jalandhar

ਸਰਪੰਚ ਲੇਸਡ਼ੀਵਾਲ ਸ਼੍ਰੀਮਤੀ ਇੰਦਰਜੀਤ ਕੌਰ ਅਤੇ ਗ੍ਰਾਮ ਪੰਚਾਇਤ ਨੇ ਕੋਵਿਡ 19 ਯੋਦਿਆਂ ਦਾ ਸਨਮਾਨ ਤੇ ਧੰਨਵਾਦ ਕੀਤਾ

ਆਦਮਪੁਰ (ਬਲਬੀਰ ਸਿੰਘ ਕਰਮ, ਕਰਮਵੀਰ ਸਿੰਘ, ਰਣਜੀਤ ਸਿੰਘ)- ਸਰਪੰਚ ਸ਼੍ਰੀ ਮਤੀ ਇੰਦਰਜੀਤ ਕੌਰ ਅਤੇ ਗ੍ਰਾਮ ਪੰਚਾਇਤ ਲੇਸਡ਼ੀਵਾਲ ਵਲੋਂ ਇਸ ਕਰੋਨਾ ਵਾਇਰਸ ਦੇ ਚੱਲਦੇ ਪਿੰਡ ਲੇਸਡ਼ੀਵਾਲ ਵਿੱਚ ਆਪਣੀਆ ਵਿਸ਼ੇਸ਼ ਸੇਵਾਵਾਂ ਦੇਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਡੀ ਸੀ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਬੀ.ਡੀ.ਪੀ.ਓ ਕੁਲਦੀਪ ਕੌਰ, ਐਸਐਮਓ ਆਦਮਪੁਰ ਰੰਧਾਵਾ, ਐੱਸਐੱਚਓ ਆਦਮਪੁਰ ਨਰੇਸ਼ ਜੋਸ਼ੀ, ਪਿੰਡ ਦੇ ਸਮੂਹ ਨਾਗਰਿਕਾਂ ਅਤੇ ਪਿੰਡ ਦੇ ਨੌਜਵਾਨ ਵੀਰਾ ਅਤੇ ਵੋਲੰਟਿਯਾਰ ਦਾ ਗ੍ਰਾਮ ਪੰਚਾਇਤ ਨੇ ਧੰਨਵਾਦ ਕੀਤਾ ਹੈ। ਸਰਪੰਚ ਲੇਸਡ਼ੀਵਾਲ ਸ਼੍ਰੀਮਤੀ ਇੰਦਰਜੀਤ ਕੌਰ ਨੇ ਕਿਹਾ ਇਹ ਚੱਲ ਰਹੀ ਔਖੀ ਘਡ਼ੀ ਵਿੱਚ ਸਾਡੇ ਪਿੰਡ ਦੇ ਲੋਕਾਂ ਨੂੰ ਪ੍ਰਸ਼ਾਸਨ ਨੇ ਕਰੋਂਨਾ ਦੇ ਚਲਦੇ ਸਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਅਤੇ ਉਨ੍ਹਾਂ ਦਾ ਖਿਆਲ ਰੱਖਿਆ ਅਤੇ ਸੱਬ ਨੇ ਸਮੇਂ ਸਮੇਂ ਸਿਰ ਦਿੱਤੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ/ ਪਿੰਡ ਵਿੱਚ ਸੈਨੀਟਾਈਜਰ ਦਾ ਛਿਡ਼ਕਾਓ ਅਤੇ ਜਰੂਰੀ ਅਨੁਸਮੇਂਟ ਕੀਤੀਆਂ ਗਈਆਂ ਇਹਨਾਂ ਸਾਰੀਆਂ ਸੇਵਾਵਾਂ ਲਈ ਗ੍ਰਾਮ ਪੰਚਾਇਤ ਲੇਸਡ਼ੀਵਾਲ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਹੈ। ਡਾ, ਕੁਲਜਿੰਦਰ ਸਿੰਘ ਸਿੱਧੂ ਜੋ ਕਿ ਮਰੀਜ਼ਾਂ ਦੀ ਦੇਖਭਾਲ ਕਰਦੇ ਸਮੇਂ ਕਰੋਂਨਾ ਪੋਸਿਟਿਵ ਹੋ ਗਏ ਸਨ। ਪੰਚਾਇਤ ਇਹਨਾਂ ਵਰਗੇ ਹੋਰ ਵੀ ਡਾਕਟਰਾਂ, ਪੈਰਾ ਮੈਡੀਕਲ ਸਟਾਫ, ਪੁਲਿਸ ਦਾ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਸਥਾਨਿਕ ਵਲੰਟੀਅਰਾਂ ਦਾ ਵੀ ਧੰਨਵਾਦ ਕਰਦੀ ਹੈ ਜੋ ਇਸ ਮਾਹਾਂਮਾਰੀ ਦੌਰਾਨ ਅਗੇ ਆ ਕੇ ਪਿੰਡ ਪਧਰ ਤੋ ਲੈ ਕੇ ਦੇਸ਼ ਦੀ ਸੁਰੱਖਿਆ ਲਈ ਵਿਸ਼ੇਸ਼ ਯੋਗਦਾਨ ਦੌਰਾਨ ਆਪਣੀ ਪਰਵਾਹ ਨਾ ਕਰਦਿਆਂ ਅਗਲੀ ਲਾਈਨ ਰਕਸ਼ਕ ਦੀ ਤਰਾਂ ਖਡ਼ੇ ਹੋਏ ਅਤੇ ਸਾਨੂੰ ਸਭ ਨੂੰ ਸੁਰੱਖਿਆ ਪ੍ਰਦਾਨ ਕੀਤੀ। ਇਸ ਮੌਕੇ ਸਰਪੰਚ ਲੇਸਡ਼ੀਵਾਲ ਸ਼੍ਰੀਮਤੀ ਇੰਦਰਜੀਤ ਕੌਰ ਅਤੇ ਪੰਚ ਸ਼੍ਰੀ ਬਲਵਿੰਦਰ ਕੁਮਾਰ ਪੰਚ ਸ਼੍ਰੀ ਪਰਮਜੀਤ ਸਿੰਘ ਪੰਚ ਸ਼੍ਰੀ ਮਤੀ ਕਮਲਜੀਤ ਕੌਰ, ਸਰਬਜੀਤ ਕੌਰ, ਰਾਮ ਗੋਪਾਲ, ਮਖਣ ਪਰਧਾਨ ਅਤੇ ਅਜੀਤ ਰਾਮ ਫੌਜੀ ਲੇਸਡ਼ੀਵਾਲ ਹਾਜਰ ਸਨ ਊਨਾ ਨੇ ਸਾਰਿਆਂ ਨੂੰ ਸੇਵਾਵਾਂ ਨਿਬੁਹਾਨ ਲਈ ਗ੍ਰਾਮ ਪੰਚਾਇਤ ਲੇਸਡ਼ੀਵਾਲ ਵਲੋਂ ਸਨਮਾਨਿਤ ਕੀਤਾ ਗਿਆ/

Tags