jalandhar

ਪਿੰਡ ਬੋਲੀਨਾ ਦੇ ਪ੍ਰਵੀਨ ਕੁਮਾਰ, ਰਾਜੀ ਪਤਾਰਾ ਅਤੇ ਸਾਥੀਆਂ ਨੇ ਮਿੱਤਰ ਪੰਛੀਆਂ ਦੇ ਲਈ ਬਣਾਏ ਘਰ

ਪੰਛੀ ਸਾਡੇ ਦੇਸ਼ ਦਾ ਸਰਮਾਇਆ- ਪ੍ਰਵੀਨ ਕੁਮਾਰ ਬੋਲੀਨਾ

ਰਾਤ ਵੇਲੇ ਹਾਦਸਿਆਂ ਨੂੰ ਰੌਕਣ ਲਈ ਖੰਬਿਆਂ ਅਤੇ ਦਰਖਤਾਂ ਤੇ ਲਗਾਏ ਚਮਕਦਾਰ ਰੰਗ ਬਿਰੰਗੇ ਰੈਡੀਅਮ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪੰਛੀ ਸਾਡੇ ਦੇਸ਼ ਦਾ ਸਰਮਾਇਆ ਹੈ। ਇਨ੍ਹਾਂ ਨੂੰ ਬਚਾਉਣਾਂ ਸਾਡਾ ਪਹਿਲਾ ਫ਼ਰਜ਼ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵਾ ਲਈ ਹਮੇਸ਼ਾਂ ਤੱਤਪਰ ਰਹਿਣ ਵਾਲੇ ਪਿੰਡ ਬੋਲੀਨਾ ਦੇ ਮੈਂਬਰ ਪੰਚਾਇਤ ਪ੍ਰਵੀਨ ਕੁਮਾਰ ਬੋਲੀਨਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਅੱਜ ਸਾਡੇ ਮਿੱਤਰ ਪੰਛੀਆਂ ਲਈ ਬਣਾਏ 61 ਘਰ ਦਰਖਤ ਤੇ ਲਗਾਉਣ ਵੇਲੇ ਕੀਤਾ। ਉਨ੍ਹਾਂ ਦਸਿਆ ਕਿ ਜਿਥੇ ਇਹ 61 ਪੰਛੀਆਂ ਦੇ ਘਰ ਦਰਖਤਾਂ ਤੇ ਲਗਾਏ ਗਏ ਹਨ ਉਥੇ ਦਰਖਤਾਂ ਅਤੇ ਜੋਹਲਾਂ ਮੇਨ ਸਵਾਗਤੀ ਗੇਟ ਤੋਂ ਪਿੰਡ ਪਤਾਰਾ ਤੱਕ ਮੇਨ ਰੋਡ ਤੇ ਰੈਡੀਅਮ ਲਗਾਏ ਹਨ। ਜੋ ਕਿ ਰਾਤ ਵੇਲੇ ਡਰਾਇਵਿੰਗ ਕਰਨ ਵਾਲਿਆਂ ਲਈ ਲਾਭਕਾਰੀ ਸਿੱਧ ਹੋਣਗੇ। ਉਨਾਂ ਕਿਹਾ ਇਹ ਘਰ ਪਿੰਡ ਜੋਹਲਾਂ, ਬੋਲੀਨਾ, ਬੇਗਮਪੁਰਾ, ਪਤਾਰਾ, ਚਾਂਦਪੁਰ ਦੇ ਮੇਨ ਰੋਡ ਤੇ ਲੱਗੇ ਹਨ। ਇਸ ਮੌਕੇ ਥਾਣਾ ਪਤਾਰਾ ਮੁੱਖੀ ਰਣਜੀਤ ਸਿੰਘ, ਮਨਜਿੰਦਰ ਸਿੰਘ ਐਸ.ਆਈ, ਐਸ.ਆਈ ਇਮਾਨੁਏਲ ਮਸੀਹ, ਏਐਸਆਈ ਅਮਰਕੀਤ ਸਿੰਘ ਵੀ ਵਿਸ਼ੇਸ਼ ਤੋਰ ਤੇ ਪੁੱਜੇ। ਪ੍ਰਵੀਨ ਕੁਮਾਰ ਨੇ ਦਸਿਆ ਕਿ ਇਸ ਉਪਰਾਲੇ ਵਿੱਚ ਰਾਜੀ ਪਤਾਰਾ, ਸਨੀ, ਕਰਨ, ਸਰਬਜੀਤ ਸਾਬੀ, ਗੁਰਪ੍ਰੀਤ ਕਾਂਪੀ, ਗੁਰਸ਼ਰਨ, ਅਮਨਦੀਪ ਸਿੰਘ, ਗੁਰਵੀਰ, ਰਾਜਪਾਲ ਰਾਜੂ, ਜਤਿੰਦਰ ਸਿੰਘ, ਗੁਰਕੀਰਤ ਸਿੰਘ, ਤਰਲੋਚਨ ਸਿੰਘ, ਪ੍ਰੀਤਮ ਸਿੰਘ, ਸੰਦੀਪ ਸਿੰਘ, ਡਾ. ਰਵੀ, ਸ਼ਗਨਦੀਪ ਸਿੰਘ ਅਤੇ ਹੋਰ ਨੋਜਵਾਨ ਵੀਰਾਂ ਨੇ ਇਹ ਘਰ ਲਗਾਵਾਉਣ ਵਿੱਚ ਸਹਿਯੋਗ ਦਿਤਾ।

Tags