jalandhar

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ-ਰੋਮੇਸ ਮਹਾਜਨ

‘ਕੰਵਰ ਪਾਲ ਸਿੰਘ‘ ਬਣਿਆ ਲਾਇੰਨਸ ਕੱਲਬ ਕਾਹਨੂੰਵਾਨ ਫਤਿਹ, ਗੁਰਦਾਸਪੁਰ ਦਾ ਸਭ ਤੋਂ ਘੱਟ ਉੱਮਰ ਵਾਲਾ ਮੈਂਬਰ
ਗੁਰਦਾਸਪੁਰ, 26 ਜੂਨ (ਗੁਲਸ਼ਨ ਕੁਮਾਰ) ਨੈਸ਼ਨਲ ਐਵਾਰਡੀ ਰੋਮੋਸ ਮਹਾਜਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲੇ ਅੰਦਰ ਚੱਲ ਰਹੇ ‘ਮਿਸ਼ਨ ਫ਼ਤਿਹ’ ਤਹਿਤ ਜ਼ਿਲਾ ਰੈੱਡ ਕਰਾਸ ਨਸ਼ਾ ਛਡਾਓ ਤੇ ਮੁੜ ਵਸੇਬਾ ਕੇਂਦਰ ਵਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਵਾਇ੍ਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨਾਂ ਅੱਜ ‘ਕੰਵਰ ਪਾਲ ਸਿੰਘ‘ ਜੋ ਲਾਇੰਨਸ ਕੱਲਬ ਕਾਹਨੂੰਵਾਨ ਫਤਿਹ, ਗੁਰਦਾਸਪੁਰ ਦਾ ਸਭ ਤੋਂ ਘੱਟ ਉੱਮਰ ਵਾਲਾ ਮੈਂਬਰ ਬਣੇ ਸਨ ਨੂੰ ਸਨਾਮਾਨਿਤ ਕਰਨ ਉਪਰੰਤ ਗੱਲਬਾਤ ਦੌਰਾਨ ਕਹੇ।ਸ੍ਰੀ ਮਹਾਜਨ ਨੇ ਅੱਗੇ ਕਿਹਾ ਕਿ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਜਰੂਰ ਪਹਿਨਿਆ ਜਾਵੇ, ਸ਼ੋਸਲ ਡਿਸਟੈਂਸ਼ ਮੈਨਟਨੇ ਕਰਕੇ ਰੱਖਿਆ ਜਾਵੇ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬੁਣ ਨਾਲ ਧੋਵੇ। ਉਨਾਂ ਅੱਗੇ ਕਿਹਾ ਕਿ ਅੱਜ ਜਿੱਥੇ ਸਾਰਾ ਵਿਸਵ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ । ਉੱਥੇ ਹੀ ਦੇਸ ਦੀ ਨੌਜਾਵਾਨ ਪੀੜੀ ਸਮਾਜ ਸੇਵਾ ਵੱਲ ਅੱਗੇ ਵੱਧ ਰਹੀ ਹੈ । ਰੋਮੇਸ ਮਹਾਜਨ ਨੈਸ਼ਨਲ ਐਵਾਰਡੀ ਵੱਲੋਂ ਬਣਾਈ, ਲਾਇੰਨਸ ਕਲੱਬ ਕਾਹਨੂੰਵਾਨ ਫਤਿਹ, ਵਿੱਚ ਅੱਜ ਕੰਵਰਪਾਲ ਸਿੰਘ ਕਾਹਲੋਂ, ਜੋ ਕਿ ਸਭ ਤੋਂ ਘੱਟ ਉਮਰ ਦੇ ਹਨ, ਲਾਇੰਨਸ ਕਲੱਬ ਕਾਹਨੂੰਵਾਨ ਫਤਿਹ ਦੇ ਸਭ ਤੋਂ ਘੱਟ ਉਮਰ ਵਿੱਚ ਮੈਂਬਰ ਬਣ ਕਿ ਦੇਸ ਦੇ ਨੌਜਵਾਨਾਂ ਅੱਗੇ ਮਿਸਾਲ ਬਣੇ ਹਨ । ਸ੍ਰੀ ਕੰਵਰਪਾਲ ਸਿੰਘ ਕਾਨੂੰਨ ਦੀ ਪੜਾਈ ਕਰ ਰਹੇ ਹਨ ਅਤੇ ਉਨ੍ਹਾਂ ਦੀ ਉਮਰ ਸਿਰਫ 19 ਸਾਲ ਹੈ ।ਕੰਵਰਪਾਲ ਨੇ ਦੱਸਿਆ ਕਿ ਉਹ ਬੱਚਪਨ ਤੋਂ ਹੀ ਸਮਾਜ ਸੇਵਾ ਵਿੱਚ ਦਿਲਚਸਪੀ ਰੱਖਦੇ ਸੀ । ਇਸ ਲਈ ਮੈਂਨੂੰ ਲਾਇੰਨਸ ਕੱਲਬ ਕਾਹਨੂੰਵਾਨ ਫਤਿਹ ਦਾ ਮੈਂਬਰ ਬਣਨ ਦੀ ਇੱਛਾ ਸੀ । ਇਸ ਮੌਕੇ ਤੇ ਰੋਮੇਸ ਮਹਾਜਨ ਨੈਸ਼ਨਲ ਐਵਾਰਡੀ ਤੋਂ ਇਲਾਵਾ ਇੰਦਰਦੀਪ ਸਿੰਘ, ਬਲਕਾਰ ਸਿੰਘ ਟੋਨਾ ਹਾਜਿਰ ਸਨ।

Tags