲੰਧਰ ਵਜੋਂ ਹੋਈ ਹੈ। ਜੋ ਕਿ ਘਰੋਂ ਜੰਗਲ ਪਾਣੀ ਲਈ ਖੇਤਾਂ ਦੀ ਤਰਫ ਗਿਆ ਸੀ। ਘਰੈਲੂ ਮੈਂਬਰਾਂ ਨੇ ਦਸਿਆ ਕਿ ਉਨਾਂ ਨੂੰ ਪਤਾ ਚਲਿਆ ਕਿ ਰੇਲਵੇ ਲਾਇਨਾਂ ਤੇ ਫਾਟਕ ਨਜ਼ਦੀਕ ਵਿਪੁਨ ਕੁਮਾਰ ਦੀ ਲਾਂਸ਼ ਪਈ ਹੋਈ ਹੈ। ਉਨ੍ਹਾਂ ਦਸਿਆ ਕਿ ਵਿਪੁਨ ਕੁਮਾਰ ਦਿਮਾਗੀ ਤੋ੍ਹਰ ਤ ਪਰੇਸ਼ਾਨ, ਅਤੇ ਅਧਰੰਗ ਦਾ ਮਰੀਜ਼ ਸੀ ਜਿਸਦੀ ਅੱਖਾਂ ਦੀ ਲਾਇਟ ਵੀ ਘੱਟ ਸੀ। ਜਿਸਦਾ ਇਲਾਜ਼ ਈ.ਐਸ.ਆਈ ਜਲੰਧਰ ਵਿਖੇ ਚੱਲ ਰਿਹਾ ਸੀ। ਮੌਕਾ ਦੇਖਣ ਲਈ ਜੀ.ਆਰ.ਪੀ ਸੁੱਚੀ ਪਿੰਡ ਅਤੇ ਅਲਾਵਲਪੁਰ ਦੀ ਪੁਲਿਸ ਦੇ ਮਨੋਹਰ ਲਾਲ ਅਤੇ ਰਾਮ ਲੁਬਾਇਆ ਹਾਦਸਾ ਵਾਪਰਨ ਤੋਂ ਕਈ ਘੰਟੇ ਬਾਅਦ ਪੁੱਜੇ। ਜਦ ਤੱਕ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਗੁੱਸਾ ਬਹੁਤ ਜਿਆਦਾ ਵੱਧ ਚੁੱਕਾ ਸੀ। ਉਨ੍ਹਾਂ ਪ੍ਰੈਸ ਜਾਣਕਾਰੀ ਦਿੰਦੇ ਕਿਹਾ ਕਿ ਵਿਪੁਨ ਦੀ ਲਾਸ਼ ਉਪਰੋਂ ਕਈ ਘੰਟੇ ਤੱਕ ਟਰੇਨਾਂ ਗੁਜ਼ਰਦੀਆਂ ਰਹੀਆਂ ਪਰ ਸਬੰਧਿਤ ਵਿਭਾਗ ਦੀ ਪੁਲਿਸ ਬਹੁਤ ਹੀ ਲੇਟ ਪੁੱਜੀ ਜਿਸਤੋਂ ਬਾਅਦ ਉਨ੍ਹਾਂ ਨੇ ਕਾਰਵਾਈ ਸ਼ੁਰੂ ਕੀਤੀ। ਜ਼ੀ.ਆਰ.ਪੀ ਪੁਲਿਸ ਦੇ ਏ.ਐਸ.ਆਈ ਹਰਮੇਸ਼ ਲਾਲ ਨੇ ਕਿਹਾ ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਵਿਪੁਨ ਦੀ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਵਾਸਤੇ ਭੇਜ ਦਿਤਾ ਹੈ।

Tags