jalandhar

ਜਿਲ੍ਹਾ ਐਂਟੀ ਨਾਰਕੋਟਿੰਗ ਸੈੱਲ ਨੇ ਨੋਜਵਾਨਾਂ ਨੂੰ ਨਸ਼ੇ ਸਬੰਧੀ ਜਾਗਰੂਕ ਕੀਤਾ

ਜਿਲ੍ਹਾ ਐਂਟੀ ਨਾਰਕੋਟਿੰਗ ਸੈੱਲ ਦੇ ਮੈਂਬਰਾਂ ਨੇ 26 ਜੂਨ ਦਿਵਸ ਤੇ ਮਨਾਇਆ ਐਂਟੀ ਡਰੱਗ ਡੇ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਐਂਟੀ ਨਾਰਕੋਟਿੰਗ ਸੈੱਲ ਪੰਜਾਬ ਪ੍ਰਦੇਸ਼ ਕਾਂਗਰਸ, ਜਿਲਾ ਜਲੰਧਰ ਦੇ ਸਮੂਹ ਮੈਂਬਰਾਂ ਵਲੋਂ ਐਂਟੀ ਡਰੱਗ ਦਿਵਸ ਮਨਾਂਉਦੇ ਹੋਏ ਨਸ਼ਾਂ ਮੁੱਕਤੀ ਮੁੱੜ ਵਸੇਵਾ ਕੇਂਦਰ ਪਿੰਡ ਸ਼ੇਖੇ ਜਲੰਧਰ ਵਿੱਖੇ ਨੋਜਵਾਨਾਂ ਨੂੰ ਨਸ਼ੇ ਦੇ ਮਾੜੇ ਲੱਸ਼ਣਾਂ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਸੈਮੀਨਾਰ ਪੰਜਾਬ ਚੈਅਰਮੈਨ ਰਣਜੀਤ ਸਿੰਘ ਨਿੱਕੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਚੈਅਰਮੇਨ ਸੁਰਿੰਦਰ ਸਿੰਘ ਕੈਰੋ, ਦਿਹਾਤੀ ਚੈਅਰਮੇਨ ਰਾਮ ਕੁਮਾਰ ਘਈ, ਉਪ ਚੈਅਰਮੇਨ ਮਨਜੌਤ ਸਿੰਘ ਖਰਬੰਦਾ ਦੀ ਵਿਸ਼ੇਸ਼ ਅਗਵਾਹੀ ਵਿੱਚ ਕਰਵਾਇਆ ਗਿਆ। ਇਸ ਮੌਕੇ ਐਂਟੀ ਨਾਰਕੋਟਿਕ ਸੈਂਲ ਜਲੰਧਰ ਦੇ ਚੈਅਰਮੈਨ ਸੁਰਿੰਦਰ ਸਿੰਘ ਕੈਰੋ ਵਲੋਂ ਨਸ਼ਾਂ ਛੱਡਣ ਸਬੰਧੀ ਨੋਜਵਾਨਾਂ ਨੂੰ ਜਿਥੇ ਜਾਗਰੂਕ ਕੀਤਾ ਉਥੇ ਨਸ਼ੇ ਦੇ ਮਾੜੇ ਲੱਸ਼ਣਾਂ ਸਬੰਧੀ ਵੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਨਸ਼ਾਂ ਮੁੱਕਤੀ ਮੁੱੜ ਵਸੇਵਾ ਕੇਂਦਰ ਦੇ ਡਾ. ਪਰਮਵੀਰ ਸਿੰਘ, ਡਾ. ਮੁਨੀਸ਼ ਕੁਮਾਰ ਨੇ ਵੀ ਨੋਜਵਾਨਾਂ ਨੂੰ ਨਸ਼ਾਂ ਛੱਡਣ ਸਬੰਧੀ ਜਾਗਰੂਕ ਕੀਤਾ ਗਿਆ ਉਨ੍ਹਾਂ ਦਸਿਆ ਕਿ ਇਸ ਨਸ਼ਾਂ ਛੁਡਾਉ ਕੇਂਦਰ ਵਿੱਚ ਹਰ ਰੋਜ਼ ਕਰੀਬ 1750 ਨੋਜਵਾਨ ਨਸ਼ੇ ਦੀ ਦਵਾਈ ਲੈਣ ਲਈ ਆਉਦੇ ਹਨ। ਜਿਨ੍ਹਾਂ ਨੂੰ ਲੋ੍ਹੜ ਮੁਤਾਬਕ ਦਵਾਈ ਦੀ ਡੋਜ਼ ਦਿੱਤੀ ਜਾਂਦੀ ਹੈ। ਇਸ ਮੌਕੇ ਜਿਲ੍ਹਾ ਚੈਅਰਮੇਨ ਸੁਰਿੰਦਰ ਸਿੰਘ ਕੈਰੋ, ਜਿ੍ਹਲਾ ਦਿਹਾਤੀ ਚੈਅਰਮੇਨ ਰਾਮ ਕੁਮਾਰ ਘਈ, ਉਪ ਚੈਅਰਮੇਨ ਮਨਜੌਤ ਸਿੰਘ, ਉਪ ਚੈਅਰਮੇਨ ਲਲਿਤ ਲਵਲੀ, ਦਿਹਾਤੀ ਪ੍ਰਧਾਨ ਪ੍ਰਵੀਨ ਕੁਮਾਰ, ਜਰਨਲ ਸਕੱਤਰ ਦਿਹਾਤੀ ਰਾਹੁੱਲ ਸ਼ਰਮਾਂ, ਸਿਮਰਪ੍ਰੀਤ ਸਿੰਘ ਜਰਨਲ ਸਕੱਤਰ, ਵਿਜੈ ਕੁਮਾਰ, ਹਰਜੌਤ ਸਿੰਘ, ਰਵਿੰਦਰ ਸਿੰਘ, ਦਲਜੀਤ ਸਿੰਘ ਅਰੋੜਾ, ਰੁਸਤ ਖਾਨ, ਬਲਜਿੰਦਰ ਸਿੰਘ, ਅਤੇ ਹੋਰ ਮੈਂਬਰ ਹਾਜ਼ਰ ਸਨ।

Tags