jalandhar

ਕਾਨੂੰਨ ਦੀ ਉਲੰਘਣਾਂ ਕਰਨ ਵਾਲੇ ਨਹੀਂ ਬਖਸ਼ੇ ਜਾਣਗੇ- ਐਸ.ਆਈ ਜੋਗਿੰਦਰ ਸਿੰਘ

ਜੰਡੂ ਸਿੰਘਾ ਨਾਕੇ ਦੋਰਾਨ ਵਾਹਨ ਦੀ ਚੈਕਿੰਗ ਕਰਦੇ ਐਸ.ਆਈ ਜੋਗਿੰਦਰ ਸਿੰਘ ਅਤੇ ਮੁਲਾਜ਼ਮ

ਨਸ਼ਾਂ ਲੋਕਾਂ ਦੇ ਸਹਿਯੋਗ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ- ਐਸ.ਆਈ ਜੋਗਿੰਦਰ ਸਿੰਘ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪੁਲਿਸ ਚੌਕੀ ਜੰਡੂ ਸਿੰਘਾ ਵਿਖੇ ਐਸ.ਆਈ ਜੋਗਿੰਦਰ ਸਿੰਘ ਨੇ ਚਾਰਜ਼ ਸੰਭਾਲ ਲਿਆ ਹੈ। ਉਨ੍ਹਾਂ ਨੇ ਬੀਤੀ ਰਾਤ ਵਾਈ ਪੁਆਇੰਟ ਦੋਸ਼ੜਕਾ ਚੋਕ ਵਿਖੇ ਸ਼ਪੈਸ਼ਨ ਨਾਕਾਬੰਦੀ ਕਰਕੇ ਜਿਥੇ ਵਾਹਨਾਂ ਦੀ ਚੈਕਿੰਗ ਕੀਤੀ ਉਥੇ ਵਾਹਨ ਚਾਲਕਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਸਬੰਧੀ ਤਾੜਨਾਂ ਵੀ ਦਿਤੀ। ਐਸ.ਆਈ ਜੋਗਿੰਦਰ ਸਿੰਘ ਪਹਿਲਾ ਪੁਲਿਸ ਚੌਕੀ ਕਿਸ਼ਨਗ੍ਹੜ ਵਿਖੇ ਤੈਨਾਤ ਸਨ। ਉਨ੍ਹਾਂ ਕਿਹਾ ਜੰਡੂ ਸਿੰਘਾ ਪੁਲਿਸ ਚੌਕੀ ਵਿੱਚ ਆਉਣ ਵਾਲੇ ਹਰ ਇੱਕ ਫਰਿਆਦੀ ਨੂੰ ਇਨਸਾਫ ਮਿਲੇਗਾ। ਉਨ੍ਹਾਂ ਕਿਹਾ ਸੀਨੀਅਰ ਅਫਸਰਾਂ ਦੀ ਹਦਾਇਤਾਂ ਅਨੁਸਾਰ ਪੁਲਿਸ ਚੌਕੀ ਦੇ ਖੇਤਰ ਵਿੱਚ ਨਸ਼ਾਂ ਨਾ ਹੀ ਵਿਕਣ ਦਿਤਾ ਜਾਵੇਗਾ ਅਤੇ ਨਾ ਹੀ ਕਿਸੇ ਨੂੰ ਇਸਦਾ ਸੇਵਨ ਕਰਨ ਦਿਤਾ ਜਾਵੇਗਾ। ਨਾਕੇਬੰਦੀ ਦੌਰਾਨ ਉਨ੍ਹਾਂ ਵਾਹਨਾਂ ਦੀ ਸ਼ਪੈਸ਼ਲ ਚੈਕਿੰਗ ਵੀ ਕੀਤੀ ਅਤੇ ਕਾਨੂੰਨ ਦੀ ਉਲੰਘਣਾਂ ਕਰਨ ਵਾਲਿਆਂ ਦੇ ਚਲਾਣ ਵੀ ਕੱਟੇ। ਉਨ੍ਹਾਂ ਸਮੂਹ ਇਲਾਕੇ ਦੇ ਲੋਕਾਂ ਦਾ ਨਸ਼ੇ ਦੇ ਖਾਤਮੇ ਲਈ ਸਹਿਯੋਗ ਮÇੰਗਆ ਹੈ। ਉਨ੍ਹਾਂ ਕਿਹਾ ਨਸ਼ਾਂ ਲੋਕਾਂ ਦੇ ਸਹਿਯੋਗ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ।

Tags