jalandhar

ਪਿੰਡ ਬੁਡਿਆਣਾ ਵਿੱਚ ਕੌਰੋਨਾ ਪਾਜ਼ਿਟਵ ਮਰੀਜ਼ ਮਿਲਿਆ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਰਕਲ ਪਤਾਰਾ ਦੇ ਪਿੰਡ ਬੁਡਿਆਣਾ ਵਿੱਚ ਕੋਰੋਨਾ ਪਾਜ਼ਿਟਵ ਮਰੀਜ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਮਿੰਨੀ ਪੀ.ਐਚ.ਸੀ ਪਿੰਡ ਬੋਲੀਨਾ ਵਿਖੇ ਤੈਨਾਤ ਏ.ਐਨ.ਐਮ ਜਸਵੰਤ ਕੌਰ ਨੇ ਦਸਿਆ ਕਿ ਕੋਰੋਨਾ ਪਾਜ਼ਿਟਵ ਮਰੀਜ਼ ਦੀ ਪਹਿਚਾਣ ਰੂਪ ਲਾਲ ਪਿੰਡ ਬੁਡਿਆਣਾ ਵਜੋਂ ਹੋਈ ਹੈ ਜੋ ਕਿ ਲੁਧਿਆਣਾ ਵਿੱਖੇ ਪੰਜਾਬ ਪੁਲਿਸ ਵਿੱਚ ਏ.ਐਸ.ਆਈ ਦੀ ਡਿਊਟੀ ਕਰਦਾ ਹੈ। ਜਿਸਨੂੰ ਲੁਧਿਆਣਾ ਤੋਂ ਕਿਸੇ ਹੋਰ ਦੇ ਸਪੰਰਕ ਵਿੱਚ ਆ ਕੇ ਪਾਜ਼ਿਟਵ ਹੋਣ ਤੇ ਉਸਦੇ ਪਿੰਡ ਵਿੱਚ ਘਰ ਵਿਖੇ ਕਾਅੰਟਾਇਨ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ਼ੁਰਕਵਾਰ ਨੂੰ ਪਤਾ ਚਲਿਆ ਕਿ ਬੁਡਿਆਣਾ ਪਿੰਡ ਵਿੱਚ ਲੁਧਿਆਣਾ ਤੋਂ ਇੱਕ ਮਰੀਜ਼ ਪਾਜ਼ਿਟਵ ਆਇਆ ਹੈ। ਏ.ਐਨ.ਐਮ ਜਸਵੰਤ ਕੌਰ ਨੇ ਦਸਿਆ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਅਨੁਸਾਰ ਰੂਪ ਲਾਲ ਨੂੰ ਅੱਜ ਮੈਰੇਟੋਰੀਅਸ ਸਕੂਲ ਵਿੱਖੇ ਭੇਜ ਦਿਤਾ ਗਿਆ ਹੈ ਅਤੇ ਉਸਦੇ ਘਰ ਦੇ 7 ਮੈਬਰਾਂ ਵਿੱਚ ਮਾਤਾ, ਪਤਨੀ, ਚਾਰ ਬੱਚੇ ਅਤੇ ਭਾਣਜੇ ਨੂੰ ਸਿਵਲ ਹਸਪਤਾਲ ਵਿਖੇ ਕੋਰੋਨਾ ਟੈਸਟ ਕਰਵਾਉਣ ਲਈ ਭੇਜ ਦਿਤਾ ਗਿਆ ਹੈ।

Tags