jalandhar

ਰੋਟਰੀ ਕਲੱਬ ਆਫ ਜਲੰਧਰ ਗੇ੍ਰਟਰ ਵਲੋਂ ਗੁਰੂ ਨਾਨਕ ਅਨਾਥ ਆਸ਼ਰਮ ਨੂੰ ਦੋ ਫਰਿਜ਼ਾਂ ਭੇਟ

ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਅਤੇ ਮੈਂਬਰਾਂ ਨੂੰ ਦੋ ਫਰਿਜ਼ਾਂ ਭੇਟ ਕਰਦੇ ਰੋਟਰੀ ਕਲੱਬ ਗ੍ਰੇਟਰ ਦੇ ਮੈਂਬਰ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਦੀਨ ਦੁੱਖੀਆਂ ਦੀ ਸੇਵਾ ਨੂੰ ਸਮਰਪਿੱਤ ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਢਿਆਣਾ ਜਲੰਧਰ ਵਿੱਖੇ ਰੋਟਰੀ ਕਲੱਬ ਆਫ ਜਲੰਧਰ ਗੇ੍ਰਟਰ ਵਲੋਂ ਮਰੀਜ਼ਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਆਸ਼ਰਮ ਦੀ ਮੈਨੇਜ਼ਮੈਂਟ ਨੂੰ ਦੋ ਫਰਿਜ਼ਾਂ ਭੇਟ ਕੀਤੀਆਂ। ਇਸ ਮੌਕੇ ਮੁੱਖ ਮਹਿਮਾਨ ਵਜ਼ੋਂ ਰੋਟੇਰੀਅਨ ਰੋਹਿਤ ਉਬਰਾਏ ਚੈਅਰਮੈਨ ਵਾਟਰ ਐਂਡ ਸੈਨੀਟੇਸ਼ਨ, ਜ਼ੋਨਲ ਚੈਅਰਮੈਨ ਜਤਿਨ ਜੈਨ ਪੁੱਜੇ। ਜਿਨ੍ਹਾਂ ਨੇ ਰੀਬਨ ਕੱਟ ਕੇ ਫਰਿਜ਼ਾਂ ਦਾ ਸ਼ੁੱਭ ਅਰੰਭ ਕੀਤਾ। ਇਸ ਮੌਕੇ ਰੋਟੇਰੀਅਨ ਰੋਹਿਤ ਉਬਰਾਏ, ਪ੍ਰਧਾਨ ਰਾਜ ਕੁਮਾਰ ਨੇ ਦਸਿਆ ਕਿ ਆਸ਼ਰਮ ਦੇ ਮਰੀਜ਼ਾਂ ਲਈ ਰੋਟਰੀ ਕਲੱਬ ਆਫ ਜਲੰਧਰ ਗ੍ਰੇਟਰ ਸਮੇਂ ਸਮੇਂ ਸਿਰ ਉਪਰਾਲੇ ਕਰਦਾ ਰਹਿੰਦਾ ਹੈ। ਜਿਸਦੇ ਤਹਿਤ ਅੱਜ ਆਸ਼ਰਮ ਨੂੰ ਦੋ ਫਰਿਜ਼ਾਂ ਭੇਟ ਕੀਤੀਆਂ ਹਨ। ਉਨ੍ਹਾਂ ਕਿਹਾ ਪਿਛਲੇ ਸਾਲ ਰੋਟਰੀ ਕਲੱਬ ਆਫ ਜਲੰਧਰ ਗੇ੍ਰਟਰ ਵਲੋਂ ਆਸ਼ਰਮ ਦੇ ਮਰੀਜ਼ਾਂ ਲਈ ਰੋਟਰੀ ਕਿਚਨ ਬਣਾ ਦੇ ਦਿਤੀ ਸੀ। ਤਾਂ ਜੋ ਮਰੀਜ਼ਾਂ ਲਈ ਚੰਗਾ ਪੋਸ਼ਟਿੱਕ ਖਾਣਾ ਤਿਆਰ ਹੋ ਸਕੇ। ਉਨ੍ਹਾਂ ਕਿਹਾ ਰੋਟਰੀ ਕਲੱਬ ਆਫ ਜਲੰਧਰ ਗ੍ਰੇਟਰ ਦੇ ਅਗਲੇ ਪ੍ਰੋਜ਼ੈਕਟ ਤਹਿਤ ਆਸ਼ਰਮ ਦੀ ਨੁਹਾਲ ਬਦਲੇਗੀ। ਇਸ ਮੌਕੇ ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਨੇ ਸਮੂਹ ਰੋਟੇਰੀਅਨ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰੋਟੇਰੀਅਨ ਰੋਹਿਤ ਉਬਰਾਏ, ਜ਼ਤਿਨ ਜੈਨ, ਪ੍ਰਧਾਨ ਰਾਜ ਕੁਮਾਰ, ਸਕੱਤਰ ਅਨਿਲ ਗੁੱਪਤਾ, ਪਰਮਿੰਦਰ ਸਿੰਘ ਰੈਲੀ, ਪਵਨਦੀਪ ਸਿੰਘ, ਅਤੁੱਲ ਧਵਨ, ਸੁਨੀਲ ਦੱਤਾ, ਭੁਪਿੰਦਰ ਸਲੂਜਾ, ਐਮ. ਕੇ ਕੋ੍ਹਲ ਅਤੇ ਬਿਕਰਮ ਸਿੰਘ ਵਿੱਕੀ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ ਹਾਜ਼ਰ ਸਨ।

Tags